newslineexpres

Joe Rogan Podcasts You Must Listen
Home Latest News ????ਕਾਸ਼ੀ ਵਿਖੇ ਗਿਆਨਵਾਪੀ ਸਰਵੇ ਦੌਰਾਨ ਸ਼ਿਵਲਿੰਗ ਮਿਲਣ ਦੀ ਖ਼ਬਰ ਨਾਲ ਵਿਸ਼ਵ ਭਰ ਦੇ ਹਿੰਦੂਆਂ ‘ਚ ਖੁਸ਼ੀ ਦੀ ਲਹਿਰ : ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ

????ਕਾਸ਼ੀ ਵਿਖੇ ਗਿਆਨਵਾਪੀ ਸਰਵੇ ਦੌਰਾਨ ਸ਼ਿਵਲਿੰਗ ਮਿਲਣ ਦੀ ਖ਼ਬਰ ਨਾਲ ਵਿਸ਼ਵ ਭਰ ਦੇ ਹਿੰਦੂਆਂ ‘ਚ ਖੁਸ਼ੀ ਦੀ ਲਹਿਰ : ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ

by Newslineexpres@1
ਵਿਸ਼ਵ ਭਰ ਦੇ ਹਿੰਦੂਆਂ ‘ਚ ਖੁਸ਼ੀ ਦੀ ਲਹਿਰ ਦਾ ਪ੍ਰਗਟਾਵਾ ਕਰਦੇ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਦੇ ਅਹੁਦੇਦਾਰ

???? ਭਾਰਤ ਸਰਕਾਰ ਪਲੇਸਿਜ਼ ਆਫ ਵਰਸ਼ਿਪ ਐਕਟ 1991 ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰੇ : ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ

????ਕਾਸ਼ੀ ਵਿਖੇ ਗਿਆਨਵਾਪੀ ਸਰਵੇ ਦੌਰਾਨ ਸ਼ਿਵਲਿੰਗ ਮਿਲਣ ਦੀ ਖ਼ਬਰ ਨਾਲ ਵਿਸ਼ਵ ਭਰ ਦੇ ਹਿੰਦੂਆਂ ‘ਚ ਖੁਸ਼ੀ ਦੀ ਲਹਿਰ

???? ਭਗਵਾਨ ਸ਼੍ਰੀ ਕ੍ਰਿਸ਼ਨ ਜਨਮ ਸਥਾਨ ਮਥੁਰਾ ਨੇੜੇ ਮਸਜਿਦਨੁਮਾ ਢਾਂਚੇ ਦਾ ਵੀ ਸਰਵੇ ਕੀਤਾ ਜਾਵੇ : ਵਿਜੇ ਕਪੂਰ

ਪਟਿਆਲਾ, 16 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਅੱਜ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਰਾਜ ਦੀ ਵਿਸ਼ੇਸ਼ ਮੀਟਿੰਗ ਵਿੱਚ ਗਿਆਨਵਾਪੀ ਮਸਜਿਦ ਦੇ ਸਰਵੇ ਦੌਰਾਨ ਸ਼ਿਵਲਿੰਗ ਮਿਲਣ ਨਾਲ ਹਿੰਦੂਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।   ਅਦਾਲਤ ਦੇ ਹੁਕਮਾਂ ‘ਤੇ ਬਣਾਈ ਗਈ ਸਰਵੇ ਟੀਮ ਨੇ ਗਿਆਨਵਾਪੀ ਇਮਾਰਤ ਦਾ ਸਰਵੇ ਪੂਰਾ ਕਰ ਲਿਆ ਹੈ। ਇਸ ਦੌਰਾਨ ਮਸਜਿਦ ਵਿੱਚ ਪੁਰਾਤਨ ਮੰਦਰ ਹੋਣ ਦੇ ਸਬੂਤ ਹੋਣ ਦੇ ਦਾਅਵੇ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ।
   ਹਿੰਦੂਆਂ ਦੇ ਦਾਅਵੇ ਅਨੁਸਾਰ, ਭਗਵਾਨ ਸ਼ਿਵ ਦੇ ਮੰਦਰ ਨੂੰ ਔਰੰਗਜੇਬ ਨੇ ਢਾਹ ਦਿੱਤਾ ਸੀ ਅਤੇ ਮਸਜਿਦ ਦੇ ਗੁਬੰਦ ਬਣਾ ਦਿੱਤੇ ਗਏ ਜਦਕਿ ਬਾਅਦ ਵਿੱਚ ਸ਼ਿਵਲਿੰਗ ਨੂੰ ਇੱਕ ਤਾਲਾਬ ਵਿਚ ਲੁਕਾ ਦਿੱਤਾ ਗਿਆ ਸੀ।  ਹੁਣ, ਜਦ ਮਸਜਿਦ ਦੇ ਢਾਂਚੇ ਦਾ ਅਦਾਲਤ ਦੇ ਆਦੇਸ਼ ਨਾਲ ਸਰਵੇਖਣ ਕੀਤਾ ਗਿਆ, ਤਾਂ ਇੱਥੇ ਭਗਵਾਨ ਸ਼ਿਵ ਦੇ ਮੰਦਰ ਦੀ ਮੌਜੂਦਗੀ ਦੇ ਤੱਥ ਸਾਹਮਣੇ ਆਏ। ਵਾਰਾਨਸੀ ਦੀ ਅਦਾਲਤ ਨੇ ਅੱਜ ਆਦੇਸ਼ ਦਿੱਤੇ ਹਨ ਕਿ ਜਿੱਥੇ ਸ਼ਿਵਲਿੰਗ  ਪਾਇਆ ਗਿਆ ਹੈ ਉਸ ਥਾਂ ਨੂੰ ਸੀਲ ਕਰ ਦਿੱਤਾ ਜਾਵੇ। ਅਦਾਲਤ ਦੇ ਇਸ ਫੈਸਲੇ ਦਾ ਇੰਟਰਨੈਸ਼ਨਲ ਹਿੰਦੂ ਪ੍ਰੀਸ਼ਦ, ਪੰਜਾਬ ਰਾਜ ਨੇ ਸਵਾਗਤ ਕੀਤਾ ਹੈ।   ਇਹ ਜਾਣਕਾਰੀ ਇੰਟਰਨੈਸ਼ਨਲ ਹਿੰਦੂ ਪ੍ਰੀਸ਼ਦ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ ਨੇ  ਪੰਜਾਬੀ ਅਖ਼ਬਾਰ ਨਿਊਜ਼ਲਾਈਨ ਐਕਸਪ੍ਰੈਸ ਨੂੰ ਦਿੱਤੀ।
  ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੀ ਵਿਸ਼ੇਸ਼ ਮੀਟਿੰਗ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਭਾਰਤ ਸਰਕਾਰ ਹਿੰਦੂ ਧਾਰਮਿਕ ਅਤੇ ਬੁਨਿਆਦੀ ਹੱਕ ਦੀ ਉਲੰਘਣਾ ਦੇ ਪਲੈਸਿਸ ਆਫ ਵਰਸ਼ਿਪ ਐਕਟ 1991 ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰ ਕੀਤਾ ਜਾਵੇ।
ਸ੍ਰੀ ਵਿਜੇ ਕਪੂਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਨੇ ਇਹ ਵੀ ਮੰਗ ਕੀਤੀ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਜਨਮ ਭੂਮੀ ਮਥੁਰਾ ਨੇੜੇ ਵੀ ਮੁਸਲਮਾਨਾਂ ਵੱਲੋਂ ਬਣਾਈ ਮਸਜਿਦ ਵਰਗੀ ਇਮਾਰਤ ਦਾ ਵੀ ਸਰਵੇ ਕਰਵਾ ਕੇ ਨਾਜਾਇਜ਼ ਕਬਜ਼ੇ ਤੋਂ ਮੁਕਤ ਕਰਵਾਇਆ ਜਾਵੇ।
ਅੱਜ ਦੀ ਵਿਸ਼ੇਸ਼ ਮੀਟਿੰਗ ਵਿੱਚ ਅੰਤਰਰਾਸ਼ਟਰੀ ਹਿੰਦੂ ਪ੍ਰੀਸ਼ਦ ਪੰਜਾਬ ਦੇ ਸੂਬਾ ਪ੍ਰਧਾਨ ਵਿਜੇ ਸਿੰਘ ਭਾਰਦਵਾਜ, ਪੰਜਾਬ ਪ੍ਰਦੇਸ਼ ਕਾਰਜਕਾਰੀ ਪ੍ਰਧਾਨ ਵਿਜੇ ਕਪੂਰ, ਰਾਮਾਨੰਦ ਜੀ ਸੰਗਠਨ ਮੰਤਰੀ ਪੰਜਾਬ ਅਤੇ ਹਰਿਆਣਾ, ਜਨਰਲ ਸਕੱਤਰ ਸੁਧੀਰ ਕੱਕੜ, ਰਵਿੰਦਰ ਗੋਇਲ, ਦਰਵੇਸ਼ ਗੋਇਲ, ਰਾਜੇਸ਼ ਮੀਨਾ, ਆਨੰਦ ਪ੍ਰਕਾਸ਼ ਗੁਪਤਾ, ਬਲਜੀਤ ਸਿੰਘ, ਅਸ਼ੀਸ਼ ਕਪੂਰ, ਅਸ਼ੀਸ਼ ਗੋਇਲ ਅਤੇ ਦੀਪਕ ਗੋਲੂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। *Newsline Express*

Related Articles

Leave a Comment