newslineexpres

Home ਪੰਜਾਬ ਸ਼ਹੀਦਾਂ ਵੱਲੋਂ ਦਰਸਾਏ ਮਾਰਗਾਂ ਤੇ ਚੱਲਣਾ ਹੀ ਸੱਚੀ ਸ਼ਰਧਾਂਜਲੀ – ਅਜੀਤਪਾਲ ਕੋਹਲੀ

ਸ਼ਹੀਦਾਂ ਵੱਲੋਂ ਦਰਸਾਏ ਮਾਰਗਾਂ ਤੇ ਚੱਲਣਾ ਹੀ ਸੱਚੀ ਸ਼ਰਧਾਂਜਲੀ – ਅਜੀਤਪਾਲ ਕੋਹਲੀ

by Newslineexpres@1

ਚੰਗੇ ਸਮਾਜ ਦੀ ਸਿਰਜਨਾ ਦਾ ਮਕਸਦ ਸ਼ਹੀਦਾਂ ਦੀ ਸੋਚ ਤੇ ਪਹਿਰਾ ਦੇਣਾ – ਡਾ. ਬਲਵੀਰ ਸਿੰਘ
-ਇਨਕਲਾਬੀ ਸਭਾ ਵੱਲੋਂ ਪਟਿਆਲਾ ਦੇ ਨਵੇਂ ਬੱਸ ਅੱਡੇ ਦਾ ਨਾਮ ਸ਼ਹੀਦ ਮੰਗਲ ਪਾਂਡੇ ਰੱਖਣ ਦੀ ਮੰਗ
ਪਟਿਆਲਾ, 23 ਮਾਰਚ – ਨਿਊਜ਼ਲਾਈਨ ਐਕਸਪ੍ਰੈਸ – ਅੱਜ ਇਨਕਲਾਬੀ ਨੌਜਵਾਨ ਸਭਾ ਵੱੋਲੋਂ ਸਹੀਦੇ ਆਜਮ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਸ਼ਰਧਾਂਜਲੀ ਸਮਾਗਮ ਮੋਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪਟਿਆਲਾ ਸਹਿਰੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਅਜੀਤਪਾਲ ਸਿੰਘ ਅਤੇ ਦਿਹਾਤੀ ਤੋਂ ਵਿਧਾਇਕ ਡਾ ਬਲਬੀਰ ਸਿੰਘ ਪੁੱਜੇ। ਇਹ ਸਮਾਗਮ ਇਨਕਲਾਬੀ ਨੌਜਵਾਨ ਸਭਾ ਵੱਲੋਂ ਪ੍ਰਧਾਨ ਜਰਨੈਲ ਸਿੰਘ ਮਨੂੰ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੋਰਾਨ ਆਪ ਦੇ ਜਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ, ਮੇਘ ਚੰਦ ਸੇਰ ਮਾਜਰਾ, ਸੀਨੀਅਰ ਆਗੂ ਕੁੰਦਨ ਗੋਗੀਆ, ਪਿ੍ਰੰਸੀਪਲ ਜੇ ਪੀ ਸਿੰਘ, ਮੇਜਰ ਆਰ ਪੀ ਐਸ ਮਲਹੋਤਰਾ, ਡਿਸਟ੍ਰਿਕ ਮੀਡੀਆ ਇੰਚਾਰਜ ਨਵਤੇਜ ਸਿੰਘ ਪ੍ਰਿੰਸ, ਸੰਦੀਪ ਬੰਦੂ, ਕੇ ਕੇ ਸਹਿਗਲ, ਜਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ
ਰਾਕੇਸ਼ ਗੁਪਤਾ, ਕਿ੍ਰਸਨ ਚੰਦ ਬੁੱਧੂ, ਅਸੀਸ ਨਈਅਰ, ਮਹਿਲਾਂ ਵਿੰਗ ਪ੍ਰਧਾਨ ਵੀਰਪਾਲ ਚਹਿਲ, ਸੀਨੀਅਰ ਆਗੂ ਬਿਕਰਮ ਸ਼ਰਮਾ,ਹਰਿੰਦਰ ਕੋਰ ਭਾਟੀਆ, ਪ੍ਰੀਤੀ ਰਾਣੀ, ਬਲਾਕ ਪ੍ਰਧਾਨ ਰਾਜਬੀਰ ਚਹਿਲ, ਜਸਵਿੰਦਰ ਰਿੰਪਾ, ਯੂਥ ਆਗੂ ਸਿਮਰਨਪ੍ਰੀਤ ਸਿੰਘ, ਹਰਪ੍ਰੀਤ ਸਿੰਘ ਢੀਠ, ਗੋਲੂ ਰਾਜਪੂਤ, ਅਮਨ ਬਾਂਸਲ, ਦਯਾਰਾਮ, ਨਿਰਵਾਣ ਤਨਵੀਰ ਧਿਮਾਨ, ਰਨਵੀਰ ਸਿੰਘ, ਨਿੱਕੂ ਖਾਲਸਾ, ਰਵੀ ਛੋਟਾ ਅਰਾਈ ਮਾਜਰਾ, ਬਾਦਲ ਲਾਡੀ, ਸੰਧੂ ਜੀ ਐਸ ਓਬਰਾਯੇ
ਰੋਹੀਤ ਸਿੰਗਲਾ ਸ਼ੰਮੀ ਅਰਾਈ ਮਾਜਰਾ ਕੇਸ਼ਵ ਅਰੋੜਾ ਸ਼ੁੱਭਮ ਸਰਦਾਨਾ ਤੇ ਹੋਰ ਵਲੰਟੀਅਰ ਮੌਜੂਦ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਸਹਿਰੀ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੈ ਕਿਹਾ ਕਿ ਸਹੀਦ ਭਗਤ ਸਿੰਘ ਦਾ ਜੀਵਨ ਸਮੂਹ ਭਾਰਤ ਵਾਸੀਆਂ ਲਈ ਪ੍ਰੇਰਨਾਸਰੋਤ ਹੈ। ਓਹਨਾਂ ਤੋਂ ਸਾਨੂੰ
ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ, ਇਸ ਲਈ ਜੇ ਅਸੀਂ ਆਪਣੇ ਟੀਚਿਆਂ ਨੂੰ ਜਾਣਦੇ ਹਾਂ ਅਤੇ ਅਸੀਂ ਆਪਣੇ ਟੀਚਿਆਂ ਲਈ ਕੰਮ ਕਰਾਂਗੇ ਤਾਂ ਕੁਝ ਵੀ ਸਾਨੂੰ ਸਫਲ ਹੋਣ ਤੋਂ ਨਹੀਂ ਰੋਕ ਸਕਦਾ। ਅਜੀਤਪਾਲ ਕੋਹਲੀ ਨੇ ਕਿਹਾਕਿ ਦੇਸ ਦੀ ਆਜਾਦੀ ਲਈ ਚੜ੍ਹਦੀ ਉਮਰੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸ੍ਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀ ਉਨ੍ਹਾਂ ਵੱਲੋਂ ਪਾਏ ਗਏ ਪੂਰਨਿਆਂ ਤੇ ਚੱਲਣ ਦਾ ਅਹਿਦ ਲਈਏ ਅਤੇ
ਲਏ ਗਏ ਸੁਫਨਿਆਂ ਵਾਲੇ ਸਮਾਜ ਦੀ ਸਿਰਜਨਾ ਕਰੀਏ। ਵਿਧਾਇਕ ਡਾ ਬਲਵੀਰ ਸਿੰਘ ਨੇ ਕਿਹਾ ਕਿ
ਸ਼ਹੀਦ ਭਗਤ ਸਿੰਘ ਦੇ ਨਕਸ਼ੇ ਕਦਮ ਤੇ ਚੱਲਦੇ ਹੋਏ ‘ਆਪ‘ ਦੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਵਲੋਂ ਇਸ ਪਵਿੱਤਰ ਦਿਹਾੜੇ ਤੇ ਪੰਜਾਬ ਨੂੰ ਭਿ੍ਰਸ਼ਟਾਚਾਰ ਮੁਕਤ ਕਰਨ ਲਈ ਹੈਲਪ ਲਾਈਨ ਨੰਬਰ ਜਾਰੀ ਕੀਤਾ ਗਿਆ ਹੈ ਤਾਂ ਜੋ ਪੰਜਾਬ ਨੂੰ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਦੇ ਪੰਜਾਬ ਬਣਾਇਆ
ਜਾ ਸਕੇ। ਉਨ੍ਹਾਂ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ
ਪੰਜਾਬ ਭਗਵੰਤ ਮਾਨ ਵਲੋਂ ਪਹਿਲਾਂ ਹੀ ਭਰਿਸ਼ਟਾਚਾਰ ਵਿਰੁੱਧ ਸਖਤ ਸਨੇਹਾ ਦੇ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਕੋਈ ਸੰਭਵਨਾ ਹੀ ਨਹੀਂ ਬਣਦੀ ਕੇ ਕੋਈ ਵੀ ਅਧਿਕਾਰੀ ਭਿ੍ਰਸ਼ਟਾਚਾਰ ਕਰਨ ਦੀ ਜੁਰਅਤ ਕਰੇ। ਇਸ ਲਈ ਅਸੀਂ ਨੇਕ ਕੰਮਾਂ ਵਿਚ ਸਰਕਾਰ ਦਾ ਸਾਥ ਦੇਈਏ। ਇਨਕਲਾਬੀ ਨੌਜਵਾਨ ਸਭਾ ਦੇ ਪ੍ਰਧਾਨ ਜਰਨੈਲ ਮਨੂੰ ਨੇ ਸਮੂਹ ਵਿਧਾਇਕਾਂ ਅਤੇ ਪੰਜਾਬ ਸਰਕਾਰ ਅੱਗੇ ਮੰਗ ਰੱਖੀ ਕਿ ਪਟਿਆਲਾ ਵਿਖੇ ਬਣ ਰਹੇ ਨਵੇਂ ਅੰਤਰਰਾਸਟਰੀ ਬੱਸ ਅੱਡੇ ਦੇ ਨਾਮ ਸਹੀਦ
ਮੰਗਲ ਪਾਡੇ ਰੱਖਿਆ ਜਾਵੇ। ਸਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਕਿਹਾ ਕਿ ਭਿ੍ਰਸ਼ਟਾਚਾਰ ਅਤੇ ਲੋਕਾਂ ਦੀ ਖੱਜਲ ਖੁਆਰੀ ਕਰਨ ਵਾਲਾ ਕੋਈ ਵਿਅਕਤੀ ਚਾਹੇ ਉਹ ਕਿਸੇ ਵਿਭਾਗ ਦਾ ਅਧਿਕਾਰੀ ਜਾਂ ਪਾਰਟੀ ਦਾ ਵਰਕਰ ਹੋਵੇਂ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ, ਇਹ ਸਹੀਦਾਂ ਦੇ ਰਸਤੇ ਤੇ ਚੱਲਣ ਦਾ ਹੀ ਅਹਿਦ ਹੈ।

Related Articles

Leave a Comment