newslineexpres

Home ਪੰਜਾਬ ਪਟਵਾਰੀਆਂ ਦੇ ਸਟੇਸ਼ਨਰੀ ਤੇ ਬਸਤਾ ਭੱਤੇ ਹੋਏ ਦੁੱਗਣੇ

ਪਟਵਾਰੀਆਂ ਦੇ ਸਟੇਸ਼ਨਰੀ ਤੇ ਬਸਤਾ ਭੱਤੇ ਹੋਏ ਦੁੱਗਣੇ

by Newslineexpres@1

ਚੰਡੀਗੜ੍ਹ, 23 ਮਾਰਚ, ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਵਿਚ ਆਮ ਆਦਮੀ ਪਾਰਟੀ ਸੱਤਾ ਸੰਭਾਲਦਿਆਂ ਹੀ ਪੂਰੇ ਐਕਸ਼ਨ ਮੋਡ ਵਿਚ ਹੈ। ਮੁੱਖ ਮੰਤਰੀ ਮਾਨ ਵੱਲੋਂ ਲਗਾਤਾਰ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਜ ‘ਆਪ’ ਸਰਕਾਰ ਨੇ ਵੱਡਾ ਫੈਸਲਾ ਲਾਗੂ ਕਰਦਿਆਂ ਪਟਵਾਰੀਆਂ ਦੇ ਭੱਤੇ ‘ਚ ਵਾਧਾ ਕੀਤਾ ਹੈ। ਮਾਨ ਨੇ ਪਟਵਾਰੀਆਂ ਦੇ ਸਟੇਸ਼ਨਰੀ ਤੇ ਬਸਤਾ ਭੱਤੇ ‘ਚ 100-100 ਰੁਪਏ ਦਾ ਵਾਧਾ ਕੀਤਾ ਹੈ। ਹੁਣ ਸਟੇਸ਼ਨਰੀ ਤੇ ਬਸਤੀ ਭੱਤਾ ਵਧਾਕੇ 200 ਰੁਪਏ ਕਰ ਦਿੱਤਾ ਗਿਆ ਹੈ। ਦਫਤਰੀ ਕਿਰਾਏ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਦੱਸ ਦੇਈਏ ਕਿ ਪਟਵਾਰੀਆਂ ਨੂੰ ਦਫਤਰੀ ਕਿਰਾਏ ਲਈ 140 ਰੁਪਏ ਮਹੀਨਾ ਮਿਲਦਾ ਹੈ। ਇਸ ਫੈਸਲੇ ਨੂੰ ਚੰਨੀ ਸਰਕਾਰ ਵੇਲੇ 4 ਜਨਵਰੀ 2022 ਨੂੰ ਪ੍ਰਵਾਨਗੀ ਮਿਲੀ ਸੀ ਪਰ ਚੋਣ ਜ਼ਾਬਤੇ ਕਾਰਨ ਇਹ ਲਾਗੂ ਨਹੀਂ ਹੋ ਸਕਿਆ ਸੀ ।

Related Articles

Leave a Comment