newslineexpres

Home ਪੰਜਾਬ 32 ਆਈ ਏ ਐਸ ਅਫਸਰਾਂ ਦੇ ਤਬਾਦਲੇ

32 ਆਈ ਏ ਐਸ ਅਫਸਰਾਂ ਦੇ ਤਬਾਦਲੇ

by Newslineexpres@1
32 ਆਈ ਏ ਐਸ ਅਫਸਰਾਂ ਦੇ ਤਬਾਦਲੇ

ਚੰਡੀਗੜ੍ਹ, 16 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ –  ਪਿਛਲੇ ਮਹੀਨੇ ਤੋਂ ਬਦਲੀ ਦੇ ਇੰਤਜ਼ਾਰ ‘ਚ ਬੈਠੇ ਉੱਚ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮਹੀਨਾ ਪੂਰਾ ਹੋਣ ‘ਤੇ ਸ਼ਨਿੱਚਰਵਾਰ ਨੂੰ ਸਰਕਾਰ ਨੇ 32 ਆਈਏਐੱਸ ਅਫ਼ਸਰਾਂ ਨੂੰ ਇਧਰੋਂ ਓਧਰ ਕਰ ਦਿੱਤਾ ਹੈ। ਜਿਹੜੇ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ, ਉਨ੍ਹਾਂ ਵਿਚ ਵਧੀਕ ਪ੍ਰਮੁੱਖ ਸਕੱਤਰ ਤੇ ਸਕੱਤਰ ਪੱਧਰ ਦੇ ਅਧਿਕਾਰੀ ਸ਼ਾਮਲ ਹਨ। ਇਸ ਤਰ੍ਹਾਂ ਰਵਨੀਤ ਕੌਰ ਨੂੰ ਸਪੈਸ਼ਲ ਚੀਫ ਸੈਕਟਰੀ ਵਿੱਤ ਕਮਿਸ਼ਨਰ ਸਹਿਕਾਰਤਾ, ਵੀਕੇ ਜੰਜੂਆ ਨੂੰ ਸਪੈਸ਼ਲ ਚੀਫ ਸੈਕਟਰੀ ਜੇਲ੍ਹ, ਅਨੁਰਾਗ ਅੱਗਰਵਾਲ ਨੂੰ ਵਧੀਕ ਮੁੱਖ ਸਕੱਤਰ ਮਾਲ ਤੇ ਪੁਨਰਵਾਸ, ਏ ਵੈਣੂ ਪ੍ਰਸ਼ਾਦ ਨੂੰ ਪੁਰਾਣੇ ਵਿਭਾਗ ਦੇ ਨਾਲ ਵਧੀਕ ਮੁੱਖ ਸਕੱਤਰ ਸੌਰ ਊਰਜਾ, ਸੀਮਾ ਜੈਨ ਨੂੰ ਵਧੀਕ ਮੁੱਖ ਸਕੱਤਰ ਸਮਾਜਿਕ ਸੁਰੱਖਿਆ, ਸਰਵਜੀਤ ਸਿੰਘ ਨੂੰ ਵਧੀਕ ਮੁੱਖ ਸਕੱਤਰ ਖੇਤੀਬਾੜੀ ਤੇ ਕਿਸਾਨ ਵੈਲਫੇਅਰ, ਰਾਜੀ ਸ੍ਰੀਵਾਸਤਵ ਨੂੰ ਵਧੀਕ ਮੁੱਖ ਸਕੱਤਰ ਜੰਗਲਾਤ, ਕੇ ਪੀ ਸਿਨਹਾ ਨੂੰ ਵਧੀਕ ਮੁੱਖ ਸਕੱਤਰ ਕਰ ਤੇ ਆਬਕਾਰੀ, ਅਨੁਰਾਗ ਵਰਮਾ ਨੂੰ ਪ੍ਰਿੰਸੀਪਲ ਸੈਕਟਰੀ ਗ੍ਹਿ ਦੇ ਨਾਲ ਨਾਲ ਲੋਕ ਨਿਰਮਾਣ ਵਿਭਾਗ, ਕੇ.ਸ਼ਿਵਾ ਪ੍ਰਸ਼ਾਦ ਨੂੰ ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ, ਵਿਕਾਸ ਪ੍ਰਤਾਪ ਸਿੰਘ ਨੂੰ ਪ੍ਰਿੰਸੀਪਲ ਸੈਕਟਰੀ ਵਿੱਤ ਤੇ ਯੋਜਨਾ, ਆਲੋਕ ਸ਼ੇਖਰ ਨੂੰ ਪ੍ਰਿੰਸੀਪਲ ਸੈਕਟਰੀ ਸਕੂਲ ਸਿੱਖਿਆ, ਡੀਕੇ ਤਿਵਾੜੀ ਨੂੰ ਪ੍ਰਿੰਸੀਪਲ ਸੈਕਟਰੀ ਵਾਟਰ ਸਪਲਾਈ ਤੇ ਸੈਨੀਟੇਸ਼ਨ, ਤੇਜਵੀਰ ਸਿੰਘ ਨੂੰ ਪ੍ਰਿੰਸੀਪਲ ਸੈਕਟਰੀ ਪਾਵਰ ਤੇ ਸੈਰ ਸਪਾਟਾ ਦਾ ਵਾਧੂ ਚਾਰਜ, ਜਸਪ੍ਰਰੀਤ ਤਲਵਾੜ ਨੂੰ ਪ੍ਰਿੰਸੀਪਲ ਸੈਕਟਰੀ ਉੱਚ ਸਿੱਖਿਆ, ਹੁਸਨ ਲਾਲ ਨੂੰ ਪ੍ਰਿੰਸੀਪਲ ਸੈਕਟਰੀ ਮੈਡੀਕਲ ਸਿੱਖਿਆ ਤੇ ਖੋਜ, ਪ੍ਰਿਟਿੰਗ ਤੇ ਸਟੇਸ਼ਨਰੀ, ਦਲੀਪ ਕੁਮਾਰ ਨੂੰ ਪਿੰ੍ਸੀਪਲ ਸੈਕਟਰੀ ਰੁਜ਼ਗਾਰ, ਟੇ੍ਨਿੰਗ ਤੇ ਇੰਡਸਟਰੀ ਕਾਮਰਸ ਦਾ ਵਾਧੂ ਚਾਰਜ, ਵਿਵੇਕ ਪ੍ਰਤਾਪ ਸਿੰਘ ਨੂੰ ਪ੍ਰਿੰਸੀਪਲ ਸੈਕਟਰੀ ਸਥਾਨਕ ਸਰਕਾਰਾਂ, ਰਾਜ ਕਮਲ ਚੌਧਰੀ ਨੂੰ ਪ੍ਰਿੰਸੀਪਲ ਸੈਕਟਰੀ ਖੇਡ ਤੇ ਯੁਵਕ ਸੇਵਾਵਾਂ, ਅਜੋਏ ਕੁਮਾਰ ਸਿਨਹਾ ਨੂੰ ਪ੍ਰਿੰਸੀਪਲ ਸੈਕਟਰੀ ਮਕਾਨ ਉਸਾਰੀ, ਰਾਹੁਲ ਭੰਡਾਰੀ ਨੂੰ ਪ੍ਰਿੰਸੀਪਲ ਸੈਕਟਰੀ ਤਕਨੀਕੀ ਸਿੱਖਿਆ, ਕ੍ਰਿਸ਼ਨ ਕੁਮਾਰ ਨੂੰ ਪ੍ਰਿੰਸੀਪਲ ਸੈਕਟਰੀ ਸਿੰਚਾਈ, ਵਰਿੰਦਰ ਕੁਮਾਰ ਮੀਨਾ ਨੂੰ ਪ੍ਰਿੰਸੀਪਲ ਸੈਕਟਰੀ ਅਜ਼ਾਦੀ ਘੁਲਾਟੀਆ, ਵਿਕਾਸ ਗਰਗ ਸੈਕਟਰੀ ਟਰਾਂਸਪੋਰਟ, ਸੁਮੇਰ ਸਿੰਘ ਗੱੁਜਰ ਨੂੰ ਸੈਕਟਰੀ ਲੇਬਰ, ਨੀਲਕੰਠ ਐੱਸ ਨੂੰ ਰਜਿਸਟਰਾਰ ਸਹਿਕਾਰਤਾ, ਅਜੋਏ ਸ਼ਰਮਾ ਨੂੰ ਸੈਕਟਰੀ ਸਿਹਤ ਤੇ ਪਰਿਵਾਰ ਕਲਿਆਣ, ਰਾਹੁਲ ਤਿਵਾੜੀ ਨੂੰ ਸੈਕਟਰੀ ਸਾਇੰਸ ਤੇ ਤਕਨਾਲੋਜੀ, ਕਮਲ ਕਿਸ਼ੋਰ ਯਾਦਵ ਨੂੰ ਕਮਿਸ਼ਨਰ ਵਿੱਤ, ਰਜਤ ਅੱਗਰਵਾਲ ਨੂੰ ਸੈਕਟਰੀ ਪ੍ਰਸੋਨਲ ਤੇ ਵਾਧੂ ਚਾਰਜ ਆਮ ਰਾਜ ਪ੍ਰਬੰਧ ਵਿਭਾਗ, ਵਰੁਣ ਰੂਜ਼ਮ ਨੂੰ ਸੈਕਟਰੀ ਆਬਕਾਰੀ ਕਮਿਸ਼ਨਰ, ਮਾਲਵਿੰਦਰ ਸਿੰਘ ਜੱਗੀ ਨੂੰ ਸੈਕਟਰੀ ਸਹਿਰੀ ਹਵਾਬਾਜ਼ੀ ਤੇ ਲੋਕ ਸੰਪਰਕ ਵਿਭਾਗ ਦਾ ਵਾਧੂ ਚਾਰਜ ਦਿੱਤਾ ਗਿਆ ਹੈ।

Related Articles

Leave a Comment