???? ਕਰਾਊਨ ਕੰਪਨੀ ਦਾ ਐੱਮ ਡੀ ਜਗਜੀਤ ਸਿੰਘ ਫਿਰ ਗ੍ਰਿਫਤਾਰ ਭੇਸ ਬਦਲ ਕੇ ਰਹਿ ਰਿਹਾ ਸੀ ਗੁਜਰਾਤ ਵਿਚ
ਚੰਡੀਗੜ੍ਹ, 31 ਮਈ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪੰਜਾਬ ਅਤੇ ਹਰਿਆਣਾ ਦੇ ਵੱਖ ਵੱਖ ਕਈ ਸ਼ਹਿਰਾਂ ਦੇ ਭੋਲੇ-ਭਾਲੇ ਲੋਕਾਂ ਨੂੰ ਵੱਧ ਵਿਆਜ ਦੇਣ ਦਾ ਲਾਲਚ ਦੇ ਕੇ ਲਗਭਗ ਇਕ ਹਜ਼ਾਰ ਕਰੋੜ ਰੁਪਏ ਦਾ ਘੁਟਾਲਾ ਕਰਕੇ ਫਰਾਰ ਹੋਇਆ crown ਕੰਪਨੀ ਦਾ ਐੱਮ ਡੀ ਜਗਜੀਤ ਸਿੰਘ ਚਹਿਲ ਅੱਜ ਫੇਰ ਪੁਲਿਸ ਦੇ ਹਥੇ ਚੜ੍ਹ ਗਿਆ ਹੈ। ਸੂਤਰਾਂ ਅਨੁਸਾਰ ਹਰਿਆਣਾ ਪੁਲਿਸ ਨੇ ਜਗਮੀਤ ਸਿੰਘ ਨੂੰ ਗੁਜਰਾਤ ਵਿਚੋਂ ਗਿਰਫ਼ਤਾਰ ਕੀਤਾ ਹੈ ਜਿੱਥੇ ਉਹ ਭੇਸ ਬਦਲ ਕੇ ਰਹਿ ਰਿਹਾ ਸੀ। ਜਗਜੀਤ ਸਿੰਘ ਦੇ ਖਿਲਾਫ ਹੁਣ ਤੱਕ ਪੰਜਾਬ ਅਤੇ ਹੋਰ ਰਾਜਾਂ ਵਿੱਚ ਤਿੰਨ ਸੌ ਤੋਂ ਵੱਧ ਕੇਸ ਦਰਜ ਹਨ। ਜ਼ਿਕਰਯੋਗ ਹੈ ਕਿ ਸਭ ਤੋਂ ਪਹਿਲਾਂ ਜਗਜੀਤ ਸਿੰਘ ਅਤੇ ਉਸ ਦੇ ਹੋਰ ਸਾਥੀਆਂ ਨੂੰ ਸੀਆਈਏ ਬਰਨਾਲਾ ਦੀ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ। ਕਾਫੀ ਸਮੇਂ ਬਾਅਦ ਉਸ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ ਅਤੇ ਜ਼ਮਾਨਤ ਉਤੇ ਰਿਹਾਅ ਹੋਣ ਤੋਂ ਬਾਅਦ ਉਹ ਅਦਾਲਤ ‘ਚੋਂ ਗੈਰਹਾਜ਼ਰ ਹੋ ਗਿਆ ਜਿਸ ਕਾਰਨ ਮਾਣਯੋਗ ਅਦਾਲਤ ਨੇ ਉਸਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ। *Newsline Express*