newslineexpres

Home Chandigarh ????ਆਮ ਆਦਮੀ ਪਾਰਟੀ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਦਾ ਅਜੀਤਪਾਲ ਸਿੰਘ ਕੋਹਲੀ ਵਲੋਂ ਸਨਮਾਨ

????ਆਮ ਆਦਮੀ ਪਾਰਟੀ ਵਲੋਂ ਨਵ-ਨਿਯੁਕਤ ਅਹੁਦੇਦਾਰਾਂ ਦਾ ਅਜੀਤਪਾਲ ਸਿੰਘ ਕੋਹਲੀ ਵਲੋਂ ਸਨਮਾਨ

by Newslineexpres@1

????ਪਾਰਟੀ ਨੇ ਹਰ ਵਲੰਟੀਅਰ ਅਤੇ ਆਗੂ ਦੀ ਮਿਹਨਤ ਦਾ ਮੁਲ ਪਾਇਆ : ਵਿਧਾਇਕ ਕੋਹਲੀ

ਪਟਿਆਲਾ, 17 ਫਰਵਰੀ : ਨਿਊਜ਼ਲਾਈਨ ਐਕਸਪ੍ਰੈਸ – ਆਮ ਆਦਮੀ ਪਾਰਟੀ ਵੱਲੋਂ ਹਾਲ ਹੀ ’ਚ ਸੰਗਠਨ ਲਈ ਵੱਡੀ ਗਿਣਤੀ ’ਚ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਸੀ। ਅੱਜ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਪਟਿਆਲਾ ਨਾਲ ਸਬੰਧਤ ਇਨ੍ਹਾਂ ਨਵ-ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕੀਤਾ। ਇਸ ਦੌਰਾਨ ਡਾ. ਹਰਨੇਕ ਸਿੰਘ ਜ਼ਿਲ੍ਹਾ ਪ੍ਰਧਾਨ ਬੁੱਧੀਜੀਵੀ, ਸੁਖਜਿੰਦਰ ਸਿੰਘ ਜੁਆਇੰਟ ਸੈਕਟਰ ਲੀਗਲ ਵਿੰਗ, ਨਿਰਮਲ ਸਿੰਘ ਝਨਹੇੜੀ ਜ਼ਿਲ੍ਹਾ ਸਕੱਤਰ ਐਕਸ ਸਰਵਿਸਮੈਨ ਵਿੰਗ, ਗੁਰਦਰਸ਼ਨ ਸਿੰਘ ਓਬਰਾਏ ਟਰੇਡ ਵਿੰਗ, ਵਿਨੋਦ ਸਿੰਗਲਾ ਟਰੇਡ ਵਿੰਗ, ਅਮਰੀਕ ਸਿੰਘ ਬੰਗੜ ਸੂਬਾ ਜੁਆਇੰਟ ਸੈਕਟਰੀ, ਆਰ.ਪੀ.ਐਸ. ਮਲਹੋਤਰਾ ਸੂਬਾ ਪ੍ਰਧਾਨ ਬੁਧੀਜੀਵੀ ਵਿੰਗ, ਐਨ.ਡੀ. ਗੋਇਲ ਜ਼ਿਲ੍ਹਾ ਪ੍ਰਧਾਨ ਸਾਬਕਾ ਮੁਲਾਜ਼ਮ ਵਿੰਗ, ਹਰੀ ਚੰਗ ਬਾਂਸਲ ਅਤੇ ਸੁਖਦੇਵ ਸਿੰਘ ਦਾ ਸਨਮਾਨ ਕੀਤਾ। ਇਹ ਉਹ ਆਗੂ ਹਨ ਜਿਨ੍ਹਾਂ ਨੂੰ ਪਾਰਟੀ ਨੇ ਹਾਲ ਹੀ ’ਚ ਅਹੁਦੇ ਦਿੱਤੇ ਸੀ। ਪਾਰਟੀ ਵੱਲੋਂ ਕੀਤੀਆਂ ਇਨ੍ਹਾਂ ਨਿਯੁਕਤੀਆਂ ਤੋਂ ਬਾਅਦ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸਾਰੇ ਆਗੂਆਂ ਨਾਲ ਮੀਟਿੰਗ ਵੀ ਕੀਤੀ ਅਤੇ ਉਨ੍ਹਾਂ ਦਾ ਸਨਮਾਨ ਵੀ ਕੀਤਾ।
ਇਸ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਜਿਨ੍ਹਾਂ ਵੀ ਵਲੰਟੀਅਰਾਂ ਜਾਂ ਆਗੂਆਂ ਨੇ ਪਾਰਟੀ ਨੇ ਦਿਨ-ਰਾਤ ਇੱਕ ਕੀਤਾ ਤਾਂ ਪਾਰਟੀ ਨੇ ਉਨ੍ਹਾਂ ਲਈ ਬਣਦਾ ਸਨਮਾਨ ਕੀਤਾ। ਇਹ ਉਹ ਆਗੂ ਹਨ ਜੋ ਪਾਰਟੀ ਵਾਸਤੇ ਦਿਨ-ਰਾਤ ਇੱਕ ਕਰ ਰਹੇ ਹਨ ਅਤੇ ਚੋਣਾਂ ਵਿਚ ਜਾਂ ਪਾਰਟੀ ਦੀ ਕਿਸੇ ਵੀ ਰੈਲੀ ਜਾਂ ਮੀਟਿੰਗ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਲਈ ਅਜਿਹੇ ਕੰਮ ਕਰ ਦਿਖਾਏ ਹਨ, ਜੋ ਦੂਜੀਆਂ ਕਿਸੇ ਵੀ ਸਰਕਾਰਾਂ ਨੇ ਅੱਜ ਤੱਕ ਨਹੀਂ ਕੀਤੇ। ਵਿਧਾਇਕ ਨੇ ਕਿਹਾ ਕਿ ਬਿਜਲੀ ਮਾਫ਼ੀ, ਦਵਾਈਆਂ ਮੁਫਤ, ਘਰ-ਘਰ ਰਾਸ਼ਨ, ਸਰਕਾਰੀ ਕੰਮ ਲਈ ਘਰ ਬੈਠ ਕੇ ਮੁਲਾਜ਼ਮ ਭੇਜਣੇ ਸਮੇਤ ਹੋਰਨਾਂ ਅਜਿਹੇ ਵੱਡੀ ਗਿਣਤੀ ’ਚ ਕੰਮਾਂ ਦੀ ਲਿਸਟ, ਜਿਸ ਨੂੰ ਕਦੇ ਕਿਸੇ ਸਰਕਾਰ ਨੇ ਲਾਗੂ ਕਰਨ ਲਈ ਸੋਚਿਆ ਵੀ ਨਹੀਂ ਹੋਵੇਗਾ ਉਨ੍ਹਾਂ ਕਿਹਾ ਕਿ ਇਨ੍ਹਾਂ ਲੋਕਹਿੱਤ ਦੇ ਕੰਮਾਂ ਸਦਕਾ ਅੱਜ ਹਰ ਵਿਅਕਤੀ ਆਮ ਆਦਮੀ ਪਾਰਟੀ ਸਰਕਾਰ ਦੀ ਪ੍ਰਸ਼ੰਸਾ ਕਰ ਰਿਹਾ ਹੈਂ। ਇਸ ਕਰਕੇ ਹੁਣ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਲੋਕ ਸਭਾ ਉਮੀਦਵਾਰ ਵੱਡੇ ਫਰਕ ਨਾਲ ਜਿੱਤ ਕੇ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਮਾਤ ਪਾਉਣਗੇ।

Related Articles

Leave a Comment