newslineexpres

Joe Rogan Podcasts You Must Listen
Home Chandigarh ਚੰਡੀਗੜ੍ਹ ਵਾਸੀਆਂ ਨੂੰ 3 ਦਿਨ ਨਹੀਂ ਮਿਲੇਗਾ ਬਿਜਲੀ – ਪਾਣੀ!

ਚੰਡੀਗੜ੍ਹ ਵਾਸੀਆਂ ਨੂੰ 3 ਦਿਨ ਨਹੀਂ ਮਿਲੇਗਾ ਬਿਜਲੀ – ਪਾਣੀ!

by Newslineexpres@1
ਚੰਡੀਗੜ੍ਹ ਵਾਸੀਆਂ ਨੂੰ 3 ਦਿਨ ਨਹੀਂ ਮਿਲੇਗਾ ਬਿਜਲੀ – ਪਾਣੀ!

ਚੰਡੀਗ਼ੜ੍ਹ, 22 ਫਰਵਰੀ ਨਿਊਜ਼ਲਾਈਨ ਐਕਸਪ੍ਰੈਸ – ਚੰਡੀਗੜ੍ਹ ਵਿਚ ਤਿੰਨ ਦਿਨ ਬਿਜਲੀ ਠੱਪ ਰਹੇਗੀ। ਅੱਜ, ਕੱਲ੍ਹ ਤੇ ਪਰਸੋਂ 3 ਦਿਨ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਯੂਟੀ ਪਾਵਰਮੈਨ ਯੂਨੀਅਨ ਹੜਤਾਲ ’ਤੇ ਚਲੀ ਗਈ ਹੈ, ਜਿਸ ਦਾ ਅਸਰ ਕੱਲ੍ਹ ਰਾਤ ਨੂੰ ਹੀ ਵੇਖਣ ਨੂੰ ਮਿਲ ਗਿਆ ਸੀ। ਨਿਊਜ਼ਲਾਈਨ ਐਕਸਪ੍ਰੈਸ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਦੱਸਿਆ ਕਿ ਕੱਲ੍ਹ ਰਾਤ ਤੋਂ ਹੀ ਅੱਧੇ ਤੋਂ ਵੱਧ ਸ਼ਹਿਰ ਵਿਚ ਬਿਜਲੀ ਨਹੀਂ ਹੈ। ਪਾਣੀ ਦੀ ਸਪਲਾਈ ਵੀ ਠੱਪ ਹੈ। ਇਸ ਦੇ ਚੱਲਦਿਆਂ ਬਿਜਲੀ ਮੁਲਾਜ਼ਮਾਂ ਵਲੋਂ ਬਿਜਲੀ ਵਿਭਾਗ ਦਾ ਨਿੱਜੀਕਰਨ ਕਰਨ ਦੇ ਵਿਰੋਧ ਵਿਚ ਚੰਡੀਗੜ੍ਹ ਵਿਚ ਹੜਤਾਲ ਕੀਤੀ ਗਈ ਹੈ, ਜਿਸ ਕਾਰਨ ਚੰਡੀਗੜ੍ਹ ਵਿਚ ਟ੍ਰੈਫਿਕ ਲਾਈਟਾਂ ਵੀ ਬੰਦ ਹਨ ਅਤੇ ਬਿਜਲੀ ਬੰਦ ਹੋਣ ਨਾਲ ਲੋਕਾਂ ਦੇ ਘਰਾਂ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਪਹੁੰਚੀ ਹੈ, ਜਿਸ ਕਾਰਨ ਚੰਡੀਗੜ੍ਹ ਦੇ ਲੋਕ ਬੇਹੱਦ ਪਰੇਸ਼ਾਨ ਹਨ।

 

Related Articles

Leave a Comment