ਕਾਲਜਾਂ ਦੇ ਟੀਚਿੰਗ – ਨਾਨ ਟੀਚਿੰਗ ਅਮਲੇ ਦੀ ਹਾਜ਼ਰੀ ਹੁਣ ਲੱਗੇਗੀ ਆਨਲਾਈਨ ਪੋਰਟਲ ‘ਤੇ
ਚੰਡੀਗੜ੍ਹ, 11 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਵਲੋਂ ਸਮੂਹ ਕਾਲਜਾਂ ਦੇ ਟੀਚਿੰਗ ਅਤੇ ਨਾਨ ਟੀਚਿੰਗ ਅਮਲੇ ਦੀ ਆਨਲਾਈਨ ਹਾਜ਼ਰੀ ਐਮ-ਸੇਵਾ ਪੋਰਟਲ ‘ਤੇ ਲਗਾਉਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਵਲੋਂ ਜਾਰੀ ਪੱਤਰ ‘ਚ 12 ਅਪ੍ਰੈਲ ਯਾਨੀ ਅੱਜ ਤੋਂ ਇਨ੍ਹਾਂ ਹੁਕਮਾਂ ਦੀ ਇੰਨਬਿੰਨ ਪਾਲਣਾ ਯਕੀਨੀ ਬਣਾਉਣ ਬਾਰੇ ਕਿਹਾ ਗਿਆ ਹੈ।