newslineexpres

Home Chandigarh 15 ਅਗਸਤ ਦੇ ਸਮਾਗਮ ਦੌਰਾਨ ਵਰਤੀ ਜਿਪਸੀ ਦਾ ਨੰਬਰ ਨਿਕਲਿਆ ਪਟਿਆਲਾ ਦੇ ਸਕੂਟਰ ਦਾ

15 ਅਗਸਤ ਦੇ ਸਮਾਗਮ ਦੌਰਾਨ ਵਰਤੀ ਜਿਪਸੀ ਦਾ ਨੰਬਰ ਨਿਕਲਿਆ ਪਟਿਆਲਾ ਦੇ ਸਕੂਟਰ ਦਾ

by Newslineexpres@1

????15 ਅਗਸਤ ਦੇ ਸਮਾਗਮ ਦੌਰਾਨ ਵਰਤੀ ਜਿਪਸੀ ਦਾ ਨੰਬਰ ਨਿਕਲਿਆ ਪਟਿਆਲਾ ਦੇ ਸਕੂਟਰ ਦਾ

ਮੁਕੇਰੀਆਂ, 17 ਅਗਸਤ : ਨਿਊਜ਼ਲਾਈਨ ਐਕਸਪ੍ਰੈਸ – ਸੁਤੰਤਰਤਾ ਦਿਵਸ ਦੇ ਸਮਾਗਮ ਦੌਰਾਨ SDM ਅਤੇ DSP ਮੁਕੇਰੀਆਂ ਨੇ ਫਰਜ਼ੀ ਨੰਬਰ ਵਾਲੀ ਜਿਪਸੀ ’ਤੇ ਸੁਤੰਤਰਤਾ ਦਿਵਸ ਦੀ ਪਰੇਡ ਦੀ ਸਲਾਮੀ ਲਈ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ‘ਚ ਹਲਚਲ ਮਚ ਗਈ। ਜਿਪਸੀ ‘ਤੇ ਨੰਬਰ ਸਕੂਟਰ ਦਾ ਹੈ, ਜੋ ਕਿ ਪਟਿਆਲਾ ਸਥਿਤ ਆਰ.ਟੀ.ਏ ਦਫ਼ਤਰ ‘ਚ ਇੱਕ ਵਿਅਕਤੀ ਦੇ ਨਾਂ ‘ਤੇ ਦਰਜ ਹੈ। ਆਰੀਆ ਸਕੂਲ ਮੁਕੇਰੀਆਂ ਵਿੱਚ ਪ੍ਰਸ਼ਾਸਨ ਵੱਲੋਂ ਕਰਵਾਏ ਆਜ਼ਾਦੀ ਦਿਵਸ ਸਮਾਗਮ ਵਿੱਚ ਸਲਾਮੀ ਲੈਣ ਲਈ ਐਸਡੀਐਮ ਕੰਵਲਜੀਤ ਸਿੰਘ ਨੇ ਜਿਪਸੀ PB-11-J-0011 ਦੀ ਵਰਤੋਂ ਕੀਤੀ। ਇਹ ਨੰਬਰ ਅਪ੍ਰੈਲ 1997 ਮਾਡਲ ਦੋਪਹੀਆ ਵਾਹਨ ਦਾ ਹੈ। ਇਸ ਦੀ ਆਰਸੀ ਅਜੇ ਵੀ ਚੱਲ ਰਹੀ ਹੈ। ਇਹ ਨੰਬਰ ਵੀ ਇਸ ਵੇਲੇ ਪਟਿਆਲਾ ਦੇ ਆਰਟੀਓ ਦਫ਼ਤਰ ਵਿੱਚ ਦਰਜ ਹੈ। ਸੂਤਰਾਂ ਮਤਾਬਕ ਆਰਟੀਓ ਪਟਿਆਲਾ ਬਬਨ ਦੀਪ ਸਿੰਘ ਨੇ ਦੱਸਿਆ ਕਿ ਨੰਬਰ PB-11-J-0011 ਬਜਾਜ ਚੇਤਕ ਸਕੂਟਰ ਦਾ ਹੈ, ਜੋ ਸਤਵਿੰਦਰ ਸਿੰਘ ਦੇ ਨਾਮ ’ਤੇ ਪਟਿਆਲਾ ਵਿੱਚ ਰਜਿਸਟਰਡ ਹੈ।

Related Articles

Leave a Comment