???? ਪਟਿਆਲਾ ਦੇ ਬਹੁਚਰਚਿਤ ਹਿੰਸਾ ਮਾਮਲੇ ਵਿੱਚ ਪੁਲਿਸ ਜਾਂਚ ਦੌਰਾਨ ਸਾਰੇ 6 ਮੁਕੱਦਮਿਆਂ ‘ਚ ਦਰਜ਼ ਧਾਰਾਵਾਂ ਵਿਚ ਵਾਧੇ
???? 3 ਮਾਮਲਿਆਂ ਵਿੱਚ ਕਤਲ ਦੀ ਕੋਸ਼ਿਸ਼ ਅਤੇ ਇੱਕ ਮਾਮਲੇ ਵਿਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਮੇਤ ਹੋਰ ਕਈ ਧਾਰਾਵਾਂ ਵਿੱਚ ਕੀਤਾ ਵਾਧਾ
???? ਮੁੱਕਦਮਾ ਨੰਬਰ 71, 73 ਅਤੇ 75 ਵਿਚ 307 ਦੀਆਂ ਧਾਰਾਵਾਂ (ਕਤਲ ਦੀ ਕੋਸ਼ਿਸ਼) ਦਾ ਕੀਤਾ ਵਾਧਾ; ਮੁੱਕਦਮਾ ਨੰਬਰ 72 ਵਿਚ ਪਹਿਲਾਂ ਹੀ ਦਰਜ਼ ਹੈ 307 ਦੀ ਧਾਰਾ
???? ਮੁੱਕਦਮਾ ਨੰਬਰ 76 ਵਿਚ ਵੀ ਹੁਣ ਧਾਰਾ 295-ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ) ਦਾ ਕੀਤਾ ਗਿਆ ਹੈ ਵਾਧਾ
ਪਟਿਆਲਾ, 6 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – 29 ਅਪ੍ਰੈਲ ਨੂੰ ਪਟਿਆਲਾ ਵਿਚ ਹੋਈਆਂ ਹਿੰਸਕ ਝੜਪਾਂ ਦੀ ਚਰਚਾ ਹਰ ਪਾਸੇ ਹੋ ਰਹੀ ਹੈ ਅਤੇ ਲਗਭਗ ਸਭ ਦਾ ਧਿਆਨ ਪੁਲਿਸ ਕਾਰਵਾਈ ਵੱਲ ਲੱਗਿਆ ਹੋਇਆ ਹੈ। ਇਸ ਮਾਮਲੇ ਵਿਚ ਕਈ ਲੋਕਾਂ ਦੀਆਂ ਗਿਰਫ਼ਤਾਰੀਆਂ ਹੋ ਚੁੱਕੀਆਂ ਹਨ ਅਤੇ ਅੱਜ ਮਿਲੇ ਤਾਜ਼ਾ ਸਮਾਚਾਰ ਮੁਤਾਬਕ ਪੁਲਿਸ ਜਾਂਚ ਦੌਰਾਨ ਸਾਰੇ 6 ਮੁਕੱਦਮਿਆਂ ‘ਚ ਦਰਜ਼ ਧਾਰਾਵਾਂ ਵਿਚ ਵਾਧੇ ਕੀਤੇ ਗਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ 3 ਮਾਮਲਿਆਂ ਵਿੱਚ ਕਤਲ ਦੀ ਕੋਸ਼ਿਸ਼ ਅਤੇ ਇੱਕ ਮਾਮਲੇ ਵਿਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸਮੇਤ ਹੋਰ ਕਈ ਧਾਰਾਵਾਂ ਵਿੱਚ ਵਾਧਾ ਕੀਤਾ ਗਿਆ ਹੈ। ਮੁੱਕਦਮਾ ਨੰਬਰ 71, 73 ਅਤੇ 75 ਵਿਚ 307 ਦੀਆਂ ਧਾਰਾਵਾਂ (ਕਤਲ ਦੀ ਕੋਸ਼ਿਸ਼) ਦਾ ਕੀਤਾ ਵਾਧਾ ਕੀਤਾ ਗਿਆ ਹੈ ਜਦਕਿ ਮੁੱਕਦਮਾ ਨੰਬਰ 72 ਵਿਚ ਪਹਿਲਾਂ ਹੀ ਧਾਰਾ 307 ਦਰਜ਼ ਹੈ।
ਉਪਰੋਕਤ ਤੋਂ ਅਲਾਵਾ ਮੁੱਕਦਮਾ ਨੰਬਰ 76 ਵਿਚ ਵੀ ਹੁਣ ਧਾਰਾ 295 ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ) ਦਾ ਵਾਧਾ ਕੀਤੇ ਜਾਣ ਦੀ ਵੀ ਖਬਰ ਹੈ।
ਜ਼ਿਕਰਯੋਗ ਹੈ ਕਿ ਹੁਣ ਐਫ.ਆਈ.ਆਰ ਨੰਬਰ 71 ਮਿਤੀ 29 ਅਪ੍ਰੈਲ 2022 ਵਿੱਚ ਧਾਰਾਵਾਂ 307, 332, 323, 324, 341, 353, 186, 148, 149 ਆਈ ਪੀ ਸੀ ਲਗਾਈਆਂ ਗਈਆਂ ਹਨ।
ਐਫ.ਆਈ.ਆਰ ਨੰਬਰ 72 ਵਿਚ ਧਾਰਾਵਾਂ 307, 323, 506, 148, 149 ਆਈਪੀਸੀ ਦਰਜ਼ ਕੀਤੀਆਂ ਗਈਆਂ ਹਨ।
ਐਫ.ਆਈ.ਆਰ ਨੰਬਰ 73 ਵਿੱਚ 307, 153-ਏ, 504, 120ਬੀ, 323, 324, 506, 148, 149 ਧਾਰਾਵਾਂ ਦਰਜ਼ ਕੀਤੀਆਂ ਗਈਆਂ ਹਨ।
ਐਫ.ਆਈ.ਆਰ ਨੰਬਰ 74 ਵਿਚ 353, 186, 188, 153-ਏ, 506, 148, 149 ਅਤੇ 120-ਬੀ ਧਾਰਾਵਾਂ ਦਰਜ ਹਨ।
ਐਫ.ਆਈ.ਆਰ ਨੰਬਰ 75 ਵਿਚ 307, 353, 186, 332, 323, 324, 506, 148, 149 ਅਤੇ 120-ਬੀ ਧਾਰਾਵਾਂ ਦਰਜ਼ ਹਨ।
ਐਫ.ਆਈ.ਆਰ ਨੰਬਰ 76 ਵਿਚ ਧਾਰਾ 295 ਏ, 153 ਏ, 380, 427, 147, 148 ਅਤੇ 149 ਦਾ ਜ਼ਿਕਰ ਹੈ।