newslineexpres

Breaking News
🚩 ਪਰਾਲੀ ਪ੍ਰਬੰਧਨ ਲਈ ਲਗਾਏ ਕਲੱਸਟਰ ਅਧਿਕਾਰੀਆਂ ਨਾਲ ਮੀਟਿੰਗ;  ਕਲੱਸਟਰ ਅਫ਼ਸਰ, ਵਿਲੇਜ਼ ਲੈਵਲ ਅਫ਼ਸਰ ਨੂੰ ਖੁਦ ਫ਼ੋਨ ਕਰਕੇ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਲਈ ਜਾਵੇਗੀ ਜਾਣਕਾਰੀ : ਡਾ. ਪ੍ਰੀਤੀ ਯਾਦਵ 🚩 50,000 ਰੁਪਏ ਰਿਸ਼ਵਤ ! 🚩 ਸਹਾਇਕ ਟਾਊਨ ਪਲਾਨਰ ਵਿਜੀਲੈਂਸ ਵੱਲੋਂ ਕਾਬੂ 🚩 ਅੰਮ੍ਰਿਤਸਰ ‘ਚ ਨਸ਼ਾ ਵੇਚਣ ਤੋਂ ਰੋਕਦੇ ਨੌਜਵਾਨ ਦਾ ਨਿਹੰਗ ਸਿੰਘ ਨੇ ਗੁੱਟ ਵੱਢਿਆ 🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ
Home Information ਸਕਾਊਟ ਗਾਈਡ ਦੇ ਫਾਊਂਡਰ ਨੇ ਸੰਸਾਰ ਨੂੰ ਮਹਾਨ ਗਿਆਨ ਦਿੱਤਾ : ਪ੍ਰਿੰ. ਸਰਲਾ ਭਟਨਾਗਰ

ਸਕਾਊਟ ਗਾਈਡ ਦੇ ਫਾਊਂਡਰ ਨੇ ਸੰਸਾਰ ਨੂੰ ਮਹਾਨ ਗਿਆਨ ਦਿੱਤਾ : ਪ੍ਰਿੰ. ਸਰਲਾ ਭਟਨਾਗਰ

by Newslineexpres@1
ਸਕਾਊਟ ਗਾਈਡ ਦੇ ਫਾਊਂਡਰ ਨੇ ਸੰਸਾਰ ਨੂੰ ਮਹਾਨ ਗਿਆਨ ਦਿੱਤਾ : ਪ੍ਰਿੰ. ਸਰਲਾ ਭਟਨਾਗਰ

        ਪਟਿਆਲਾ, 22 ਫਰਵੀਰ – ਨਿਊਜ਼ਲਾਈਨ ਐਕਸਪ੍ਰੈਸ – ਸਰ ਬੈਡਨ ਪਾਵਲ ਨੇ ਵਿਦਿਆਰਥੀਆਂ ਨੂੰ ਸਕਾਊਟ ਗਾਈਡਜ਼ ਐਨ.ਸੀ.ਸੀ ਗਤੀਵਿਧੀਆਂ ਦੀ ਟ੍ਰੇਨਿੰਗ ਨਾਲ ਜੋੜ ਕੇ ਬਚਪਨ ਅਤੇ ਜਵਾਨੀ ਨੂੰ ਰਾਸ਼ਟਰ, ਵਾਤਾਵਰਨ, ਮਾਨਵਤਾ, ਸੁਰੱਖਿਆ, ਅਨੁਸਾਸ਼ਨ, ਤੰਦਰੁਸਤੀ ਨਾਲ ਜੋੜ ਕੇ ਅਤੇ ਗਿਆਨ ਦੇ ਕੇ ਮਹਾਨ ਕਾਰਜ ਕੀਤੇ ਹਨ। ਇਸੇ ਕਰਕੇ 22 ਫਰਵਰੀ ਨੂੰ ਹਰ ਸਾਲ ਵਿਸ਼ਵ ਸੋਚ ਦਿਵਸ ਮੌਕੇ ਸਕੂਲਾਂ, ਕਾਲਜਾਂ ਵਿੱਚ ਵਿਸ਼ੇਸ ਜਾਗਰੂਕਤਾ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ ਜੋ ਬੱਚੇ ਆਰਮੀ ਅਫਸਰਾਂ ਵਾਂਗ ਸੱਭ ਦੀ ਸੁਰੱਖਿਆ ਹਿਤ ਯਤਨ ਕਰਦੇ ਰਹਿਣ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਿੰਸੀਪਲ ਸਰਲਾ ਭਟਨਾਗਰ, ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੇ।

ਇਸ ਮੌਕੇ ਕਾਕਾ ਰਾਮ ਵਰਮਾ, ਸੇਵਾਮੁਕਤ ਜ਼ਿਲ੍ਹਾ ਟਰੇਨਿੰਗ ਸੁਪਰਵਾਈਜ਼ਰ, ਰੈੱਡ ਕਰਾਸ ਨੇ ਪ੍ਰੈਕਟੀਕਲ ਕਰਵਾ ਕੇ ਦੱਸਿਆ ਕਿ ਘਰਾਂ, ਸੜਕਾਂ, ਸੰਸਥਾਵਾਂ, ਦਫਤਰਾਂ ਜਾਂ ਗਰਾਊਂਡ ਵਿਚ ਕਿਸੇ ਦੇ ਬੇਹੋਸ਼ ਹੋਣ ਜਾਂ ਦਿਲ ਦੇ ਦੌਰੇ ਪੈਣ, ਸਾਹ ਬੰਦ ਹੋਣ, ਕਰੰਟ ਲੱਗਣ ਕਾਰਨ ਮਰ ਰਹੇ ਇਨਸਾਨ ਨੂੰ ਕਿਵੇਂ ਫਸਟ ਏਡ ਸੀ.ਪੀ.ਆਰ ਬਣਾਉਟੀ ਸਾਹ ਕਿਰਿਆ ਰਿਕਵਰੀ ਪੁਜੀਸ਼ਨ ਰਾਹੀ ਮਰਨ ਤੋਂ ਬਚਾਇਆ ਜਾ ਸਕਦਾ ਹੈ। ਇਸ ਮੌਕੇ ਮੈਡਮ ਨਰੇਸ਼, ਇੰਦੂ ਬਾਤਿਸ਼ ਅਤੇ ਵਿਦਿਆਰਥੀਆਂ ਨੇ ਸਰ ਬੈਡਨ ਪਾਵਲ ਬਾਰੇ ਵਿਚਾਰ ਪ੍ਰਗਟ ਕੀਤੇ। ਸੱਭ ਨੇ ਪ੍ਰਣ ਕੀਤਾ ਕਿ ਉਹ ਆਪਣੇ ਪਰਿਵਾਰ, ਸਿਹਤ ਤੰਦਰੁਸਤੀ, ਤਰੱਕੀ ਹਿਤ ਹਮੇਸ਼ਾ ਨਿਯਮਾਂ ਦੀ ਪਾਲਣਾ ਕਰਦੇ ਰਹਿਣਗੇ ਅਤੇ ਨਸ਼ਿਆਂ, ਹਾਦਸਿਆਂ ਤੋਂ ਬਚ ਕੇ ਰਹਿਣਗੇ।

Related Articles

Leave a Comment