newslineexpres

Home Latest News ???? ਸੇਵਾਮੁਕਤ ਪਟਵਾਰੀਆਂ ਦੀ ਥਾਂ ਉਨ੍ਹਾਂ ਤੋਂ ਵੱਧ ਕਾਬਿਲ ਨੌਜਵਾਨਾਂ ਦੀ ਭਰਤੀ ਕਰੇ ਭਗਵੰਤ ਸਰਕਾਰ : ਅਜੇ ਸਿੰਘ

???? ਸੇਵਾਮੁਕਤ ਪਟਵਾਰੀਆਂ ਦੀ ਥਾਂ ਉਨ੍ਹਾਂ ਤੋਂ ਵੱਧ ਕਾਬਿਲ ਨੌਜਵਾਨਾਂ ਦੀ ਭਰਤੀ ਕਰੇ ਭਗਵੰਤ ਸਰਕਾਰ : ਅਜੇ ਸਿੰਘ

by Newslineexpres@1

???? ਸੇਵਾਮੁਕਤ ਪਟਵਾਰੀਆਂ ਦੀ ਥਾਂ ਉਨ੍ਹਾਂ ਤੋਂ ਵੱਧ ਕਾਬਿਲ ਨੌਜਵਾਨਾਂ ਦੀ ਭਰਤੀ ਕਰੇ ਭਗਵੰਤ ਸਰਕਾਰ : ਅਜੇ ਸਿੰਘ

???? ਸਰਕਾਰ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇਣ ਦਾ ਵਾਅਦਾ ਪੂਰਾ ਕਰੇ : ਸਹਾਇਕ ਪਟਵਾਰੀ ਯੂਨੀਅਨ

   ਪਟਿਆਲਾ, 28 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਇਸ ਸੱਚਾਈ ਵਿਚ ਬਿਲਕੁਲ ਵੀ ਸ਼ੰਕਾ ਨਹੀਂ ਹੈ ਕਿ ਮੌਜੂਦਾ ਪਟਵਾਰੀਆਂ ਦੇ ਨਾਲ ਸਹਾਇਕਾਂ ਵਜੋਂ ਕੰਮ ਕਰ ਰਹੇ ਬੇਰੋਜ਼ਗਾਰ ਪਟਵਾਰੀ ਪੰਜਾਬ ਸਰਕਾਰ, ਅਧਿਕਾਰੀਆਂ ਅਤੇ ਪਟਵਾਰੀਆਂ ਦੇ ਨਾਲ ਨਾਲ ਆਮ ਜਨਤਾ ਦੀ ਬਹੁਤ ਜ਼ਿਆਦਾ ਸੇਵਾ ਕਰ ਰਹੇ ਹਨ ਅਤੇ ਵੱਧ ਕੰਮ ਕਰ ਰਹੇ ਹਨ। ਅਕਸਰ ਦੇਖਿਆ ਗਿਆ ਹੈ ਕਿ ਦਿਨ ਰਾਤ ਇੱਕ ਕਰਕੇ ਛੁੱਟੀਆਂ ਵਾਲੇ ਦਿਨਾਂ ਵਿੱਚ ਵੀ ਇਹ ਪੇਂਡਿੰਗ ਕੰਮਾਂ ਦਾ ਨਿਪਟਾਰਾ ਕਰਦੇ ਹਨ। ਇੰਨਾ ਹੀ ਨਹੀਂ, ਕਈਆਂ ਨੂੰ ਤਾਂ 5 ਤੋਂ 20 ਸਾਲ ਤੱਕ ਦਾ ਵੀ ਤਜ਼ੁਰਬਾ ਹੀ ਚੁੱਕਿਆ ਹੈ। ਇਸ ਤੋਂ ਅਲਾਵਾ ਕਈ ਤਾਂ ਪੁਰਾਣੇ ਤੇ ਸੇਵਾਮੁਕਤ ਪਟਵਾਰੀਆਂ ਤੋਂ ਵੀ ਕਿਤੇ ਜ਼ਿਆਦਾ ਪੜ੍ਹੇ ਲਿਖੇ ਹਨ, ਪ੍ਰੰਤੂ ਫੇਰ ਵੀ ਮਜਬੂਰੀਵੱਸ ਨਾਂਮਾਤਰ ਮਜ਼ਦੂਰੀ ਲੈਕੇ ਸਬਰ ਕਰ ਰਹੇ ਹਨ। ਅਜਿਹੇ ਹਾਲਾਤਾਂ ਦੇ ਵਿਚ ਪੰਜਾਬ ਸਰਕਾਰ ਵੱਲੋਂ 1766 ਸੇਵਾਮੁਕਤ ਪਟਵਾਰੀਆਂ ਦੀਆਂ ਮੁੜ ਭਰਤੀਆਂ ਕੀਤੇ ਜਾਣ ਦੇ ਫੈਸਲੇ ਦਾ ਵਿਰੋਧ ਹੋ ਰਿਹਾ ਹੈ।
ਇਸ ਸਬੰਧੀ ਅੱਜ ਪੰਜਾਬ ਬੇਰੋਜ਼ਗਾਰ ਪਟਵਾਰੀ ਯੂਨੀਅਨ ਵਲੋਂ ਸੂਬੇ ਭਰ ਦੇ ਵੱਖ ਵੱਖ ਸ਼ਹਿਰਾਂ ਵਿੱਚ ਸ਼ਾਂਤੀਪੂਰਵਕ ਵਿਰੋਧ ਤੇ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਸਮੂਹ ਮੰਤਰੀਮੰਡਲ ਸੇਵਾਮੁਕਤ ਪਟਵਾਰੀਆਂ ਦੀ ਭਰਤੀ ਉਤੇ ਮੁੜ ਵਿਚਾਰ ਕਰੇ ਅਤੇ ਉਨ੍ਹਾਂ ਦੀ ਥਾਂ ਜ਼ਿਆਦਾ ਪੜ੍ਹੇ ਲਿਖੇ ਅਤੇ ਜ਼ਿਆਦਾ ਕਾਬਿਲ ਨੌਜਵਾਨ ਪਟਵਾਰੀਆਂ ਦੀ ਭਰਤੀ ਕਰੇ।
ਅੱਜ ਪਟਿਆਲਾ ਦੇ ਰੈਡ ਕਰਾਸ ਭਵਨ ਦੇ ਨੇੜੇ ਵੀ ਅਜੇ ਸਿੰਘ ਦੀ ਅਗਵਾਈ ਵਿੱਚ ਬੇਰੋਜ਼ਗਾਰ ਪਟਵਾਰੀਆਂ ਤੇ ਸਹਾਇਕਾਂ ਨੇ ਬਹੁਤ ਹੀ ਢੰਗ ਸ਼ਾਂਤੀਪੂਰਵਕ ਢੰਗ ਦੇ ਨਾਲ ਰੋਸ ਪ੍ਰਗਟ ਕਰਕੇ ਪਟਵਾਰੀਆਂ ਦੀ ਭਰਤੀ ਸਬੰਧੀ ਪੰਜਾਬ ਸਰਕਾਰ ਤੋਂ ਮੰਗ ਕੀਤੀ।
ਇਸ ਮੌਕੇ ਬੋਲਦਿਆਂ ਯੂਨੀਅਨ ਆਗੂ ਅਜੇ ਸਿੰਘ ਤੇ ਹੋਰ ne ਕਿਹਾ ਕਿ ਦੇਸ਼ ਵਿੱਚ ਪਟਵਾਰੀਆਂ ਨਾਲ ਸੰਬੰਧਤ ਕੰਮਾਂ ਵਿਚ ਭਾਰੀ ਬਦਲਾਅ ਆ ਚੁੱਕਿਆ ਹੈ, ਜਿਵੇਂ ਕਿ ਕੰਪਿਊਟਰੀਕਰਨ, ਤੇਜ਼ ਸਪੀਡ ਨਾਲ ਕੰਮ ਕਰਨਾ ਵਗੈਰਾ, ਜਿਸ ਸਭਦੇ ਲਈ ਹੁਣ ਪੁਰਾਣੇ ਸਿਸਟਮ ਦੀ ਥਾਂ ਨਵੇਂ ਸਿਸਟਮ ਨਾਲ ਜ਼ਿਆਦਾ ਤੇਜ਼ੀ ਨਾਲ ਅਤੇ ਜ਼ਿਆਦਾ ਤਸੱਲੀਬਖ਼ਸ਼ ਕੰਮ ਹੀ ਰਿਹਾ ਹੈ ਅਤੇ ਸਮੇਂ ਦੀ ਲੋੜ ਵੀ ਹੈ। ਇਸ ਲਈ ਹੁਣ ਸੇਵਾਮੁਕਤ ਪਟਵਾਰੀਆਂ ਦੀ ਥਾਂ ਨੌਜਵਾਨ, ਜ਼ਿਆਦਾ ਕਾਬਿਲ ਅਤੇ ਜ਼ਿਆਦਾ ਪੜ੍ਹੇ ਲਿਖੇ ਨੌਜਵਾਨਾਂ ਨੂੰ ਪਟਵਾਰੀ ਭਰਤੀ ਕਰਨ ਉਤੇ ਜ਼ੋਰ ਦੇਣ ਦੀ ਲੋੜ ਹੈ।
ਯੂਨੀਅਨ ਆਗੂ ਅਜੇ ਨੇ ਕਿਹਾ ਕਿ ਹੁਣ ਤਾਂ ਸਰਕਾਰਾਂ ਡੋਰ ਟੁ ਡੋਰ ਸੇਵਾਵਾਂ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਇਸ ਲਈ ਵੀ ਹੁਣ ਬਜ਼ੁਰਗਾਂ ਦੀ ਥਾਂ ਨੌਜਵਾਨਾਂ ਦੀ ਜ਼ਿਆਦਾ ਲੋੜ ਹੈ। ਇਸ ਤੋਂ ਅਲਾਵਾ ਪੰਜਾਬ ਸਰਕਾਰ ਵੱਧ ਤੋਂ ਵੱਧ ਨੌਜਵਾਨਾਂ ਤੇ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਉਪਲਬਧ ਕਰਾਉਣ ਦੇ ਆਪਣੀ ਸਰਕਾਰ ਦੇ ਵਾਅਦੇ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਢੁਕਵਾਂ ਫੈਸਲਾ ਲਵੇ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਸੇਵਾਮੁਕਤ ਬਜ਼ੁਰਗ ਪਟਵਾਰੀ, ਜਿਨ੍ਹਾਂ ਨੂੰ ਘਰ ਬੈਠੇ ਪੈਨਸ਼ਨ ਮਿਲ ਰਹੀ ਹੈ, ਕਿਸੇ ਰੋਜ਼ਗਾਰ ਦੀ ਟੈਂਸ਼ਨ ਨਹੀਂ ਹੈ ਜਦਕਿ ਅਤੇ ਦੁੱਜੇ ਪਾਸੇ ਫ਼ਿਜ਼ੀਕਲ ਰੂਪ ਵਿੱਚ ਪੂਰੀ ਤਰਾਂ ਫਿੱਟ, ਇਮਾਨਦਾਰ, ਜ਼ਿਆਦਾ ਕਾਬਿਲ, ਨਵੀਆਂ ਤਕਨੀਕਾਂ ਨਾਲ ਲੈਸ ਨੌਕਰੀਆਂ ਲਈ ਤਰਸ ਰਹੇ ਬੇਰੋਜ਼ਗਾਰ ਨੌਜਵਾਨਾਂ ਹਨ ਜਿਨ੍ਹਾਂ ਨੂੰ ਘਟ ਤਨਖਾਹ ਉਤੇ ਰੱਖ ਕੇ ਸਰਕਾਰ ਜ਼ਿਆਦਾ ਵਧੀਆ ਕੰਮ ਲੈ ਸਕਦੀ ਹੈ ਤਾਂ ਸਰਕਾਰ ਵਧੀਆ ਕੰਮ ਹੀ ਕਿਉਂ ਨਾ ਕਰੇ। ਸਰਕਾਰ ਨੂੰ ਚਾਹੀਦਾ ਹੈ ਕਿ ਆਪਣੇ ਫੈਸਲੇ ਉਤੇ ਤੁਰੰਤ ਮੁੜ ਵਿਚਾਰ ਕਰਕੇ ਜਲਦੀ ਤੋ ਜਲਦੀ ਬੇਰੋਜ਼ਗਾਰ ਤੇ ਕਾਬਿਲ ਨੌਜਵਾਨਾਂ ਨੂੰ ਰੋਜ਼ਗਾਰ ਦੇ ਕੇ ਸਰਕਾਰੀ ਕੰਮਕਾਰ ਨੂੰ ਜ਼ਿਆਦਾ ਵਧੀਆ ਢੰਗ ਨਾਲ ਕਰਾਉਣ ਲਈ ਉਨ੍ਹਾਂ ਦਾ ਅਤੇ ਆਮ ਜਨਤਾ ਦਾ ਭਲਾ ਕਰੇ।

ਪਟਿਆਲਾ ਵਿਖੇ ਪੰਜਾਬ ਸਰਕਾਰ ਅੱਗੇ ਆਪਣੀ ਮੰਗ ਰੱਖਦੇ ਹੀ ਬੇਰੋਜ਼ਗਾਰ ਅਤੇ ਸਹਾਇਕ ਪਟਵਾਰੀ ਯੂਨੀਅਨ ਦੇ ਅਹੁਦੇਦਾਰ।                   *Newsline Express*
ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਆਗੂ ਅਜੇ।     *Newsline Express*

Related Articles

Leave a Comment