newslineexpres

Home ਮੁੱਖ ਪੰਨਾ ਲੈਂਡ ਸਲਾਈਡ ਦੀ ਲਪੇਟ ‘ਚ ਫੌਜੀ ਕੈਂਪ, 40 ਜਵਾਨ ਦੱਬੇ, 7 ਦੀ ਮੌਤ

ਲੈਂਡ ਸਲਾਈਡ ਦੀ ਲਪੇਟ ‘ਚ ਫੌਜੀ ਕੈਂਪ, 40 ਜਵਾਨ ਦੱਬੇ, 7 ਦੀ ਮੌਤ

by Newslineexpres@1

ਮਣੀਪੁਰ, 30 ਜੂਨ – ਨਿਊਜ਼ਲਾਈਨ ਐਕਸਪ੍ਰੈਸ – ਮਣੀਪੁਰ ‘ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। 107 ਟੈਰੀਟੋਰੀਅਲ ਆਰਮੀ ਕੈਂਪ ਬੁੱਧਵਾਰ ਰਾਤ ਨੂੰ ਨੋਨੀ ਜ਼ਿਲੇ ਦੇ ਤੁਪੁਲ ਰੇਲਵੇ ਸਟੇਸ਼ਨ ਨੇੜੇ ਲੈਂਡ ਸਲਾਈਡ ਦੀ ਲਪੇਟ ‘ਚ ਆ ਗਿਆ। ਇਸ ਹਾਦਸੇ ਤੋਂ ਬਾਅਦ ਦਰਜਨਾਂ ਜਵਾਨ ਮਿੱਟੀ ਵਿੱਚ ਦੱਬ ਗਏ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਤੱਕ 7 ਜਵਾਨਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ, ਜਦਕਿ 13 ਜਵਾਨਾਂ ਨੂੰ ਬਚਾ ਲਿਆ ਗਿਆ ਹੈ। ਇਸ ਦੇ ਨਾਲ ਹੀ 30-40 ਤੋਂ ਵੱਧ ਅਜੇ ਵੀ ਦੱਬੇ ਹੋਏ ਹਨ। ਮਨੀਪੁਰ ਦੇ ਮੁੱਖ ਮੰਤਰੀ ਬੀਰੇਨ ਸਿੰਘ ਨੇ ਇਸ ਸਬੰਧੀ ਹੰਗਾਮੀ ਮੀਟਿੰਗ ਬੁਲਾਈ ਹੈ। ਜ਼ਖਮੀਆਂ ਦੀ ਮਦਦ ਲਈ ਡਾਕਟਰਾਂ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ।
ਜ਼ਖਮੀਆਂ ਨੂੰ ਇਲਾਜ ਲਈ ਨੋਨੀ ਆਰਮੀ ਮੈਡੀਕਲ ਯੂਨਿਟ ਲਿਆਂਦਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਜਲਦੀ ਤੋਂ ਜਲਦੀ ਜਗ੍ਹਾ ਖਾਲੀ ਕਰਨ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ‘ਚ ਕਿਹਾ ਗਿਆ ਹੈ ਕਿ ਮਲਬੇ ਕਾਰਨ ਇਜਾਈ ਨਦੀ ਨੂੰ ਰੋਕ ਦਿੱਤਾ ਗਿਆ ਹੈ। ਜਿਸ ਕਾਰਨ ਇੱਕ ਥਾਂ ‘ਤੇ ਪਾਣੀ ਭਰ ਜਾਣ ਕਾਰਨ ਡੈਮ ਵਰਗੀ ਸਥਿਤੀ ਪੈਦਾ ਹੋ ਗਈ ਹੈ। ਜੇਕਰ ਇਹ ਟੁੱਟ ਜਾਂਦੀ ਹੈ ਤਾਂ ਨੀਵੇਂ ਇਲਾਕਿਆਂ ਵਿੱਚ ਹੋਰ ਤਬਾਹੀ ਹੋ ਸਕਦੀ ਹੈ।

Related Articles

Leave a Comment