newslineexpres

Joe Rogan Podcasts You Must Listen
Home Latest News ਸਿੱਪੀ ਮਰਡਰ ਕੇਸ – ਸੀਬੀਆਈ ਨੇ ਗ੍ਰਿਫਤਾਰ ਕੀਤੀ ਜੱਜ ਦੀ ਧੀ

ਸਿੱਪੀ ਮਰਡਰ ਕੇਸ – ਸੀਬੀਆਈ ਨੇ ਗ੍ਰਿਫਤਾਰ ਕੀਤੀ ਜੱਜ ਦੀ ਧੀ

by Newslineexpres@1

ਪਟਿਆਲਾ, 15 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਨੈਸ਼ਨਲ ਲੈਵਲ ਦੇ ਸ਼ੂਟਰ ਅਤੇ ਐਡਵੋਕੇਟ ਸੁਖਮਨਪ੍ਰੀਤ ਸਿੰਘ ਸਿੱਧੂ ਉਰਫ਼ ਸਿੱਪੀ ਦੇ ਕਤਲ ਦੇ ਸੱਤ ਸਾਲਾਂ ਮਗਰੋਂ ਕੇਂਦਰੀ ਜਾਂਚ ਬਿਊਰੋ ਨੇ ਅੱਜ ਬੁੱਧਵਾਰ ਨੂੰ ਇਸ ਮਾਮਲੇ ਵਿੱਚ ਇੱਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਦਸ਼ੀ ਕਲਿਆਣੀ ਸਿੰਘ ਹਿਮਾਚਲ ਪ੍ਰਦੇਸ਼ ਹਾਈਕੋਰਟ ਦੇ ਜੱਜ ਜਸਟਿਸ ਸਬੀਨਾ ਦੀ ਧੀ ਹੈ। ਜਸਟਿਸ ਸਬੀਨਾ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਕਾਰਜਕਾਰੀ ਚੀਫ਼ ਜਸਟਿਸ ਵੀ ਹੈ।
ਸੀਬੀਆਈ ਦੀ ਜਾਂਚ ਦੌਰਾਨ ਇਸ ਕਤਲ ਵਿੱਚ ਜੱਜ ਦੀ ਧੀ ਦੀ ਕਥਿਤ ਭੂਮਿਕਾ ਸਾਹਮਣੇ ਆਈ ਹੈ। ਹਾਲਾਂਕਿ, ਉਹ ਹੋਰ ਸੁਰਾਗ ਇਕੱਠਾ ਕਰਨਾ ਚਾਹੁੰਦੇ ਸਨ, ਲਗਭਗ ਸੱਤ ਮਹੀਨਿਆਂ ਬਾਅਦ ਸਤੰਬਰ 2016 ਵਿੱਚ ਸੀਬੀਆਈ ਦੇ ਅਧਿਕਾਰੀਆਂ ਨੇ ਇਸ ਕੇਸ ਨੂੰ ਸੁਲਝਾਉਣ ਵਿੱਚ ਮਦਦ ਕਰਨ ਲਈ ਕਿਸੇ ਵੀ ਅਜਿਹੇ ਸੁਰਾਗ ਨੂੰ ਮੁਹੱਈਆ ਕਰਵਾਉਣ ਲਈ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ।
ਸੀਬੀਆਈ ਨੇ ਇੱਕ ਅਖਬਾਰ ਵਿੱਚ ਇਸ਼ਤਿਹਾਰ ਵੀ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ “ਇਹ ਮੰਨਣ ਦਾ ਕਾਰਨ ਹੈ ਕਿ ਕਤਲ ਵੇਲੇ ਸਿੱਪੀ ਦੇ ਕਾਤਲ ਨਾਲ ਇੱਕ ਔਰਤ ਸੀ। ਉਕਤ ਔਰਤ ਨੂੰ ਇਹ ਮੌਕਾ ਵੀ ਦਿੱਤਾ ਜਾ ਰਿਹਾ ਹੈ ਕਿ ਜੇ ਉਹ ਬੇਕਸੂਰ ਹੈ ਤਾਂ ਉਹ ਅੱਗੇ ਆਵੇ ਅਤੇ ਸਾਡੇ ਨਾਲ ਸੰਪਰਕ ਕਰੇ, ਨਹੀਂ ਤਾਂ ਇਹ ਮੰਨਿਆ ਜਾਵੇਗਾ ਕਿ ਉਹ ਵੀ ਜੁਰਮ ਵਿੱਚ ਸ਼ਾਮਲ ਹੈ।
ਦਸੰਬਰ 2021 ਵਿੱਚ ਸੀਬੀਆਈ ਨੇ ਇਨਾਮ ਦੀ ਰਕਮ ਵਧਾ ਕੇ 10 ਲੱਖ ਰੁਪਏ ਕਰ ਦਿੱਤੀ, ਜਿਸ ਜਨਤਾ ਨੂੰ ਬੇਨਤੀ ਕੀਤ ਕਿ ਜੇ ਉਨ੍ਹਾਂ ਕੋਲ ਕਤਲ ਬਾਰੇ ਕੋਈ ਭਰੋਸੇਯੋਗ ਜਾਣਕਾਰੀ ਜਾਂ ਕੋਈ ਸੰਬੰਧਿਤ ਜਾਣਕਾਰੀ ਹੈ ਤਾਂ ਉਹ ਇਸ ਬਾਰੇ ਜਾਣਕਾਰੀ ਦੇਣ। ਹਾਲਾਂਕਿ, ਜਾਂਚ ਏਜੰਸੀ ਇਸ ਮਾਮਲੇ ਵਿੱਚ ਅੱਗੇ ਵਧਣ ਵਿੱਚ ਅਸਫਲ ਰਹੀ।
2020 ਵਿੱਚ ਸੀਬੀਆਈ ਨੇ ਅਦਾਲਤ ਵਿੱਚ ਇੱਕ “ਅਨਟਰੇਸਡ ਰਿਪੋਰਟ” ਵੀ ਦਾਇਰ ਕੀਤੀ ਸੀ ਅਤੇ ਕਿਹਾ ਸੀ ਕਿ ਜਾਂਚ ਨੂੰ ਖੋਲ੍ਹਣ ਅਤੇ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਕਿਉਂਕਿ ਸਿੱਪੀ ਸਿੱਧੂ ਨੂੰ ਮਾਰਨ ਕਰਨ ਵਿੱਚ ਇੱਕ ਔਰਤ ਦੀ ਭੂਮਿਕਾ ਬਾਰੇ ਪੂਰਾ ਸ਼ੱਕ ਹੈ। ਇਸ ਦੌਰਾਨ ਕਲਿਆਣੀ ਸਿੰਘ ਨੂੰ ਬੁੱਧਵਾਰ ਨੂੰ ਸੀਬੀਆਈ ਦੇ ਸਪੈਸ਼ਲ ਜੁਡੀਸ਼ੀਅਲ ਮੈਜਿਸਟਰੇਟ ਸੁਖਦੇਵ ਸਿੰਘ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਉਸ ਨੂੰ ਚਾਰ ਦਿਨ ਦੀ ਸੀਬੀਆਈ ਹਿਰਾਸਤ ਵਿੱਚ ਭੇਜ ਦਿੱਤਾ।

Related Articles

Leave a Comment