Skip to main content

newslineexpres

Home FesrivalFestival ???? ਸ੍ਰੀ ਰਾਮ ਨੌਮੀ ਦੇ ਸ਼ੁੱਭ ਮੌਕੇ ਕੱਢੀ ਸ਼ੋਭਾ ਯਾਤਰਾ ਵਿੱਚ ਅਹੁਦੇਦਾਰਾਂ ਸਮੇਤ ਪਹੁੰਚੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ  ???? ਸ੍ਰੀ ਰਾਮ ਸ਼ੋਭਾ ਯਾਤਰਾ ਕਮੇਟੀ ਨੇ ਕੀਤਾ ਪਵਨ ਗੁਪਤਾ ਦਾ ਸਨਮਾਨ

???? ਸ੍ਰੀ ਰਾਮ ਨੌਮੀ ਦੇ ਸ਼ੁੱਭ ਮੌਕੇ ਕੱਢੀ ਸ਼ੋਭਾ ਯਾਤਰਾ ਵਿੱਚ ਅਹੁਦੇਦਾਰਾਂ ਸਮੇਤ ਪਹੁੰਚੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ  ???? ਸ੍ਰੀ ਰਾਮ ਸ਼ੋਭਾ ਯਾਤਰਾ ਕਮੇਟੀ ਨੇ ਕੀਤਾ ਪਵਨ ਗੁਪਤਾ ਦਾ ਸਨਮਾਨ

by Newslineexpres@1

???? ਸ੍ਰੀ ਰਾਮ ਨੌਮੀ ਦੇ ਸ਼ੁੱਭ ਮੌਕੇ ਕੱਢੀ ਸ਼ੋਭਾ ਯਾਤਰਾ ਵਿੱਚ ਅਹੁਦੇਦਾਰਾਂ ਸਮੇਤ ਪਹੁੰਚੇ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਗੁਪਤਾ

???? ਸ੍ਰੀ ਰਾਮ ਸ਼ੋਭਾ ਯਾਤਰਾ ਕਮੇਟੀ ਨੇ ਕੀਤਾ ਪਵਨ ਗੁਪਤਾ ਦਾ ਸਨਮਾਨ

ਪਟਿਆਲਾ, 17 ਅਪ੍ਰੈਲ – ਨਿਊਜ਼ਲਾਈਨ ਐਕਸਪ੍ਰੈਸ –  ਅੱਜ ਸ਼੍ਰੀ ਰਾਮ ਨੌਮੀ ਦੇ ਸ਼ੁਭ ਮੌਕੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਅਤੇ ਹਿੰਦੁਸਤਾਨ ਸ਼ਕਤੀ ਸੈਨਾ ਨੇ ਆਪਣੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਮੇਤ ਪਟਿਆਲਾ ਵਿੱਚ ਕੱਢੀ ਗਈ ਸੋਭਾ ਯਾਤਰਾ ਵਿੱਚ ਸ਼ਾਮਿਲ ਹੋਏ।
ਪਵਨ ਗੁਪਤਾ ਦੀ ਅਗਵਾਈ ਹੇਠ ਸ਼ਿਵ ਸੈਨਾ ਹਿੰਦੁਸਤਾਨ ਹਿੰਦੁਸਤਾਨ ਸ਼ਕਤੀ ਸੈਨਾ ਅਤੇ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਦੇ ਸੈਂਕੜੇ ਵਰਕਰਾਂ ਅਤੇ ਆਗੂਆਂ ਨੇ ਆਰੀਆ ਸਮਾਜ ਚੌਂਕ ਵਿਖੇ ਸ਼੍ਰੀ ਰਾਮ ਨੌਮੀ ਦੇ ਸੋਭਾ ਯਾਤਰਾ ਵਿੱਚ ਸ੍ਰੀ ਰਾਮਾਇਣ ਜੀ ਅਤੇ ਸ਼੍ਰੀ ਰਾਮ ਜੀ ਦੀ ਪਾਲਕੀ ਉਤੇ ਫੁੱਲਾਂ ਦੀ ਵਰਖਾ ਕਰਕੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸ਼੍ਰੀ ਜੈਕਾਰਿਆਂ ਨਾਲ ਗੂੰਜ ਉੱਠੀ।
ਸ਼੍ਰੀ ਰਾਮ ਨੌਮੀ ਦੀ ਸ਼ੋਭਾ ਯਾਤਰਾ ਕਮੇਟੀ ਵੱਲੋਂ ਪਵਨ ਗੁਪਤਾ, ਰਾਸ਼ਟਰੀ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਭਗਵਾਨ ਸ਼੍ਰੀ ਰਾਮ ਜੀ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਵੱਲੋਂ ਸ੍ਰੀਮਤੀ ਘੁੰਮਣ ਭਾਟੀਆ, ਸ਼੍ਰੀਮਤੀ ਕਾਂਤਾ ਬਾਂਸਲ ਮੀਤ ਪ੍ਰਧਾਨ ਉੱਤਰੀ ਭਾਰਤ ਹਿੰਦੁਸਤਾਨ ਮਹਿਲਾ ਸੈਨਾ, ਸ਼ਮਾ ਕਾਂਤ ਪਾਂਡੇ ਮੀਤ ਪ੍ਰਧਾਨ ਪੰਜਾਬ ਜਿਲਾ ਇੰਚਾਰਜ ਪਟਿਆਲਾ, ਰਵਿੰਦਰ ਸਿੰਗਲਾ ਮੀਤ ਪ੍ਰਧਾਨ ਸ਼ਿਵ ਸੈਨਾ ਹਿੰਦੁਸਤਾਨ, ਕ੍ਰਿਸ਼ਨ ਕੁਮਾਰ ਗਾਬਾ ਪੰਜਾਬ ਪ੍ਰਧਾਨ ਹਿੰਦੁਸਤਾਨ ਵਪਾਰ ਸੈਨਾ, ਐਡਵੋਕੇਟ ਪੰਕਜ ਗੌੜ ਪੰਜਾਬ ਪ੍ਰਧਾਨ ਹਿੰਦੁਸਤਾਨ ਐਡਵੋਕੇਟ ਸੈਨਾ, ਅਮਰਜੀਤ ਬੰਟੀ ਪੰਜਾਬ ਇੰਚਾਰਜ ਹਿੰਦੁਸਤਾਨ ਯੁਵਾ ਸੈਨਾ, ਤਰੁਣ ਪਾਲ ਸਿੰਘ ਕੋਹਲੀ ਜਿਲ੍ਹਾ ਇੰਚਾਰਜ ਮੀਡੀਆ ਪਟਿਆਲਾ ਰਾਕੇਸ਼ ਕੁਮਾਰ ਜਿਲ੍ਹਾ ਮੀਤ ਪ੍ਰਧਾਨ ਪਟਿਆਲਾ, ਰਾਜ ਕੁਮਾਰ ਬਿੱਟੂ ਜਿਲ੍ਹਾ ਜਨਰਲ ਸਕੱਤਰ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ, ਸ਼੍ਰੀਮਤੀ ਨੀਲਮ ਸ਼ਰਮਾ ਜਿਲ੍ਹਾ ਪ੍ਰਧਾਨ ਸ਼੍ਰੀ ਰਾਮ ਹਨੂੰਮਾਨ ਸੇਵਾ ਦਲ ਇਸਤਰੀ ਇਕਾਈ ਪਟਿਆਲਾ ਸਮੇਤ ਸੈਂਕੜੇ ਆਗੂ ਤੇ ਵਰਕਰ ਹਾਜ਼ਰ ਹੋਏ।
Newsline Express

Related Articles

Leave a Comment