newslineexpres

Home Chandigarh ਧਰਤੀ ਹੇਠਲਾ ਜਲ ਸੰਭਾਲਣ ਲਈ ਪਟਿਆਲਾ ਜ਼ਿਲ੍ਹੇ ‘ਚ 79 ਛੱਪੜਾਂ ਦਾ ਕੰਮ ਮੁਕੰਮਲ; 5 ਦਾ ਕੰਮ ਜਾਰੀ

ਧਰਤੀ ਹੇਠਲਾ ਜਲ ਸੰਭਾਲਣ ਲਈ ਪਟਿਆਲਾ ਜ਼ਿਲ੍ਹੇ ‘ਚ 79 ਛੱਪੜਾਂ ਦਾ ਕੰਮ ਮੁਕੰਮਲ; 5 ਦਾ ਕੰਮ ਜਾਰੀ

by Newslineexpres@1

ਧਰਤੀ ਹੇਠਲਾ ਜਲ ਸੰਭਾਲਣ ਲਈ ਥਾਪਰ ਮਾਡਲ ਤਹਿਤ ਜ਼ਿਲ੍ਹੇ ‘ਚ ਛੱਪੜਾਂ ਦਾ ਕੀਤਾ ਜਾ ਰਿਹੇ ਨਵੀਨੀਕਰਨ
-ਪਟਿਆਲਾ ਜ਼ਿਲ੍ਹੇ ‘ਚ 79 ਛੱਪੜਾਂ ਦਾ ਕੰਮ ਮੁਕੰਮਲ, 5 ਦਾ ਕੰਮ ਜਾਰੀ
-ਧਰਤੀ ਹੇਠਲਾ ਪਾਣੀ ਬਚਾਉਣ ਤੇ ਬਰਸਾਤ ਦਾ ਪਾਣੀ ਸੰਭਾਲਣ ਲਈ ਪਿੰਡਾਂ ਦੇ ਛੱਪੜਾਂ ਨੂੰ ਵਰਤਿਆ- ਵਧੀਕ ਡਿਪਟੀ ਕਮਿਸ਼ਨਰ

ਪਟਿਆਲਾ, 29 ਮਈ : ਸੁਨੀਤਾ ਵਰਮਾ/ਨਿਊਜ਼ਲਾਈਨ ਐਕਸਪ੍ਰੈਸ – ਦਿਨੋ ਦਿਨ ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਕਾਰਨ ਇਸ ਦੀ ਸਥਿਤੀ ‘ਚ ਸੁਧਾਰ ਲਿਆਉਣ ਹਿਤ ਪੰਜਾਬ ਸਰਕਾਰ ਵੱਲੋ ਕੀਤੇ ਜਾ ਰਹੇ ਯਤਨਾਂ ਦੇ ਮੱਦੇਨਜ਼ਰ ਜ਼ਿਲ੍ਹੇ ਦੇ 84 ਛੱਪੜਾਂ ਦੇ ਨਵੀਨੀਕਰਨ ਨੂੰ ਪ੍ਰਾਜੈਕਟ ਅਰੰਭ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਹੁਣ ਤੱਕ 79 ਪਿੰਡਾਂ ਦੇ ਛੱਪੜਾਂ ਦਾ ਨਵੀਨੀਕਰਨ ਹੋ ਚੁੱਕਾ ਤੇ 5 ਛੱਪੜਾਂ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਗ੍ਰਾਮੀਣ ਵਿਕਾਸ) ਈਸ਼ਾ ਸਿੰਘਲ ਨੇ ਦੱਸਿਆ ਕਿ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਚਲਾਏ ਜਾ ਰਹੇ ਵੱਖ ਵੱਖ ਪ੍ਰੋਜੈਕਟਾਂ ਤਹਿਤ ਪਾਣੀ ਦੀ ਸੰਭਾਲ ਲਈ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ‘ਚ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਮਗਨਰੇਗਾ ਦੀ ਮਦਦ ਨਾਲ ਛੱਪੜਾਂ ਨੂੰ ਥਾਪਰ ਮਾਡਲ ਤਹਿਤ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇਸ ਕੰਮ ਲਈ ਫੰਡ ਪ੍ਰਾਪਤ ਹੋਇਆ ਸੀ, ਜਿਸ ਨੂੰ ਧਰਤੀ ਹੇਠਲਾ ਪਾਣੀ ਬਚਾਉਣ ਅਤੇ ਬਰਸਾਤ ਦਾ ਪਾਣੀ ਸੰਭਾਲਣ ਦੇ ਯਤਨ ਕਰਦਿਆਂ, ਪਿੰਡਾਂ ਦੇ ਛੱਪੜਾਂ ਦੀ ਹਾਲਤ ਸੁੱਧਾਰਨ ਲਈ ਵਰਤਿਆ ਜਾ ਰਿਹਾ ਹੈ।
ਈਸ਼ਾ ਸਿੰਘਲ ਨੇ ਦੱਸਿਆ ਕਿ ਪਿੰਡਾਂ ਦੇ ਗੰਦੇ ਪਾਣੀ ਨੂੰ ਸਿੰਜਾਈ ਤੇ ਹੋਰ ਕੰਮਾਂ ਲਈ ਵਰਤੋਂ ਯੋਗ ਬਣਾਉਣ ਸਮੇਤ ਛੱਪੜਾਂ ਦੀ ਦਿੱਖ ਸੰਵਾਰ ਕੇ ਇਨ੍ਹਾਂ ਨੂੰ ਬਦਬੂ ਤੋਂ ਮੁਕਤ ਬਣਾਉਣ ਲਈ ਅਰੰਭੇ ਇਸ ਪ੍ਰਾਜੈਕਟ ‘ਚ ਗੰਦੇ ਪਾਣੀ ਨੂੰ ਛੱਪੜਾਂ ‘ਚ ਸੁੱਟਣ ਤੋਂ ਪਹਿਲਾਂ ਸਕਰੀਨਿੰਗ ਚੈਂਬਰ ‘ਚੋਂ ਲੰਘਾਇਆ ਜਾਂਦਾ ਹੈ ਤਾਂ ਕਿ ਇਸ ‘ਚੋਂ ਮੋਟਾ-ਮੋਟਾ ਗੰਦ ਸਾਫ਼ ਹੋ ਸਕੇ। ਇਸ ਤੋਂ ਬਾਅਦ ਇਹ ਪਾਣੀ ਤਿੰਨ ਡੂੰਘੇ ਖੂਹਾਂ ਵਿੱਚੋਂ ਪਾਣੀ ਗੋਲ ਤਰੀਕੇ ਨਾਲ ਘੁੰਮਾਕੇ ਲੰਘਾਇਆ ਜਾਂਦਾ ਹੈ ਤਾਂਕਿ ਇੱਥੇ ਬਰੀਕ ਗੰਦ ਨੂੰ ਸਾਫ਼ ਕੀਤਾ ਜਾ ਸਕੇ। ਇਸ ਤੋਂ ਬਾਅਦ ਪਾਣੀ ਛੱਪੜ ਵਿੱਚ ਚਲਾ ਜਾਂਦਾ ਹੈ, ਇਹ ਪਾਣੀ ਪਸ਼ੂਆਂ ਦੇ ਪੀਣ ਤੇ ਪਸ਼ੂਆਂ ਦੇ ਨਹਾਉ ਸਮੇਤ ਸਿੰਜਾਈ ਲਈ ਵਰਤੋਂ ਯੋਗ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮਾਡਲ ਤਹਿਤ ਸਾਫ਼ ਹੋਇਆ ਪਾਣੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਮਾਪਦੰਡਾਂ ਅਧੀਨ ਵੀ ਆਉਂਦਾ ਹੈ ਅਤੇ ਇੱਥੋਂ ਸਾਫ਼ ਹੋਇਆ ਪਾਣੀ ਨੇੜੇ ਦੀਆਂ ਡਰੇਨਾਂ, ਨਾਲਿਆਂ ਅਤੇ ਨਦੀਆਂ ਵਿੱਚ ਸੁੱਟਿਆ ਜਾ ਸਕਦਾ ਹੈ। ਇਸ ਪਾਣੀ ਅੰਦਰ ਕੁਦਰਤੀ ਜੀਵ ਮੱਛੀਆਂ ਆਦਿ ਵੀ ਸਹੀ ਤਰੀਕੇ ਨਾਲ ਪਣਪ ਸਕਦੀਆਂ ਹਨ। ਅਜਿਹੇ ਛੱਪੜਾਂ ਦੇ ਆਲੇ-ਦੁਆਲੇ ਰੁੱਖ ਲਗਾ ਕੇ ਵਾਤਾਵਰਣ ਵੀ ਸਾਫ਼ ਕੀਤਾ ਜਾ ਸਕਦਾ ਹੈ ਅਤੇ ਇਸ ਨੂੰ ਸੈਰਗਾਹ ਵਜੋਂ ਵੀ ਵਰਤਿਆ ਜਾ ਸਕਦਾ ਹੈ।
ਫੋਟੋ ਕੈਪਸ਼ਨ- ਛੱਪੜਾਂ ਦੇ ਨਵੀਨੀਕਰਨ ਦੇ ਕੰਮ ਦੀ ਤਸਵੀਰ।

Related Articles

Leave a Comment