ਕੋਰੋਨਾ ਬਲਾਸਟ : ਪਟਿਆਲਾ ਜ਼ਿਲ੍ਹੇ ‘ਚ 49 ਕੋਵਿਡ ਪੋਜ਼ੀਟਿਵ ਕੇਸਾਂ ਦੀ ਪੁਸ਼ਟੀ
ਪਟਿਆਲਾ, 21 ਜੁਲਾਈ – ਨਿਊਜ਼ਲਾਈਨ ਐਕਸਪ੍ਰੈਸ – ਜਿਲ੍ਹੇ ਵਿੱਚ ਪ੍ਰਾਪਤ 372 ਕੋਵਿਡ ਰਿਪੋਰਟਾਂ ਵਿਚੋਂ 49 ਕੋਵਿਡ ਪੋਜ਼ੀਟਿਵ ਕੇਸ ਰਿਪੋਰਟ ਹੋਏ ਹਨ। ਜਿਹਨਾਂ ਵਿਚੋਂ 39 ਪਟਿਆਲਾ ਸ਼ਹਿਰ, 1 ਨਾਭਾ, 1 ਸਮਾਣਾ, 1 ਰਾਜਪੁਰਾ, 2 ਕੋਲੀ, 2 ਕਾਲੋਮਾਜਰਾ, 1 ਹਰਪਾਲਪੁਰ, 1 ਦੁਧਨਸਾਧਾਂ ਅਤੇ 1 ਸ਼ੁਤਰਾਣਾਂ ਨਾਲ ਸਬੰਧਤ ਹੈ। ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 188 ਹੈ।