newslineexpres

Home ਮੁੱਖ ਪੰਨਾ ਜੰਮੂ – ਡੋਡਾ ਜ਼ਿਲੇ ‘ਚ ਬੱਦਲ ਫਟਿਆ, ਕਈ ਘਰ ਅਤੇ ਵਾਹਨ ਮਲਬੇ ਹੇਠ ਦੱਬੇ

ਜੰਮੂ – ਡੋਡਾ ਜ਼ਿਲੇ ‘ਚ ਬੱਦਲ ਫਟਿਆ, ਕਈ ਘਰ ਅਤੇ ਵਾਹਨ ਮਲਬੇ ਹੇਠ ਦੱਬੇ

by Newslineexpres@1

ਡੋਡਾ ਜ਼ਿਲੇ ਦੇ ਠਠਰੀ ‘ਚ ਬੱਦਲ ਫਟਿਆ

ਜੰਮੂ, 9 ਜੁਲਾਈ, ਨਿਊਜ਼ਲਾਈਨ ਐਕਸਪ੍ਰੈਸ – ਅਮਰਨਾਥ ਗੁਫਾ ‘ਚ ਬੱਦਲ ਫਟਣ ਨਾਲ ਹੋਈ ਤਬਾਹੀ ਅਜੇ ਰੁਕੀ ਨਹੀਂ ਹੈ ਕਿ ਇਸੇ ਦੌਰਾਨ ਜੰਮੂ ਦੇ ਡੋਡਾ ਜ਼ਿਲੇ ਦੇ ਠਠਰੀ ‘ਚ ਬੱਦਲ ਫਟਣ ਦੀ ਘਟਨਾ ਸਾਹਮਣੇ ਆਈ ਹੈ। ਬੱਦਲ ਫਟਣ ਕਾਰਨ ਕਈ ਵਾਹਨ ਅਤੇ ਮਕਾਨ ਮਲਬੇ ਹੇਠਾਂ ਦਬ ਗਏ ਹਨ। ਡੋਡਾ ਦੇ ਐਸਐਸਪੀ ਅਬਦੁਲ ਕਯੂਮ ਨੇ ਦੱਸਿਆ ਕਿ ਸਥਾਨਕ ਪ੍ਰਸ਼ਾਸਨ ਨੇ ਕੌਮੀ ਮਾਰਗ ‘ਤੇ ਜਮ੍ਹਾਂ ਹੋਏ ਮਲਬੇ ਨੂੰ ਹਟਾ ਕੇ ਰਸਤਾ ਸਾਫ਼ ਕਰ ਦਿੱਤਾ ਹੈ। ਹਾਈਵੇਅ ਕੁਝ ਸਮੇਂ ਲਈ ਬੰਦ ਰਿਹਾ, ਪਰ ਹੁਣ ਇਸ ਨੂੰ ਆਵਾਜਾਈ ਲਈ ਬਹਾਲ ਕਰ ਦਿੱਤਾ ਗਿਆ ਹੈ।
ਘਟਨਾ ਸ਼ਨੀਵਾਰ ਸਵੇਰੇ ਕਰੀਬ 3 ਵਜੇ ਵਾਪਰੀ। ਬੱਦਲ ਫਟਣ ਕਾਰਨ ਅਚਾਨਕ ਪਹਾੜੀ ਤੋਂ ਪਾਣੀ ਦਾ ਤੇਜ਼ ਵਹਾਅ ਹੇਠਾਂ ਆ ਗਿਆ, ਜਿਸ ਕਾਰਨ ਕਸਬਾ ਸਥਰੀ ਵਿੱਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ। ਇੱਥੇ ਇੱਕ ਫੌਜੀ ਕੈਂਪ ਵੀ ਹੈ, ਜਿਸ ਵਿੱਚ ਬਹੁਤ ਸਾਰਾ ਪਾਣੀ ਭਰਿਆ ਹੋਇਆ ਸੀ। ਇਸ ਘਟਨਾ ਵਿੱਚ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਪਹਾੜ ਤੋਂ ਪਾਣੀ ਦੇ ਨਾਲ ਡਿੱਗੇ ਮਲਬੇ ਵਿੱਚ ਕਈ ਘਰ ਵੀ ਦੱਬ ਗਏ।

Related Articles

Leave a Comment