ਨਵੀਂ ਦਿੱਲੀ, 4 ਮਾਰਚ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਮਹਾਨ ਸਪਿਨਰ ਸ਼ੇਨ ਵਾਰਨ ਦਾ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਉਹ 52 ਸਾਲਾਂ ਦੇ ਸਨ। ਕੁਝ ਮੀਡੀਆ ਰਿਪੋਰਟਾਂ ਮੁਤਾਬਕ ਵਾਰਨ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਦੀ ਮੌਤ ਨਾਲ ਕ੍ਰਿਕਟ ਜਗਤ ‘ਚ ਸੋਗ ਦੀ ਲਹਿਰ ਹੈ। ਸਾਬਕਾ ਭਾਰਤੀ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਆਪਣੀ ਤਸਵੀਰ ਦੇ ਨਾਲ ਟਵੀਟ ਕੀਤਾ ਅਤੇ ਲਿਖਿਆ, ‘ਵਿਸ਼ਵਾਸ ਨਹੀਂ ਹੋ ਰਿਹਾ। ਮਹਾਨ ਸਪਿਨਰਾਂ ਵਿੱਚੋਂ ਇੱਕ, ਸਪਿਨ ਨੂੰ ਸ਼ਾਨਦਾਰ ਬਣਾਉਣ ਵਾਲਾ ਸੁਪਰਸਟਾਰ, ਸ਼ੇਨ ਵਾਰਨ ਨਹੀਂ ਰਹੇ। ਉਨ੍ਹਾਂ ਦੇ ਪਰਿਵਾਰ, ਦੋਸਤਾਂ, ਦੁਨੀਆ ਭਰ ਦੇ ਉਨ੍ਹਾਂ ਦੇ ਪ੍ਰਸ਼ੰਸਕਾਂ ਪ੍ਰਤੀ ਮੇਰੀ ਸੰਵੇਦਨਾ। ਵਿਕਟੋਰੀਆ ਵਿੱਚ 13 ਸਤੰਬਰ 1969 ਨੂੰ ਜਨਮੇ ਵਾਰਨ ਨੇ ਆਪਣੇ ਕਰੀਅਰ ਵਿੱਚ 145 ਟੈਸਟ, 194 ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ। ਉਸਨੇ ਟੈਸਟ ਵਿੱਚ 708 ਵਿਕਟਾਂ ਅਤੇ ਵਨਡੇ ਵਿੱਚ 293 ਵਿਕਟਾਂ ਲਈਆਂ। ਇਸ ਤੋਂ ਇਲਾਵਾ ਫਰਸਟ ਕਲਾਸ ਕ੍ਰਿਕਟ ‘ਚ ਉਨ੍ਹਾਂ ਦੇ ਨਾਂ 1319 ਵਿਕਟਾਂ ਦਰਜ ਹਨ।
previous post