???? ਦਿੱਲੀ ਸਥਿਤ ਨੈਸ਼ਨਲ ਹੈਰਾਲਡ ਦੇ ਦਫਤਰ ਵਿੱਚ ਈ ਡੀ ਦਾ ਛਾਪਾ
???? ਕੁਝ ਦਿਨ ਪਹਿਲਾਂ ਹੀ ਇਸ ਨਾਲ ਸੰਬੰਧਤ ਮਾਮਲੇ ਵਿਚ ਈ ਡੀ ਨੇ ਸੋਨੀਆ ਗਾਂਧੀ ਤੋਂ ਵੀ ਕੀਤੀ ਸੀ ਪੁੱਛਗਿੱਛ
ਦਿੱਲੀ, 2 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਇੰਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅੱਜ ਇਥੇ ਨੈਸ਼ਨਲ ਹੈਰਾਲਡ ਦੇ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਹੀ ਕੁਝ ਦਿਨ ਪਹਿਲਾਂ ਈਡੀ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਤੋਂ ਵੀ ਪੁਛਗਿੱਛ ਕੀਤੀ ਗਈ ਸੀ। ਜਦਕਿ ਕਾਂਗਰਸ ਪਾਰਟੀ ਵਲੋਂ ਇਸਦੇ ਵਿਰੁੱਧ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ।
ਦੱਸ ਦੇਈਏ ਕਿ ਨੈਸ਼ਨਲ ਹੈਰਾਲਡ ਇੱਕ ਅਖਬਾਰ ਸੀ ਜਿਸਨੂੰ ਸ੍ਰੀ ਜਵਾਬਰ ਲਾਲ ਨਹਿਰੂ ਨੇ 500 ਸਵਤੰਤਰਤਾ ਸੈਨਾਨੀਆਂ ਦੇ ਨਾਲ ਮਿਲ ਕੇ ਸ਼ੁਰੂ ਕੀਤਾ ਸੀ ਅਤੇ ਇਸ ਅਖਬਾਰ ਵਿੱਚ ਅੰਗਰੇਜ਼ ਹਕੂਮਤ ਦੇ ਅਤਿਆਚਾਰਾਂ ਬਾਰੇ ਲਿਖਿਆ ਜਾਂਦਾ ਸੀ।
Newsline Express