30 ਜੂਨ ਤਕ ਵਧਾਇਆ ਤਬਾਦਲਿਆਂ ਦਾ ਸਮਾਂ
ਚੰਡੀਗੜ੍ਹ, 1 ਜੂਨ – ਨਿਊਜ਼ਲਾਈਨ ਐਕਸਪ੍ਰੈਸ- ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ ਮੁੱਖ ਮੰਤਰੀ ਦੀ ਪ੍ਰਵਾਨਗੀ ਉਪਰੰਤ ਜਾਰੀ ਪੱਤਰ ਅਨੁਸਾਰ ਰਾਜ ਦੇ ਸਮੂਹ ਸਰਕਾਰੀ ਅਧਿਕਾਰੀਆਂ/ ਕਰਮਚਾਰੀਆਂ ਦੀਆਂ ਆਮ ਬਦਲੀਆਂ/ ਤੈਨਾਤੀਆਂ ਕਰਨ ਸਬੰਧੀ ਸਮਾਂ-ਸੀਮਾ 30 ਜੂਨ ਤੱਕ ਵਧਾਈ ਗਈ ਹੈ। ਇਸ ਤੋਂ ਪਹਿਲਾਂ ਇਹ ਸਮਾਂ 11 ਅਪ੍ਰੈਲ ਤੋਂ 31 ਮਈ ਤੱਕ ਰੱਖਿਆ ਗਿਆ ਸੀ। 30 ਜੂਨ ਤੋਂ ਬਾਅਦ ਆਮ ਬਦਲੀਆਂ ‘ਤੇ ਸੰਪੂਰਨ ਰੋਕ ਹੋਵੇਗੀ ਅਤੇ ਸਿਰਫ਼ ਤਰੱਕੀ ਜਾਂ ਸ਼ਿਕਾਇਤ ਦੇ ਮੱਦੇਨਜ਼ਰ ਹੀ ਬਦਲੀ ਸੰਭਵ ਹੋਵੇਗੀ ਜਦਕਿ ਨਿੱਜੀ ਕਾਰਣਾਂ ਕਰਕੇ ਬਦਲੀ ਮੁੱਖ ਮੰਤਰੀ ਦੀ ਪ੍ਰਵਾਨਗੀ ਉਪਰੰਤ ਹੀ ਕੀਤੀ ਜਾ ਸਕੇਗੀ।