newslineexpres

Home Chandigarh ‘ਮੈਂ ਬਹੁਤ ਧਾਰਾਂ ਚੋਈਆਂ, ਪੂਰਾ ਐਕਸਪਰਟ ਬੰਦਾ ਮੈਂ’ : ਚੰਨੀ

‘ਮੈਂ ਬਹੁਤ ਧਾਰਾਂ ਚੋਈਆਂ, ਪੂਰਾ ਐਕਸਪਰਟ ਬੰਦਾ ਮੈਂ’ : ਚੰਨੀ

by Newslineexpres@1
ਮੁੱਖ ਮੰਤਰੀ ਪੰਜਾਬ ਚਰਨਚੀਤ ਚੰਨੀ ਨੇ ਚੋਈ ਬੱਕਰੀ ਦੀ ਧਾਰ
ਕਿਹਾ, ਮੈਂ ਬਹੁਤ ਧਾਰਾਂ ਚੋਈਆਂ, ਪੂਰਾ ਐਕਸਪਰਟ ਬੰਦਾ ਮੈਂ

ਚੰਡੀਗੜ੍ਹ : ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਕਸਰ ਕਈ ਤਰ੍ਹਾਂ ਦੇ ਕੰਮ ਕਰਦੇ ਨਜ਼ਰ ਆਉਂਦੇ ਹਨ। ਚੰਨੀ ਨੂੰ ਕਦੇ ਸਟੇਜ ‘ਤੇ ਭੰਗੜਾ ਪਾਉਂਦੇ ਵੇਖਿਆ ਗਿਆ ਤੇ ਕਦੇ ਗਰਾਊਂਡ ‘ਚ ਹਾਕੀ ਖੇਡਦੇ ਵੇਖਿਆ ਗਿਆ। ਮੁੱਖ ਮੰਤਰੀ ਆਪਣੇ ਵੱਖੋ-ਵੱਖਰੇ ਅੰਦਾਜ਼ ‘ਚ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵੀ ਸਾਂਝੀਆਂ ਕਰਦੇ ਰਹਿੰਦੇ ਹਨ। ਤਾਜ਼ਾ ਵੀਡੀਓ ਵਿੱਚ ਚੰਨੀ ਬੱਕਰੀ ਦਾ ਦੁੱਧ ਚੌਂਦੇ ਨਜ਼ਰ ਆਏ। ਇਹ ਵੀਡੀਓ ਹਲਕਾ ਭਦੌੜ ਦੇ ਪਿੰਡ ਬੱਲ੍ਹੋਂ ਦੀ ਹੈ, ਜਿੱਥੇ ਉਹ ਇੱਕ ਲਾਲ ਰੰਗ ਦੀ ਬੋਲਤ ਵਿੱਚ ਬੱਕਰੀ ਦਾ ਦੁੱਧ ਚੌਂਦੇ ਵੇਖੇ ਗਏ। ਇਸ ਦੇ ਨਾਲ ਹੀ ਚੰਨੀ ਚਰਵਾਹੇ ਨੂੰ ਕਹਿ ਰਹੇ ਹਨ, “ਮੈਂ ਬਹੁਤ ਧਾਰਾਂ ਚੌਈਆਂ ਹਨ।”

 

Related Articles

Leave a Comment