newslineexpres

Home Latest News ???? ਸਾਵਧਾਨ ! ਜੇਕਰ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਮੁਫ਼ਤ ਬਿਜਲੀ ਲਈ ਤਾਂ ਦਰਜ਼ ਹੋਵੇਗਾ ਗੈਰ ਜ਼ਮਾਨਤੀ ਧਾਰਾਵਾਂ ਹੇਠ ਕੇਸ

???? ਸਾਵਧਾਨ ! ਜੇਕਰ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਮੁਫ਼ਤ ਬਿਜਲੀ ਲਈ ਤਾਂ ਦਰਜ਼ ਹੋਵੇਗਾ ਗੈਰ ਜ਼ਮਾਨਤੀ ਧਾਰਾਵਾਂ ਹੇਠ ਕੇਸ

by Newslineexpres@1

???? ਸਾਵਧਾਨ ! ਜੇਕਰ ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਮੁਫ਼ਤ ਬਿਜਲੀ ਲਈ ਤਾਂ ਦਰਜ਼ ਹੋਵੇਗਾ ਗੈਰ ਜ਼ਮਾਨਤੀ ਧਾਰਾਵਾਂ ਹੇਠ ਕੇਸ

ਫਿਰੋਜ਼ਪੁਰ, 8 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਅਨੁਸੂਚਿਤ ਜਾਤੀ ਦਾ ਜਾਅਲੀ ਸਰਟੀਫਿਕੇਟ ਬਣਾ ਕੇ ਮੁਫ਼ਤ ਬਿਜਲੀ ਲੈਣ ਵਾਲਿਆਂ ਦੇ ਖਿਲਾਫ ਕਾਰਵਾਈ ਦੀ ਸ਼ੁਰੂਆਤ ਹੋ ਗਈ ਹੈ।
ਹੁਣ ਉਨ੍ਹਾਂ ਲੋਕਾਂ ਨੂੰ ਸਬਕ ਮਿਲੇਗਾ ਜਿਹੜੇ ਅਨੁਸੂਚਿਤ ਜਾਤੀ ਦੇ ਜਾਅਲੀ ਸਰਟੀਫਿਕੇਟ ਬਣਵਾ ਕੇ ਗੈਰ ਕਾਨੂੰਨੀ ਢੰਗ ਨਾਲ ਮੁਫ਼ਤ ਦੀਆਂ ਸਹੂਲਤਾਂ ਲੈਂਦੇ ਹੈ।
ਜੀ ਹਾਂ, ਇਸਦੀ ਸ਼ੁਰੂਆਤ ਫਿਰੋਜ਼ਪੁਰ ਤੋਂ ਹੋ ਗਈ ਹੈ ਜਿੱਥੇ ਅਜਿਹਾ ਹੀ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ। ਫਿਰੋਜ਼ਪੁਰ ਵਿਚ ਜਾਅਲੀ ਐਸ.ਸੀ. ਸਰਟੀਫਿਕੇਟ ਬਣਾ ਕੇ ਇੱਕ ਵਿਅਕਤੀ ਵਲੋਂ ਮੁਫ਼ਤ ਵਿਚ ਬਿਜਲੀ ਲਈ ਗਈ, ਜਿਸਦਾ ਪਰਦਾਫਾਸ਼ ਹੋਣ ਮਗਰੋਂ ਪੁਲਿਸ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਉਕਤ ਮਾਮਲੇ ਵਿੱਚ ਗੈਰ ਜ਼ਮਾਨਤੀ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ।
ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਸੂਤਰਾਂ ਨੇ ਦੱਸਿਆ ਕਿ ਦੀਪਕ ਕੁਮਾਰ ਪੁੱਤਰ ਬੀਰਬਲ ਵਾਸੀ ਸ਼ਾਂਤੀ ਨਗਰ ਸਿਟੀ ਫਿਰੋਜ਼ਪੁਰ ਦੇ ਖ਼ਿਲਾਫ਼ ਸ਼ਿਕਾਇਤ ਮਿਲੀ ਸੀ ਕਿ ਉਸਨੇ ਜਾਅਲੀ ਐੱਸ.ਸੀ. ਜਾਤੀ ਦਾ ਸਰਟੀਫਿਕੇਟ ਬਣਾ ਕੇ ਮਹਿਕਮਾ ਪੰਜਾਬ ਰਾਜ ਬਿਜਲੀ ਬੋਰਡ ਤੋਂ ਮੁਫ਼ਤ ਬਿਜਲੀ ਲਈ ਹੈ। ਦਰਖ਼ਾਸਤ ਮਿਲਣ ਮਗਰੋਂ ਜਦੋਂ ਉਕਤ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਗਈ ਤਾਂ ਪਾਇਆ ਗਿਆ ਕਿ ਉਕਤ ਵਿਅਕਤੀ ਸੱਚਮੁੱਚ ਹੀ ਜਾਅਲੀ ਐਸ.ਸੀ. ਸਰਟੀਫਿਕੇਟ ਬਣਵਾ ਕੇ ਮੁਫ਼ਤ ਬਿਜਲੀ ਦਾ ਲਾਭ ਲੈ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਦੀਪਕ ਕੁਮਾਰ ਵਿਰੁੱਧ 420, 406, 467, 468, 471 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।
Newsline Express

Related Articles

Leave a Comment