???? ਭਾਦਸੋਂ ਪੁਲਿਸ ਦੀ ਧੱਕੇਸ਼ਾਹੀ; ਪੁਲਿਸ ਵੱਲੋਂ ਰਾਤ ਸਮੇਂ ਬਿਨਾ ਪ੍ਰਮਿਸ਼ਨ ਅਤੇ ਬਿਨਾ ਮਹਿਲਾ ਕਰਮਚਾਰੀ ਦੇ ਲਈ ਘਰ ਦੀ ਤਲਾਸ਼ੀ
???? 13 ਸਾਲਾਂ ਬੱਚੀ ਨਾਲ ਦੁਰਵਿਹਾਰ ਅਤੇ ਘਰੋਂ ਨਕਦੀ ਤੇ ਜੇਵਰ ਲੈ ਜਾਣ ਦੇ ਲੱਗੇ ਦੋਸ਼
???? ਤਲਾਸ਼ੀ ਵੇਲੇ ਘਰ ‘ਚ ਨਹੀ ਸੀ ਕੋਈ ਮਰਦ
ਪਟਿਆਲਾ, 14 ਮਈ -ਨਿਊਜ਼ਲਾਈਨ ਐਕਸਪ੍ਰੈਸ-
ਭਾਦਸੋਂ ਦੀ ਰਹਿਣ ਵਾਲੀ ਪ੍ਰਿਆ ਸਿੰਗਲਾ ਨਾਂ ਦੀ ਇੱਕ ਔਰਤ ਨੇ ਪਟਿਆਲਾ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਪੁਲਿਸ ਉਤੇ ਦੋਸ਼ ਲਾਏ ਹਨ ਕਿ ਉਸ ਦੇ ਘਰ ਵਿਚ ਭਾਦਸੋਂ ਪੁਲੀਸ ਅਤੇ ਸ਼ਰਾਬ ਦੇ ਕੁਝ ਠੇਕੇਦਾਰਾਂ ਵੱਲੋਂ ਉਸਨੂੰ ਤੰਗ ਪ੍ਰੇਸ਼ਾਨ ਕਰਨ ਲਈ ਧਕੇਸ਼ਾਸ਼ੀ ਕਰਦੇ ਹੋਏ ਉਸ ਦੇ ਘਰ ਵਿਚ ਦਾਖਲ ਹੋ ਕੇ ਰਾਤ ਸਮੇਂ ਰੇਡ ਕੀਤੀ ਗਈ ਅਤੇ ਫਰੋਲਾ ਫਰਾਲੀ ਕੀਤੀ ਗਈ। ਉਸਨੇ ਦੱਸਿਆ ਕਿ ਪੁਲਿਸ ਅਤੇ ਠੇਕੇਦਾਰ ਰਾਤ ਨੂੰ ਉਸ ਵੇਲੇ ਉਸਦੇ ਘਰ ਅੰਦਰ ਆ ਧਮਕੇ ਜਿਸ ਵੇਲੇ ਉਸ ਦਾ ਘਰਵਾਲਾ ਵੀ ਘਰ ਨਹੀਂ ਸੀ ਅਤੇ ਉਸਦੇ ਨਾਲ ਸਿਰਫ ਉਸਦੀ 13 ਸਾਲਾਂ ਦੀ ਲੜਕੀ ਹੀ ਘਰ ਵਿਚ ਮੌਜੂਦ ਸਨ। ਪ੍ਰਿਆ ਸਿੰਗਲਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸਦਾ ਪਤੀ ਕਿਸੇ ਸ਼ਰਾਬ ਦੇ ਠੇਕੇ ਉਤੇ ਕੰਮ ਕਰਦਾ ਹੈ ਅਤੇ ਇਕ ਭਿੰਦੇ ਨਾਂ ਦੇ ਵਿਅਕਤੀ ਵੱਲੋਂ ਉਸ ਦੇ ਘਰ ਠੇਕੇਦਾਰਾਂ ਤੇ ਪੁਲੀਸ ਨਾਲ ਮਿਲੀਭੁਗਤ ਕਰਕੇ ਛਾਪੇਮਾਰੀ ਕਰਵਾਈ ਗਈ ਹੈ। ਉਸ ਨੇ ਕਿਹਾ ਕਿ ਮੇਰੇ ਉੱਤੇ ਸ਼ਰਾਬ ਵੇਚਣ ਦਾ ਦੋਸ਼ ਲਾ ਕੇ ਕੁਝ ਪੁਲੀਸ ਮੁਲਾਜ਼ਮ ਅਤੇ ਠੇਕੇਦਾਰ ਦੇ ਕੁਝ ਵਿਅਕਤੀ ਮੇਰੇ ਘਰ ਦਾਖ਼ਲ ਹੋਏ ਅਤੇ ਘਰ ਵਿਚ ਫਰੋਲਾ ਫਰਾਲੀ ਤੋਂ ਬਾਅਦ ਜਦੋਂ ਉਹਨਾਂ ਨੂੰ ਕੁਛ ਵੀ ਆਪੱਤੀਜਨਕ ਨਾ ਮਿਲਿਆ ਤਾਂ ਉਹ ਉਸ ਦੇ ਘਰ ਵਿਚ ਪਈ ਲੋਨ ਦੀ ਰਕਮ ਅਤੇ ਕੁਝ ਗਹਿਣੇ ਲੈ ਕੇ ਚਲੇ ਗਏ।
ਪ੍ਰੀਆ ਸਿੰਗਲਾ ਨੇ ਦੋਸ਼ ਲਾਇਆ ਕਿ ਉਸ ਨੇ ਕੁਝ ਦਿਨ ਪਹਿਲਾਂ ਹੀ ਐਚਡੀਐਫਸੀ ਬੈਂਕ ਤੋਂ ਲੋਨ ਲਿਆ ਸੀ ਤੇ ਲੋਨ ਦੀ ਰਕਮ ਉਸ ਦੇ ਘਰ ਵਿੱਚ ਹੀ ਪਈ ਸੀ। ਉਸ ਨੇ ਕਿਹਾ ਕਿ ਜਾਂਦੇ ਹੋਏ ਉਹ ਮੈਨੂੰ ਧਮਕੀ ਵੀ ਦੇ ਗਏ ਹਨ ਕਿ ਜੇ ਤੂੰ ਮੂੰਹ ਖੋਲ੍ਹਿਆ ਤਾਂ ਇਸ ਦਾ ਨਤੀਜਾ ਮਾੜਾ ਹੋਵੇਗਾ ਨਾਲੇ ਅਤੇ ਤੇਰੇ ਪਤੀ ਦਾ ਪਤਾ ਨਹੀਂ ਲੱਗਣਾ ਉਹ ਕਿੱਥੇ ਚਲਾ ਗਿਆ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਮੇਰੀ 13 ਸਾਲ ਦੀ ਲੜਕੀ ਮੇਰੇ ਘਰ ਵਿੱਚ ਮੇਰੇ ਨਾਲ ਸੀ ਤਾਂ ਪੁਲਸ ਕਰਮਚਾਰੀਆਂ ਅਤੇ ਕੁਝ ਵਿਅਕਤੀਆਂ ਨੇ ਮੇਰੀ ਕੁੜੀ ਨਾਲ ਵੀ ਦੁਰਵਿਵਹਾਰ ਕੀਤਾ।
ਉਸਨੇ ਕਿਹਾ ਕਿ ਇਸ ਸੰਬੰਧੀ ਥਾਣੇ ਵਿਚ ਸ਼ਿਕਾਇਤ ਕੀਤੀ ਗਈ ਪ੍ਰੰਤੂ ਪੁਲੀਸ ਨੇ ਕੋਈ ਕਾਰਵਾਈ ਅਜੇ ਤੱਕ ਨਹੀਂ ਕੀਤੀ ਅਤੇ ਪੁਲੀਸ ਉਸਨੂੰ ਇਹ ਮਾਮਲਾ ਠੰਢੇ ਬਸਤੇ ਵਿਚ ਪਾਉਣ ਲਈ ਕਹਿ ਰਹੀ ਹੈ। ਦੂਜੇ ਪਾਸੇ ਥਾਣਾ ਭਾਦਸੋਂ ਦੀ ਇੰਚਾਰਜ ਨੇ ਕਿਹਾ ਕਿ ਔਰਤ ਵੱਲੋਂ ਲਾਏ ਜਾ ਰਹੇ ਦੋਸ਼ ਗ਼ਲਤ ਹਨ, ਪੁਲੀਸ ਕਰਮਚਾਰੀ ਵੱਲੋਂ ਉਸਦੇ ਘਰ ਦੀ ਚੈਕਿੰਗ ਕੀਤੀ ਗਈ ਸੀ ਕਿਉਂਕਿ ਉਸ ਮਹਿਲਾ ਉੱਤੇ ਸ਼ਰਾਬ ਵੇਚਣ ਦੇ ਦੋਸ਼ ਲੱਗ ਰਹੇ ਸਨ ਜਿਸ ਤੋਂ ਬਾਅਦ ਪੁਲਸ ਨੇ ਚੈਕਿੰਗ ਕੀਤੀ, ਪ੍ਰੰਤੂ ਕੋਈ ਵੀ ਪੁਲਿਸ ਮੁਲਾਜ਼ਮ ਉਸ ਦੇ ਘਰ ਵਿੱਚ ਦਾਖਲ ਨਹੀਂ ਹੋਇਆ ਜਦਕਿ ਸ਼ਿਕਾਇਤ ਦੇ ਆਧਾਰ ‘ਤੇ ਪੁਲੀਸ ਆਪਣੀ ਕਾਰਵਾਈ ਕਰ ਰਹੀ ਹੈ, ਫਿਰ ਵੀ, ਜੇ ਕੋਈ ਵੀ ਦੋਸ਼ੀ ਹੋਇਆ ਤਾਂ ਬਖ਼ਸ਼ਿਆ ਨਹੀਂ ਜਾਵੇਗਾ।
*Newsline Express*