newslineexpres

Joe Rogan Podcasts You Must Listen
Home kissan ???? “ਅਗਨੀਪਥ” ਨੂੰ ਲੈ ਕੇ ਸੰਯੁਕਤ ਮੋਰਚੇ ਵਲੋਂ 24 ਜੂਨ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਵਿਰੋਧ ਪ੍ਰਦਰਸ਼ਨ !

???? “ਅਗਨੀਪਥ” ਨੂੰ ਲੈ ਕੇ ਸੰਯੁਕਤ ਮੋਰਚੇ ਵਲੋਂ 24 ਜੂਨ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਵਿਰੋਧ ਪ੍ਰਦਰਸ਼ਨ !

by Newslineexpres@1

???? “ਅਗਨੀਪਥ” ਦੇ ਵਿਰੋਧ ਨੂੰ ਮਿਲਿਆ ਹੋਰ ਬਲ

???? “ਅਗਨੀਪਥ” ਨੂੰ ਲੈ ਕੇ ਸੰਯੁਕਤ ਮੋਰਚੇ ਵਲੋਂ 24 ਜੂਨ ਨੂੰ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਵਿਰੋਧ ਪ੍ਰਦਰਸ਼ਨ !

???? ਦੇਸ਼ ਭਰ ਵਿੱਚ ਮੰਗ ਪੱਤਰ ਦੇਣ ਦਾ ਹੈ ਐਲਾਨ

???? ਅਗਨੀਪਥ ਭਰਤੀ ਯੋਜਨਾ ਰਾਸ਼ਟਰਹਿੱਤ ਵਿੱਚ ਨਹੀਂ : ਬੂਟਾ ਸਿੰਘ ਸ਼ਾਦੀਪੁਰ, ਪ੍ਰਭਜੀਤ ਪਾਲ ਸਿੰਘ

    ਪਟਿਆਲਾ, 23 ਜੂਨ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਕੇਂਦਰ ਸਰਕਾਰ ਵੱਲੋਂ ਫੌਜ ਦੀ ਭਰਤੀ ਲਈ ਨਵੀਂ ਲਿਆਂਦੀ ਚਾਰ ਸਾਲਾਂ ਅਗਨੀਪੱਥ ਯੋਜਨਾ ਖਿਲਾਫ ਪੂਰੇ ਦੇਸ਼ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਕੇਂਦਰ ਸਰਕਾਰ ਦੀ ਅਗਨੀਪਥ ਯੋਜਨਾ ਦੀ ਨਿੰਦਾ ਕਰਦਿਆਂ ਭਾਰਤੀ ਕਿਸਾਨ ਮੰਚ ਏਕਤਾ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਅਤੇ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਕੋਆਰਡੀਨੇਸ਼ਨ ਕਮੇਟੀ ਵੱਲੋਂ ਫ਼ੈਸਲਾ ਲਿਆ ਗਿਆ ਹੈ ਕਿ ਕੇਂਦਰ ਸਰਕਾਰ ਨੇ ਜੋ ਫੌਜ ਵਿੱਚ ਭਰਤੀ ਲਈ ਅਗਨੀਪਥ ਯੋਜਨਾ ਲਿਆਂਦੀ ਹੈ ਉਸਦਾ ਪੂਰਨ ਤੌਰ ‘ਤੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਰੂਸ, ਸੀਰੀਆ ਆਦਿ ਵਿਦੇਸ਼ੀ ਨੀਤੀਆ ਤੋਂ ਪ੍ਰੇਰਿਤ ਹੋ ਕੇ ਫ਼ੋਜ ਦੀ ਪੱਕੀ ਭਰਤੀ ਦੀ ਥਾਂ ਲਿਆਂਦੀ ਜਾ ਰਹੀ ਫ਼ੋਜ ਦੀ ਅਗਨੀਪਥ ਯੋਜਨਾ ਭਾਰਤ ਦੀ ਨੌਜਵਾਨੀ ਨੂੰ ਤਬਾਹੀ ਦੇ ਰਸਤੇ ਲੈ ਜਾਵੇਗੀ। ਇਸ ਯੋਜਨਾ ਨਾਲ ਨੌਜਵਾਨਾਂ ਦਾ ਭਵਿੱਖ ਖ਼ਤਰੇ ਵਿੱਚ ਹੋਵੇਗਾ। ਯੋਜਨਾ ਤਹਿਤ 17 ਸਾਲ ਤੋਂ 23 ਸਾਲ ਦੇ ਨੌਜਵਾਨ ਫ਼ੋਜ ਵਿੱਚ ਚਾਰ ਸਾਲ ਲਈ ਭਰਤੀ ਕੀਤੇ ਜਾਣਗੇ ਅਤੇ ਬਾਅਦ ਵਿੱਚ ਕੋਈ ਪੈਨਸ਼ਨ ਵੀ ਨਹੀਂ ਦਿੱਤੀ ਜਾਵੇਗੀ ਜਿਸ ਨਾਲ ਨੌਜਵਾਨਾਂ ਦਾ ਭਵਿੱਖ ਧੁੰਦਲਾ ਹੋ ਜਾਵੇਗਾ। ਅਗਨੀਪਥ ਯੋਜਨਾ ਰਾਸ਼ਟਰ ਹਿੱਤ ਦੇ ਖ਼ਿਲਾਫ਼ ਹੈ ਜਿਸ ਕਾਰਨ ਪੂਰੇ ਭਾਰਤ ਵਿੱਚ ਨੌਜਵਾਨਾਂ ਵੱਲੋਂ ਹਿੰਸਕ ਪ੍ਰਦਰਸ਼ਨ ਹੋ ਰਹੇ ਹਨ। ਕੇਂਦਰ ਸਰਕਾਰ ਦੇ ਇਸ ਗੈਰ ਸੰਵਿਧਾਨਕ ਰਵਈਏ ਕਾਰਨ ਪੂਰੇ ਭਾਰਤ ਵਿੱਚ ਲੋਕ ਸੜਕਾਂ ‘ਤੇ ਉਤਰ ਆਏ ਹਨ।
ਇਸ ਸਬੰਧੀ ਭਾਰਤੀ ਕਿਸਾਨ ਮੰਚ ਏਕਤਾ ਦੇ ਕੌਮੀ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਅਤੇ ਐਡਵੋਕੇਟ ਪ੍ਰਭਜੀਤ ਪਾਲ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਦੀ ਫ਼ੋਜ ਵਿਚ ਭਰਤੀ ਨੂੰ ਲੈਕੇ ਨਵੀਂ ਲਿਆਂਦੀ ਅਗਨੀਪਥ ਯੋਜਨਾ ਦੇ ਖ਼ਿਲਾਫ਼ 24 ਜੂਨ ਨੂੰ ਜਿਲਾ ਅਤੇ ਤਹਿਸੀਲ ਪੱਧਰ ‘ਤੇ ਸੰਯੁਕਤ ਕਿਸਾਨ ਮੋਰਚਾ ਨੌਜਵਾਨਾਂ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਥ ਦਿੰਦੇ ਹੋਏ ਸ਼ਾਂਤੀਪੂਰਨ ਢੰਗ ਨਾਲ ਵਿਰੋਧ ਪ੍ਰਦਰਸ਼ਨ ਕਰੇਗਾ। ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਾਂਤਮਈ ਤਰੀਕੇ ਨਾਲ ਕੇਂਦਰ ਸਰਕਾਰ ਦੇ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਤੁਰੰਤ ਹਰਕਤ ਵਿਚ ਆਉਂਦਿਆਂ ਇਸ ਯੋਜਨਾ ਨੂੰ ਰੱਦ ਕਰਨਾ ਚਾਹੀਦਾ ਹੈ ਅਤੇ ਫੌਜ ਵਿੱਚ ਲਗਭਗ ਦੋ ਲੱਖ ਅਸਾਮੀਆਂ ਖਾਲੀ ਹਨ, ਉਨ੍ਹਾਂ ਲਈ ਤੁਰੰਤ ਪੱਕੀ ਭਰਤੀ ਸ਼ੁਰੂ ਕਰਨੀ ਚਾਹੀਦੀ ਹੈ। ਇਸ ਮੌਕੇ ਮਨੂੰ ਬੁੱਟਰ ਯੂਥ ਪ੍ਰਧਾਨ ਪੰਜਾਬ,( ਬੀ.ਕੇ.ਯੂ) ਸ਼ਾਦੀਪੁਰ, ਸੁਰਿੰਦਰਪਾਲ ਸਿੰਘ ਚਹਿਲ, ਗੁਰਿੰਦਰ ਸਿੰਘ, ਜਗਰੂਪ ਸਿੰਘ ਆਦਿ ਕਿਸਾਨ ਆਗੂ ਵੀ ਮੌਜੂਦ ਸਨ।
Newsline Express

Related Articles

Leave a Comment