ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ; ਕਿਹਾ 2-3 ਪਾਰਟੀਆਂ ਦਾ ਹੋ ਸਕਦਾ ਹੈ ਗਠਜੋੜ…
ਨਵੀਂ ਦਿੱਲੀ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੀਆਂ ਚੋਣਾਂ ਤੋਂ ਬਾਅਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਜਿਸ ਵਿਚ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 2-3 ਪਾਰਟੀਆਂ ਦਾ ਗਠਜੋੜ ਹੋ ਸਕਦਾ ਹੈ। ਪੰਜਾਬ ਦਾ ਹਾਲ ਕੋਈ ਜੋਤਸ਼ੀ ਹੀ ਦੱਸ ਸਕਦਾ ਹੈ। ਪੰਜਾਬ ਵਿੱਚ ਭਾਜਪਾ ਨੇ ਗਠਜੋੜ ਨਾਲ ਖੂਬ ਟੱਕਰ ਲਈ ਹੈ। ਭਾਜਪਾ ਨੂੰ ਕਾਮਯਾਬੀ ਮਿਲੇਗੀ, ਪਤਾ ਨਹੀਂ ਕਿੰਨੀ ਮਿਲੇਗੀ। ਮੈਂ ਅਜੇ ਵੀ ਇਹੀ ਕਹਿੰਦਾ ਹਾਂ ਕਿ ਕੋਈ ਵੀ ਸਰਵੇਖਣ ਪੰਜਾਬ ਚੋਣਾਂ ਦੀ ਸਹੀ ਸਥਿਤੀ ਨਹੀਂ ਦੱਸ ਸਕਦਾ। ਕਿਆਸਰਾਈਆਂ ਤਾਂ ਸਭ ਪਾਰਟੀਆਂ ਤੇ ਪੰਜਾਬ ਦੀ ਆਵਾਮ ਲਗਾ ਰਹੀ ਹੈ। ਈਵੀਐਮ ਚੋਂ ਕਿਸ ਦੀ ਕਿਸਮਤ ਦੇ ਦਰਵਾਜ਼ੇ ਖੁੱਲ੍ਹਣਗੇ ਤੇ ਕਿਹੜਾ ਉਮੀਦਵਾਰ ਲੋਕਾਂ ਦੇ ਦਿਲ ਜਿੱਤਣ ਵਿਚ ਕਾਮਯਾਬ ਹੋਇਆ ਹੈ ਇਹ ਤਾਂ 10 ਮਾਰਚ ਨੂੰ ਹੀ ਪਤਾ ਲੱਗੇਗਾ।