???? ਦੁਨੀਆ ਭਰ ਵਿੱਚ ਗਰਵ ਨਾਲ ਮਨਾਇਆ ਗਿਆ “ਵਿਸ਼ਵ ਪ੍ਰੈਸ ਅਜ਼ਾਦੀ ਦਿਵਸ”
????”ਵਿਸ਼ਵ ਪ੍ਰੈਸ ਅਜ਼ਾਦੀ ਦਿਵਸ” ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਕਲੱਬ ਪਟਿਆਲਾ ਨੇ ਬੂਟੇ ਲਗਾ ਕੇ ਮਨਾਇਆ
???? ਭਗਵਾਨ ਸ੍ਰੀ ਪਰਸ਼ੂਰਾਮ ਜਨਮ ਉਤਸਵ ਅਤੇ ਈਦ ਮੁਬਾਰਕ ਦੀਆਂ ਦੇਸ਼ਵਾਸੀਆਂ ਨੂੰ ਦਿੱਤੀਆਂ ਵਧਾਈਆਂ
???? ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਕਲੱਬ ਪਟਿਆਲਾ ਹਮੇਸ਼ਾਂ ਸਮਾਜ ਦੇ ਚੰਗੇ ਕੰਮਾਂ ਵਿਚ ਮੋਹਰੀ ਰਿਹਾ ਹੈ : ਅਨੁਰਾਗ ਸ਼ਰਮਾ
???? ਪੱਤਰਕਾਰਾਂ ਦੀ ਸੰਪੂਰਨ ਆਜ਼ਾਦੀ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਬੇਹੱਦ ਜ਼ਰੂਰੀ : ਅਸ਼ੋਕ ਵਰਮਾ
ਪਟਿਆਲਾ, 3 ਮਈ – ਸੁਨੀਤਾ ਵਰਮਾ, ਸੁਰਜੀਤ ਗਰੋਵਰ, ਰਜਨੀਸ਼ ਸਕਸੈਨਾ, ਰਾਕੇਸ਼ ਸ਼ਰਮਾ, ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –
ਅੱਜ ਦੁਨੀਆ ਭਰ ਵਿੱਚ “ਵਿਸ਼ਵ ਪ੍ਰੈਸ ਅਜ਼ਾਦੀ ਦਿਵਸ” ਬਹੁਤ ਹੀ ਗਰਵ, ਮਾਣ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸੇ ਤਹਿਤ ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਕਲੱਬ ਪਟਿਆਲਾ ਵੱਲੋਂ ਅੱਜ ਵਿਸ਼ਵ ਪ੍ਰੈੱਸ ਅਜ਼ਾਦੀ ਦਿਵਸ ਦੇ ਮੌਕੇ ‘ਤੇ ਦੇਸ਼ ਤੇ ਦੁਨੀਆ ਭਰ ਦੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਇਸ ਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਅਤੇ ਭਾਰੀ ਗਿਣਤੀ ਵਿੱਚ ਵੱਖ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਅਤੇ ਪੱਤਰਕਾਰ ਦੇ ਸੁਭਾਅ ਵਾਂਗ ਹਮੇਸ਼ਾ ਸਮਾਜ ਲਈ ਕੁਝ ਨਾ ਕੁਝ ਕਰਨ ਦੀ ਪ੍ਰੇਰਨਾ ਦੇ ਮੱਦੇਨਜ਼ਰ ਪ੍ਰਕਿਰਤੀ ਦੀ ਸੇਵਾ ਅਤੇ ਸਾਂਭ ਸੰਭਾਲ ਕਰਨ ਦਾ ਪ੍ਰਣ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਕਲੱਬ ਪਟਿਆਲਾ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਕਿਹਾ ਕਿ ਵਿਸ਼ਵ ਪ੍ਰੈੱਸ ਅਜ਼ਾਦੀ ਦਿਵਸ ਮੌਕੇ ਅੱਜ ਸਮੂਹ ਪੱਤਰਕਾਰਾਂ ਦੇ ਸਹਿਯੋਗ ਨਾਲ ਗੁਰੂ ਨਾਨਕ ਪਵਿੱਤਰ ਜੰਗਲ ‘ਚ ਬੂਟੇ ਲਗਾ ਕੇ ਕੁਦਰਤ ਦੀ ਸੰਭਾਲ ਕਰਨ ਦਾ ਇਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਅਤੇ ਨਾਲ ਹੀ ਸਾਰੇ ਦੇਸ਼ ਵਾਸੀਆਂ ਨੂੰ ਭਗਵਾਨ ਸ਼੍ਰੀ ਵਿਸ਼ਨੂੰ ਜੀ ਦੇ ਅਵਤਾਰ ਸ੍ਰੀ ਪਰਸ਼ੂਰਾਮ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ ਗਈ ਹੈ ਅਤੇ ਨਾਲ ਹੀ ਸਾਰਿਆਂ ਨੂੰ ਈਦ ਮੁਬਾਰਕ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਸਾਡਾ ਕਲੱਬ ਸਮਾਜ ਲਈ ਚੰਗੇ ਕੰਮਾਂ ਲਈ ਹਮੇਸ਼ਾ ਮੋਹਰੀ ਰਹਿੰਦਾ ਹੈ ਅਤੇ ਇਸ ਦੇ ਨਾਲ ਹੀ ਇਹ ਸਮਾਜ ਦੀਆਂ ਬੁਰਾਈਆਂ ਵਿਰੁੱਧ ਮਜ਼ਬੂਤੀ ਨਾਲ ਲੜਦਾ ਵੀ ਹੈ ਤੇ 990ਸੰਘਰਸ਼ ਵੀ ਕਰਦਾ ਹੈ। ਇਸਦੇ ਨਾਲ ਨਾਲ ਜੋ ਕੋਈ ਵੀ ਕਿਸੇ ਵੀ ਧਰਮ ਦਾ ਦਿਨ ਤਿਉਹਾਰ ਆਉਂਦਾ ਹੈ, ਉਸ ਵਿੱਚ ਵੀ ਆਪਣਾ ਬਣਦਾ ਯੋਗਦਾਨ ਪਾਇਆ ਜਾਂਦਾ ਹੈ।
ਸ੍ਰੀ ਅਨੁਰਾਗ ਸ਼ਰਮਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੁਦਰਤ ਦੀ ਸਭ ਤੋਂ ਵੱਡੀ ਲੋੜ ਪਾਣੀ ਦੀ ਬੱਚਤ ਅਤੇ ਬੂਟੇ ਲਗਾਉਣ ਦੀ ਹੈ, ਜਿਸ ਦੇ ਮੱਦੇਨਜ਼ਰ ਅੱਜ ਦੇ ਦਿਨ ਗੁਰੂ ਨਾਨਕ ਦੇਵ ਪਵਿੱਤਰ ਜੰਗਲ ਵਿੱਚ ਸ. ਜਗਤਾਰ ਸਿੰਘ ਜੱਗੀ ਦੀ ਅਗਵਾਈ ਵਿੱਚ ਬੂਟੇ ਲਗਾਏ ਗਏ ਹਨ, ਕਿਉਂਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਵੱਲੋਂ ਅੱਜ ਇਸ ਜੰਗਲ ਵਿੱਚ ਲਗਾਏ ਗਏ ਬੂਟਿਆਂ ਦੀ ਜਗਤਾਰ ਜੱਗੀ ਜੀ ਅਤੇ ਉਨ੍ਹਾਂ ਦੇ ਸਾਥੀ ਇਨ੍ਹਾਂ ਬੂਟਿਆਂ ਦਾ ਵਧੀਆ ਪਾਲਣ ਪੋਸ਼ਣ ਕਰ ਕੇ ਵੱਡੇ ਵੀ ਕਰਨਗੇ। ਇਸ ਮੌਕੇ ਸ. ਜਗਤਾਰ ਜੱਗੀ ਨੇ ਗੁਰੂ ਨਾਨਕ ਦੇਵ ਪਵਿੱਤਰ ਜੰਗਲ ਬਾਰੇ ਦੱਸਦੇ ਹੋਏ ਕਿਹਾ ਕਿ ਹੁਣ ਤੱਕ ਇਸ ਜੰਗਲ ਵਿੱਚ ਸਾਡੇ ਵੱਲੋਂ 990 ਬੂਟੇ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਵਿਚ ਹਰ ਪ੍ਰਜਾਤੀ ਦੇ ਪੌਦੇ ਲਗਾਏ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਉਹ ਆਪਣੀ ਟੀਮ ਦੇ ਨਾਲ਼ ਆਪਣੇ ਹੱਥੀਂ ਪੌਧਿਆਂ ਦੀ ਦੇਖਭਾਲ ਕਰਦੇ ਹਾਂ। ਜੱਗੀ ਨੇ ਕਿਹਾ ਕਿ ਮੈਂ ਸਮੁੱਚੇ ਸਮਾਜ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਆਪਣੇ ਆਲੇ-ਦੁਆਲੇ ਜਿੱਥੇ ਵੀ ਕੋਈ ਅਜਿਹੀ ਜਗ੍ਹਾ ਲੱਭੋ ਜਿੱਥੇ ਤੁਸੀਂ ਰੁੱਖ ਲਗਾ ਸਕਦੇ ਹੋ, ਤਾਂ ਉੱਥੇ ਬੂਟੇ ਜ਼ਰੂਰ ਲਗਾਓ, ਕਿਉਂਕਿ ਇਹ ਪੌਧੇ ਤੁਹਾਨੂੰ ਸਭ ਨੂੰ ਜੀਵਨ ਦਿੰਦੇ ਹਨ। ਇਸ ਮੌਕੇ ਪੱਤਰਕਾਰ ਬਲਜੀਤ ਸਿੰਘ ਬਾਲੀ, ਪਰਮਜੀਤ ਸਿੰਘ ਪੰਮੀ ਬੇਦੀ, ਜਸਵਿੰਦਰ ਸਿੰਘ ਸੈਂਡੀ, ਪਰਮਜੀਤ ਸਿੰਘ ਸਿੱਧੂ, ਚਰਨਜੀਤ ਸਿੰਘ, ਤਰੁਣ ਠਕੁਰਾਲ, ਅਮਰੀਸ਼ ਗਰਗ ਅਤੇ ਹੋਰ ਵੀ ਹਾਜ਼ਰ ਸਨ।
ਉਪਰੋਕਤ ਤੋਂ ਅਲਾਵਾ ਇਲੈਕਟ੍ਰਾਨਿਕ ਮੀਡੀਆ ਵੈਲਫੇਅਰ ਕਲੱਬ ਪਟਿਆਲਾ ਦੇ ਚੇਅਰਮੈਨ ਸ੍ਰੀ ਅਸ਼ੋਕ ਵਰਮਾ ਵਲੋਂ ਇੱਕ ਵਧਾਈ ਸੰਦੇਸ਼ ਭੇਜ ਕੇ ਸਮੂਹ ਮੀਡੀਆ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ ਹਨ। ਇਸ ਸੰਦੇਸ਼ ਪੱਤਰ ਰਾਹੀਂ ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਲਿਖਿਆ ਹੈ ਕਿ ਸਮੂਹ ਮੀਡੀਆ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਅਤੇ ਉਨ੍ਹਾਂ ਦੀ ਸੰਪੂਰਨ ਆਜ਼ਾਦੀ ਲਈ ਹਰ ਹਾਲ ਵਿਚ ਜ਼ਰੂਰੀ ਕਦਮ ਚੁੱਕੇ ਜਾਣ।
Newsline Express