???? ਸ਼ਾਹੀ ਸ਼ਹਿਰ ਦੇ ਸਾਰੇ ਫੁਹਾਰੇ ਬੰਦ !!
????ਪ੍ਰਸ਼ਾਸਨ ਦੀ ਲਾਪਰਵਾਹੀ ਜਾਂ ਕੁੱਝ ਹੋਰ ??
???? ਡਿਪਟੀ ਕਮਿਸ਼ਨਰ ਲਾਪਰਵਾਹ ਅਫ਼ਸਰਾਂ ਵਿਰੁੱਧ ਸਖ਼ਤ ਕਾਰਵਾਈ ਕਰੇ : ਐਡਵੋਕੇਟ ਪ੍ਰਭਜੀਤ ਪਾਲ ਸਿੰਘ
ਪਟਿਆਲਾ, 14 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਕਿਸੇ ਸਮੇਂ ਸ਼ਹਿਰ ਦੀ ਸੁੰਦਰਤਾ ਨੂੰ ਦਰਸਾਉਂਦੇ ਸ਼ਹਿਰ ਦੇ ਵੱਖ ਥਾਵਾਂ ‘ਤੇ ਲੱਗੇ ਅਨੇਕਾਂ ਰੰਗ ਬਿਰੰਗੇ ਫੁਹਾਰੇ ਲੋਕਾਂ ਦੇ ਦਿਲ ਖਿੱਚਦੇ ਸਨ। ਬਾਰਾਂਦਰੀ ਬਾਗ਼ ਵਿੱਚ ਲੱਗੇ ਕਈ ਫੁਹਾਰੇ, ਪੂਰੀ ਮਾਲ ਰੋਡ ‘ਤੇ ਵੱਖ-ਵੱਖ ਥਾਵਾਂ ਉਪਰ ਲੱਗੇ ਅਨੇਕਾਂ ਫੁਹਾਰੇ, ਸ਼ੇਰਾਂਵਾਲਾ ਗੇਟ ਟਰੈਫਿਕ ਲਾਈਟਾਂ ਕੋਲ ਲੱਗੇ ਫੁਹਾਰੇ, ਖੰਡਾ ਚੌਕ, ਘੋੜਾ ਚੌਕ, ਅਗਰਸੈਨ ਚੌਕ, ਫੁਹਾਰਾ ਚੌਂਕ ਦੇ ਨਾਲ ਪੈਟਰੋਲ ਪੰਪ ਸਾਹਮਣੇ ਲੱਗੇ ਫੁਹਾਰੇ ਕਾਫੀ ਲੰਮੇ ਸਮੇਂ ਤੋਂ ਬੰਦ ਪਏ ਹਨ। ਸਰਕਾਰੀ ਅਧਿਕਾਰੀਆਂ ਦੀ ਬੇਰੁਖੀ ਉਜਾਗਰ ਕਰਦੀਆਂ ਤਸਵੀਰਾਂ ਦਿਖਾਉਂਦੇ ਹੋਏ ਪਟਿਆਲਾ ਦੇ ਪ੍ਰਸਿੱਧ ਸਮਾਜ ਸੇਵਕ, ਕਿਸਾਨ ਆਗੂ ਤੇ ਵਕੀਲ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਨਿਊਜ਼ਲਾਈਨ ਐਕਸਪ੍ਰੈਸ ਬਿਊਰੋ ਨਾਲ ਗੱਲ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਬੰਦ ਤੇ ਖਰਾਬ ਪਏ ਫੁਹਾਰੇ ਜੋ ਅੱਤ ਦੀ ਇਸ ਪੈ ਰਹੀ ਗਰਮੀ ਤੋਂ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਦੇ ਸਕਦੇ ਹਨ, ਪ੍ਰੰਤੂ ਲੋਕਾਂ ਦੇ ਟੈਕਸ ਦੇ ਲੱਖਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦੀ ਛੋਟੀ ਮੋਟੀ ਗਲਤੀ ਦੇ ਤਾਂ ਚਲਾਨ ਕੱਟ ਦਿੱਤੇ ਜਾਂਦੇ ਹਨ ਪਰ ਇਨ੍ਹਾਂ ਪ੍ਰਸ਼ਾਸ਼ਨਿਕ ਅਧਿਕਾਰੀਆ ਉੱਪਰ ਕੌਣ ਲਗਾਮ ਕਸੇਗਾ ?
ਉਨ੍ਹਾਂ ਨੇ ਡਿਪਟੀ ਕਮਿਸ਼ਨਰ ਪਟਿਆਲਾ ਮੈਡਮ ਸਾਕਸ਼ੀ ਸਾਹਨੀ ਨੂੰ ਅਪੀਲ ਕੀਤੀ ਹੈ ਕਿ ਫੁਹਾਰਿਆਂ ਦੀ ਸਾਂਭ ਸੰਭਾਲ ਅਤੇ ਸੁੰਦਰਤਾ ਲਈ ਨਿਯੁਕਤ ਕੀਤੇ ਅਫ਼ਸਰਾਂ ਦੀ ਵੱਡੀ ਅਣਗਹਿਲੀ ਅਤੇ ਸਰਕਾਰੀ ਪੈਸੇ ਦੀ ਬਰਬਾਦੀ ਕਾਰਨ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਹਟਾ ਕੇ ਦੁੱਜੇ ਅਫ਼ਸਰ ਲਗਾਏ ਜਾਣ ਤਾਂਕਿ ਵੱਡੇ ਅਧਿਕਾਰੀਆਂ ਤੇ ਸਰਕਾਰ ਦੀ ਬਦਨਾਮੀ ਨਾ ਹੋਵੇ।
Newsline Express