newslineexpres

Home GAMES ???? 5ਵੀਂ ਪੈਰਾ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ-2023 ਸਫਲਤਾਪੂਰਵਕ ਸੰਪੰਨ

???? 5ਵੀਂ ਪੈਰਾ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ-2023 ਸਫਲਤਾਪੂਰਵਕ ਸੰਪੰਨ

by Newslineexpres@1

???? 5ਵੀਂ ਪੈਰਾ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ-2023 ਸਫਲਤਾਪੂਰਵਕ ਸੰਪੰਨ

???? ਦੇਸ਼ ਭਰ ਦੇ ਵੱਖ ਵੱਖ ਸੂਬਿਆਂ ਤੋਂ ਆਏ ਖਿਡਾਰੀਆਂ ਨੇ ਤੀਰਅੰਦਾਜ਼ੀ ਵਿੱਚ ਦਿਖਾਏ ਆਪਣੀ ਪ੍ਰਤਿਭਾ ਦੇ ਜੌਹਰ

???? ਸ਼ੀਤਲ ਦੇਵੀ ਸਮੇਤ ਨੈਸ਼ਨਲ ਤੇ ਇੰਟਰਨੈਸ਼ਨਲ ਮੈਡਲਿਸਟ ਖਿਡਾਰੀ ਵੀ ਹੋਏ ਸ਼ਾਮਲ

???? ਪੰਜਾਬ ਆਰਚਰੀ ਐਸੋਸੀਏਸ਼ਨ ਦੇ ਸ਼ਲਾਘਾਯੋਗ ਪ੍ਰਬੰਧਾਂ ਤੋਂ ਖਿਡਾਰੀ ਖੁਸ਼

???? ਡਿਪਟੀ ਕਮਿਸ਼ਨਰ ਪਟਿਆਲਾ ਸਾਕਸ਼ੀ ਸਾਹਨੀ ਨੇ ਕੀਤਾ ਜੇਤੂ ਖਿਡਾਰੀਆਂ ਦਾ ਸਨਮਾਨ

 ਪਟਿਆਲਾ, 30 ਦਸੰਬਰ – ਅਸ਼ੋਕ ਵਰਮਾ, ਸੁਰਜੀਤ ਗਰੋਵਰ, ਰਜਵੰਤ ਕੌਰ ਰਮਨ, ਰਾਜ ਕੁਮਾਰ / ਨਿਊਜ਼ਲਾਈਨ ਐਕਸਪ੍ਰੈਸ –  ਕੇਂਦਰ ਸਰਕਾਰ ਦੇ ਸਹਿਯੋਗ ਨਾਲ ਪੰਜਾਬ ਆਰਚਰੀ ਐਸੋਸੀਏਸ਼ਨ ਵੱਲੋਂ ਪਟਿਆਲਾ ਦੇ ਐਨ ਆਈ ਐਸ ਸਥਿਤ ਸ਼ਾਨਦਾਰ ਖੇਡ ਮੈਦਾਨ ਵਿੱਚ 5ਵੀਂ ਪੈਰਾ ਨੈਸ਼ਨਲ ਆਰਚਰੀ ਚੈਂਪੀਅਨਸ਼ਿਪ ਤੇ ਵੁਮੈਨ ਆਰਚਰੀ ਚੈਂਪੀਅਨਸ਼ਿਪ ਦਾ ਆਯੋਜਨ ਸਫਲਤਾਪੂਰਵਕ ਸੰਪੰਨ ਹੋ ਗਿਆ ਜੋਕਿ ਆਯੋਜਕਾਂ ਅਤੇ ਖਿਡਾਰੀਆਂ ਲਈ ਬਹੁਤ ਹੀ ਯਾਦਗਾਰੀ ਹੋ ਨਿਬੜਿਆ। 

  ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਬਾਲੀ ਦੀ ਅਗਵਾਈ ਵਿੱਚ ਆਯੋਜਿਤ  ਚੈਂਪੀਅਨਸ਼ਿਪ ਦੇ ਆਖਰੀ ਦਿਨ ਅੱਜ ਦਿਨ ਖੇਲੋ ਇੰਡੀਆ ਮੁਹਿੰਮ ਦੇ ਤਹਿਤ ਤੀਰਅੰਦਾਜ਼ੀ ਦੀਆਂ ਮਹਿਲਾ ਖਿਡਾਰੀਆਂ ਨੇ ਚੈਂਪੀਅਨਸ਼ਿਪ ਵਿੱਚ ਬੜੇ ਉਤਸਾਹ ਦੇ ਨਾਲ ਭਾਗ ਲਿਆ।

  ਪਟਿਆਲਾ ਦੀ ਹਰਮਨ ਪਿਆਰੀ ਸ਼ਖਸੀਅਤ ਦੀ ਡਿਪਟੀ ਕਮਿਸ਼ਨਰ, ਸਾਕਸ਼ੀ ਸਾਹਨੀ, ਆਈ ਏ ਐਸ, ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਕੇ ਸਨਮਾਨਿਤ ਕੀਤਾ। ਇਸ ਮੌਕੇ  ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਪੱਤਰਕਾਰ ਅਤੇ ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਦੇ ਸੰਪਾਦਕ ਅਸ਼ੋਕ ਵਰਮਾ ਵੀ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਰਵਿੰਦਰ ਬਾਲੀ, ਜਨਰਲ ਸਕੱਤਰ ਨਵਜੋਤ ਸਿੰਘ ਬਜਾਜ,  ਜੁਆਇੰਟ ਸਕੱਤਰ ਐਡਵੋਕੇਟ ਭਿੰਡਰ ਵੀ ਮੌਜੂਦ ਸਨ।

 ਇਸ ਦੌਰਾਨ ਨਿਊਜ਼ਲਾਈਨ ਐਕਸਪ੍ਰੈਸ ਅਖ਼ਬਾਰ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨੈਸ਼ਨਲ ਅਤੇ ਇੰਟਰਨੈਸ਼ਨਲ ਖਿਡਾਰੀਆਂ ਨੇ ਜਿਥੇ ਕੇਂਦਰ ਸਰਕਾਰ ਦੇ ਸਹਿਯੋਗ ਦੀ ਸ਼ਲਾਘਾ ਕੀਤੀ, ਉਥੇ ਹੀ ਪੰਜਾਬ ਆਰਚੇਰੀ ਐਸੋਸੀਏਸ਼ਨ ਦੇ ਪ੍ਰਬੰਧਾਂ ਦੀ ਪ੍ਰਸੰਸਾ ਕੀਤੀ ਅਤੇ ਇਸ ਚੈਂਪੀਅਨਸ਼ਿਪ ਵਿੱਚ ਸ਼ਾਮਲ ਹੋਣ ਉਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।

  ਸਮਾਗਮ ਦੇ ਅੰਤ ਵਿਚ ਪੰਜਾਬ ਆਰਚਰੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਵਿੰਦਰ ਕੁਮਾਰ ਬਾਲੀ ਨੇ ਸਮੂਹ ਖਿਡਾਰੀਆਂ ਤੇ ਕੋਚਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।

  ਵਿਸ਼ੇਸ਼ ਜ਼ਿਕਰਯੋਗ ਹੈ ਕਿ ਇਸ ਚੈਂਪੀਅਨਸ਼ਿਪ ਦੇ ਆਯੋਜਨ ਦੌਰਾਨ ਲਗਾਤਾਰ ਚਾਰ ਦਿਨ ਪ੍ਰਤਿਭਾਗੀ ਖਿਡਾਰੀਆਂ ਨੂੰ ਉਤਸਾਹਿਤ ਕਰਨ ਲਈ ਏਸ਼ੀਅਨ, ਓਲੰਪਿਕ ਤੇ ਕਾਮਨਵੈਲਥ ਗੇਮਜ਼ ਵਿੱਚ ਨਾਮ ਖੱਟਣ ਵਾਲੇ ਸੀਨੀਅਰ ਖਿਡਾਰੀਆਂ ਨੇ ਵੀ ਵਿਸ਼ੇਸ਼ ਤੌਰ ਉੱਤੇ ਸ਼ਿਰਕਤ ਕੀਤੀ। ਐਨ ਆਈ ਐਸ ਦੇ ਡਾਇਰੈਕਟਰ ਵੱਲੋਂ ਵੀ ਇਸ ਚੈਂਪੀਅਨਸ਼ਿਪ ਦੌਰਾਨ ਸ਼ਲਾਘਾਯੋਗ ਸਹਿਯੋਗ ਦਿੱਤਾ ਗਿਆ। Newsline Express

Related Articles

Leave a Comment