????ਪਟਿਆਲਾ ਹਿੰਸਾ ਮਾਮਲੇ ਦੀ ਜਾਂਚ ਲਈ ਬਣਾਈ ਸਿੱਟ ਵਿਚ ਵਾਧਾ
???? ਸਿੱਟ ਵਿਚ 2 ਹੋਰ ਮੈਂਬਰ ਵਧਾਏ ; ਡੀ ਏ ਲੀਗਲ ਅਤੇ ਡਿਪਟੀ ਡੀ ਏ ਦੇ ਨਾਮ ਸ਼ਾਮਿਲ
ਪਟਿਆਲਾ, 6 ਮਈ – ਨਿਊਜ਼ਲਾਈਨ ਐਕਸਪ੍ਰੈਸ –
29 ਅਪ੍ਰੈਲ ਨੂੰ ਪਟਿਆਲਾ ਵਿਚ ਹੋਈ ਹਿੰਸਕ ਝੜਪ ਅੱਜ ਵੀ ਚਰਚਾਵਾਂ ਦਾ ਵਿਸ਼ਾ ਬਣੀ ਹੋਈ ਹੈ। ਇਸ ਮਾਮਲੇ ਵਿਚ ਜਿਥੇ ਕਈ ਲੋਕਾਂ ਦੀਆਂ ਗਿਰਫ਼ਤਾਰੀਆਂ ਹੈ ਚੁੱਕੀਆਂ ਹਨ, ਉਥੇ ਹੀ ਪੁਲਿਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਕੇਸ ਦੀ ਜਾਂਚ ਲਈ ਬਣਾਈ 5 ਮੈਂਬਰੀ ਸਪੈਸ਼ਲ ਜਾਂਚ ਟੀਮ (ਸਿੱਟ) ਵਿੱਚ 2 ਹੋਰ ਨਵੇਂ ਮੈਂਬਰ ਜੋੜੇ ਹੈ ਹਨ, ਜਿਨ੍ਹਾਂ ਵਿਚ ਇੱਕ ਨਾਮ ਜ਼ਿਲ੍ਹਾ ਅਟਾਰਨੀ ਲੀਗਲ ਸ਼੍ਰੀ ਵਿਸ਼ਾਲ ਖੁੱਲਰ ਅਤੇ ਦੁੱਜਾ ਨਾਮ ਡਿਪਟੀ ਜਿਲ੍ਹਾ ਅਟਾਰਨੀ ਸ੍ਰੀ ਰਮਨ ਮਾਨ ਦਾ ਹੈ। ਇਸ ਤਰ੍ਹਾਂ ਹੁਣ ਇਸ ਜਾਂਚ ਕਮੇਟੀ ਵਿੱਚ ਕੁੱਲ 7 ਮੈਂਬਰ ਹੋ ਗਏ ਹਨ।
Newsline Express