newslineexpres

Home Chandigarh ਰਾਧਾ ਸੁਆਮੀ ਡੇਰਾ ਬਿਆਸ ਪ੍ਰੇਮੀਆਂ ਲਈ 20 ਮਾਰਚ ਤੋਂ ਸ਼ੁਰੂ ਹੋਣਗੇ ਸਤਿਸੰਗ

ਰਾਧਾ ਸੁਆਮੀ ਡੇਰਾ ਬਿਆਸ ਪ੍ਰੇਮੀਆਂ ਲਈ 20 ਮਾਰਚ ਤੋਂ ਸ਼ੁਰੂ ਹੋਣਗੇ ਸਤਿਸੰਗ

by Newslineexpres@1

ਰਾਧਾ ਸੁਆਮੀ ਡੇਰਾ ਬਿਆਸ ਸੰਗਤਾਂ ਲਈ 20 ਮਾਰਚ ਤੋਂ ਸ਼ੁਰੂ ਹੋਣਗੇ ਸਤਿਸੰਗ

ਚੰਡੀਗੜ੍ਹ – ਨਿਊਜ਼ਲਾਈਨ ਐਕਸਪ੍ਰੈਸ – ਰਾਧਾ ਸਵਾਮੀ ਸਤਿਸੰਗ ਬਿਆਸ ਦੀਆਂ ਸੰਗਤਾਂ ਲਈ ਸਤਿਸੰਗ 20 ਮਾਰਚ ਤੋਂ ਮੁੜ ਸ਼ੁਰੂ ਕੀਤੇ ਜਾਣਗੇ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ 2 ਸਾਲ ਬਾਅਦ ਸਤਿਸੰਗ ਸ਼ੁਰੂ ਕਰਨ ਜਾ ਰਹੇ ਹਨ। ਦੱਸਣਯੋਗ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਡੇਰਾ ਬਿਆਸ ਨੇ ਆਪਣੇ ਸਾਰੇ ਸਤਿਸੰਗ 2019 ਵਿਚ ਬੰਦ ਕਰ ਦਿੱਤੇ ਸਨ। ਕਿਸੇ ਵੀ ਜਗ੍ਹਾ ਸਤਿਸੰਗ ਨਹੀਂ ਹੋ ਰਿਹਾ ਸੀ ਪਰ ਹੁਣ ਹਾਲਾਤ ਆਮ ਹੋਣ ਦੇ ਮੱਦੇਨਜ਼ਰ ਫਿਰ ਤੋਂ ਸਤਿਸੰਗ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਨਾਲ ਡੇਰਾ ਬਿਆਸ ਦੀ ਸੰਗਤ ਵਿਚ ਖੁਸ਼ੀ ਦੀ ਲਹਿਰ ਹੈ। ਡੇਰੇ ਵਿਚ ਦਾਖਲੇ ਲਈ 18 ਸਾਲ ਤੋਂ ਵੱਧ ਉਮਰ ਦੀ ਸੰਗਤ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਜ਼ਰੂਰੀ ਹਨ। ਐਂਟਰੀ ਤੋਂ ਪਹਿਲਾਂ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦਾ ਸਰਟੀਫਿਕੇਟ ਦਿਖਾਉਣਾ ਹੋਵੇਗਾ ਤੇ ਨਾਲ ਹੀ ਪਛਾਣ ਪੱਤਰ ਵੀ ਦਿਖਾਉਣਾ ਪਵੇਗਾ। ਜਿਹੜੇ ਸ਼ਰਧਾਲੂਆਂ ਨੇ ਵੈਕਸੀਨ ਦੀ ਦੂਜੀ ਖੁਰਾਕ ਨਹੀਂ ਲਈ ਉਨ੍ਹਾਂ ਨੂੰ 72 ਘੰਟੇ ਪਹਿਲਾਂ ਦੀ RT-PCR ਦੀ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ।

Related Articles

Leave a Comment