ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਵਫਦ ਵੱਲੋਂ ਸਿਮਰਨਜੀਤ ਸਿੰਘ ਮਾਨ ਖਿਲਾਫ ਐਸ.ਐਸ.ਪੀ ਨੂੰ ਕੀਤੀ ਸ਼ਿਕਾਇਤ ਦਾ ਮਾਮਲਾ
*????ਕੌਮੀ ਝੰਡੇ ਦਾ ਅਪਮਾਨ ਕਰਨ ਦੇ ਦੋਸ਼ ਅਧੀਨ ਸਿਮਰਨਜੀਤ ਸਿੰਘ ਮਾਨ ਦੇ ਵਿਰੁੱਧ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੀ ਸ਼ਿਕਾਇਤ ਉਤੇ ਕਾਰਵਾਈ ਕਰਨਗੇ ਐਸ.ਪੀ ਸਿਟੀ
???? ਮਾਨ ਨੇ ਕਿਹਾ ਸੀ ਕਿ ਸਿੱਖਾਂ ਨੂੰ ਤਿਰੰਗੇ ਨੂੰ ਸਲਾਮੀ ਦੇਣ ਲਈ ਮਜਬੂਰ ਕੀਤਾ ਜਾਂਦਾ ਹੈ ਜਦਕਿ ਤਿਰੰਗੇ ‘ਚ ਸਿੱਖਾਂ ਦਾ ਰੰਗ ਨਹੀਂ ਹੈ
ਪਟਿਆਲਾ, 14 ਮਈ -ਨਿਊਜ਼ਲਾਈਨ ਐਕਸਪ੍ਰੈਸ- ਬੀਤੇ ਬੁੱਧਵਾਰ ਨੂੰ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ 7 ਮੈਂਬਰੀ ਵਫ਼ਦ ਨੇ ਵਿਜੇ ਕਪੂਰ ਦੀ ਅਗਵਾਈ ਹੇਠ ਪਟਿਆਲਾ ਸਥਿਤ ਐਸ.ਐਸ.ਪੀ ਦਫ਼ਤਰ ਪਹੁੰਚ ਕੇ ਸਿਮਰਨਜੀਤ ਸਿੰਘ ਮਾਨ ਵਿਰੁੱਧ ਸ਼ਿਕਾਇਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ, ਜਿਸਦੀ ਪੜਤਾਲ ਪਟਿਆਲਾ ਦੇ ਐਸ ਪੀ ਸਿਟੀ ਸ੍ਰ. ਵਜ਼ੀਰ ਸਿੰਘ ਨੂੰ ਸੌਂਪੀ ਗਈ ਹੈ।
ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ ਐਸ ਐਸ ਪੀ ਦਫਤਰ ਵਿਖੇ ਲਿਖਤੀ ਸ਼ਿਕਾਇਤ ਦੇ ਨਾਲ ਕੁਝ ਸਬੂਤ ਦੇ ਕੇ ਕਿਹਾ ਸੀ ਕਿ ਸਿਮਰਨਜੀਤ ਸਿ ਕਿਹਾ ਕਿ ਸਿਮਰਨਜੀਤ ਮਾਨ ਨੇ ਮੀਡੀਆ ਨੂੰ ਦਿੱਤੇ ਆਪਣੇ ਇੰਟਰਵਿਊ ਵਿਚ ਸਾਫ ਕਿਹਾ ਹੈ ਕਿ ਭਾਰਤ ਦਾ ਰਾਸ਼ਟਰੀ ਝੰਡਾ ਸਿੱਖਾਂ ਦਾ ਝੰਡਾ ਨਹੀਂ ਹੈ, ਕਿਉਂਕਿ ਕੌਮੀ ਝੰਡੇ ਵਿਚ ਕੇਸਰੀ ਰੰਗ ਹਿੰਦੂਆਂ ਦਾ ਹੈ, ਵਿਚਕਾਰ ਚਿੱਟਾ ਰੰਗ ਜੈਨ ਧਰਮ ਦਾ ਹੈ, ਹਰਾ ਰੰਗ ਮੁਸਲਮਾਨਾਂ ਦਾ ਹੈ ਅਤੇ ਚੱਕਰ ਬੁੱਧ ਧਰਮ ਦਾ ਹੈ ਪਰ ਰਾਸ਼ਟਰੀ ਝੰਡੇ ਵਿਚ ਸਿੱਖਾਂ ਦਾ ਕੋਈ ਰੰਗ ਨਹੀਂ ਹੈ। ਮਾਨ ਨੇ ਕਿਹਾ ਸੀ ਕਿ ਸਰਕਾਰ ਸਿੱਖਾਂ ਨੂੰ ਤਿਰੰਗੇ ਨੂੰ ਸਲਾਮ ਕਰਨ ਲਈ ਮਜਬੂਰ ਕਰਦੀ ਹੈ ਜਦੋਂ ਕਿ ਇਸ ਵਿੱਚ ਉਨ੍ਹਾਂ ਦੇ ਧਰਮ ਦਾ ਰੰਗ ਨਹੀਂ ਹੈ। ਮਾਨ ਨੇ ਇਹ ਵੀ ਕਿਹਾ ਕਿ ਜਦੋਂ ਉਹ ਆਈਪੀਐਸ ਸਨ ਤਾਂ ਉਹ ਜ਼ਬਰਦਸਤੀ ਤਿਰੰਗੇ ਨੂੰ ਸਲਾਮ ਕਰਦੇ ਸਨ ਜਦਕਿ ਉਨ੍ਹਾਂ ਦੇ ਮਨ ਵਿੱਚ ਇਹ ਭਾਵਨਾ ਸੀ ਕਿ ਇਸ ਵਿੱਚ ਉਨ੍ਹਾਂ ਦੇ ਧਰਮ ਦਾ ਰੰਗ ਨਹੀਂ ਹੈ। ਵਿਜੇ ਕਪੂਰ ਨੇ ਦੋਸ਼ ਲਾਇਆ ਸੀ ਕਿ ਮਾਨ ਨੇ ਕੌਮੀ ਝੰਡੇ ਦਾ ਅਪਮਾਨ ਕੀਤਾ ਹੈ ਅਤੇ ਕੌਮੀ ਝੰਡੇ ਨੂੰ ਧਰਮਾਂ ਨਾਲ ਜੋੜ ਕੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਇਸ ਤੋਂ ਇਲਾਵਾ ਵਿਜੇ ਕਪੂਰ ਨੇ ਇਹ ਵੀ ਕਿਹਾ ਸੀ ਕਿ ਸਿਮਰਨਜੀਤ ਮਾਨ ਨੇ ਹਿਮਾਚਲ ਵਿਧਾਨ ਸਭਾ ਦੇ ਗੇਟ ‘ਤੇ ਖਾਲਿਸਤਾਨ ਦੇ ਝੰਡੇ ਲਾਉਣ ਅਤੇ ਕੰਧਾਂ ‘ਤੇ ਖਾਲਿਸਤਾਨ ਲਿਖਣ ਦੀ ਵਕਾਲਤ ਕੀਤੀ ਹੈ ਅਤੇ ਕਿਹਾ ਹੈ ਕਿ ਹਿਮਾਚਲ ਵਿਧਾਨ ਸਭਾ ਦੇ ਬਾਹਰ ਖਾਲਿਸਤਾਨੀ ਝੰਡੇ ਲਗਾਉਣਾ ਸਹੀ ਹੈ ਅਤੇ ਸਿੱਖਾਂ ਦਾ ਉਹੀ ਝੰਡਾ ਹੈ। *Newsline Express*
