newslineexpres

Home Chandigarh ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 25 ਜੂਨ ਨੂੰ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 25 ਜੂਨ ਨੂੰ

by Newslineexpres@1

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਅਧਿਆਪਨ ਤੇ ਗੈਰ ਅਧਿਆਪਕ ਦੀਆਂ ਅਸਾਮੀਆਂ ਲਈ ਪਲੇਸਮੈਂਟ ਕੈਂਪ 25 ਜੂਨ ਨੂੰ

ਪਟਿਆਲਾ, 22 ਜੂਨ : ਨਿਊਜ਼ਲਾਈਨ ਐਕਸਪ੍ਰੈਸ – ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਵੱਲੋਂ ਜੀ.ਸੀ.ਐੱਮ ਕਾਨਵੈਂਟ ਸਕੂਲ ਦੇ ਪਲੇਸਮੈਂਟ ਕੈਂਪ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਪਟਿਆਲਾ ਦੇ ਅਧਿਕਾਰੀ ਨੇ ਦੱਸਿਆ ਕਿ ਮਿਤੀ 25 ਜੂਨ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਪੀ.ਆਰ.ਟੀ, ਟੀ.ਜੀ.ਟੀ (ਇੰਗਲਿਸ਼, ਮੈਥ, ਐੱਸ.ਐੱਸ.ਟੀ) ਪੀ.ਜੀ.ਟੀ (ਕੈਮਿਸਟਰੀ, ਫਿਜ਼ਿਕਸ, ਮੈਥ, ਕਾਮਰਸ) ਗੈਰ ਅਧਿਆਪਨ ਵਿੱਚ ਕਾਊਸਲਰ ਦੀ ਅਸਾਮੀਆਂ ਦੀ ਇੰਟਰਵਿਊ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਲਈ ਜਾਵੇਗੀ।
ਚਾਹਵਾਨ ਅਤੇ ਯੋਗ ਉਮੀਦਵਾਰ ਜਿਨ੍ਹਾਂ ਦੀ ਵਿੱਦਿਅਕ ਯੋਗਤਾ ਬੀ.ਏ, ਐੱਮ.ਏ, ਬੀ.ਐੱਸ.ਸੀ, ਐੱਮ.ਐੱਸ.ਸੀ, ਬੀ.ਕਾਮ, ਐੱਮ ਕਾਮ, ਈ.ਟੀ.ਟੀ, ਐਨ.ਟੀ.ਟੀ, ਬੀ ਐਡ, ਬੀ.ਟੈਕ ਅਤੇ ਐੱਮ.ਟੈਕ ਅਤੇ ਉਮਰ20-45 ਸਾਲ ਹੋਵੇ,ਉਹ ਇਸ ਇੰਟਰਵਿਊ ਵਿੱਚ ਭਾਗ ਲੈ ਸਕਦੇ ਹਨ।
ਨੌਕਰੀ ਦੇ ਇੱਛੁਕ ਉਮੀਦਵਾਰ ਪਲੇਸਮੈਂਟ/ਇੰਟਰਵਿਊ ਵਿੱਚ ਭਾਗ ਲੈਣ ਲਈ ਆਪਣੀ ਯੋਗਤਾ ਦੇ ਸਾਰੇ ਸਰਟੀਫਿਕੇਟ ਦੀਆਂ ਫੋਟੋਕਾਪੀਆਂ, ਅਧਾਰ ਕਾਰਡ ਅਤੇ ਰਿਜ਼ਊਮੇ ਨਾਲ ਲੈਕੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਮਿੰਨੀ ਸਕੱਤਰੇਤ ਬਲਾਕ ਡੀ ਨੇੜੇ ਸੁਵਿਧਾ ਕੇਂਦਰ,ਪਟਿਆਲਾ ਵਿਖੇ ਪਹੁੰਚ ਕੇ ਇਸ ਇੰਟਰਵਿਊ  ਵਿੱਚ  ਹਿੱਸਾ  ਲੈ ਸਕਦੇ  ਹਨ।  ਇੰਟਰਵਿਊ  ਲਈ  ਉਮੀਦਵਾਰ  ਦਾ  ਫਾਰਮਲ ਡਰੈੱਸ ਵਿਚ ਹੋਣਾ ਲਾਜ਼ਮੀ ਹੈ। ਵਧੇਰੇ ਜਾਣਕਾਰੀ ਲਈ ਉਮੀਦਵਾਰ ਦਫ਼ਤਰ ਦੇ ਹੈਲਪ ਲਾਈਨ ਨੰਬਰ 98776-10877 ਤੇ ਸੰਪਰਕ ਕਰ ਸਕਦੇ ਹਨ।

Related Articles

Leave a Comment