newslineexpres

Home ਪਟਿਆਲ਼ਾ ???? ਚਿੰਤਨ ਮੰਚ ਵੱਲੋਂ ਪ੍ਰੈਸ ਪਬਲਿਕ ਦੇ ਸਹਿਯੋਗ ਨਾਲ ਲਗਾਇਆ ਕਵੀ ਦਰਬਾਰ 

???? ਚਿੰਤਨ ਮੰਚ ਵੱਲੋਂ ਪ੍ਰੈਸ ਪਬਲਿਕ ਦੇ ਸਹਿਯੋਗ ਨਾਲ ਲਗਾਇਆ ਕਵੀ ਦਰਬਾਰ 

by Newslineexpres@1

ਚਿੰਤਨ ਮੰਚ ਵੱਲੋਂ ਪ੍ਰੈਸ ਪਬਲਿਕ ਦੇ ਸਹਿਯੋਗ ਨਾਲ ਲਗਾਇਆ ਕਵੀ ਦਰਬਾਰ 

???? ਮੌਜੂਦਾ ਪੰਜਾਬ ਨੂੰ ਸਾਹਿਤਕ ਤੇ ਸਭਿਆਚਾਰਕ ਗਤੀਵਿਧੀਆਂ ਨਾਲ ਬਚਾਉਣ ਦੀ ਲੋੜ : ਧਰਮਪਾਲ ਗੁਪਤਾ

ਪਟਿਆਲਾ, 22 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ- ਚਿੰਤਨ ਮੰਚ ਪਟਿਆਲਾ ਵੱਲੋਂ ਅਦਾਰਾ ਪ੍ਰੈਸ ਪਬਲਿਕ ਦੇ ਸਹਿਯੋਗ ਨਾਲ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਦੀ ਪ੍ਰਧਾਨਗੀ ਐਨ.ਆਰ.ਆਈ. ਵਿੰਗ ਪਟਿਆਲਾ ਦੇ ਸਹਾਇਕ ਇੰਸਪੈਕਟਰ ਜਨਰਲ ਪੁਲਿਸ ਬਲਵਿੰਦਰ ਭੀਖੀ ਪੀ.ਪੀ.ਐਸ ਨੇ ਕੀਤੀ ਅਤੇ ਮੁੱਖ ਮਹਿਮਾਨ ਵਜੋਂ ਸ਼੍ਰੀ ਧਰਮਪਾਲ ਗੁਪਤਾ ਆਈ.ਏ.ਐਸ. (ਰਿਟਾਇਰਡ) ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਬਲਵਿੰਦਰ ਭੀਖੀ, ਪੀ ਪੀ ਐਸ, ਨੇ ਕਿਹਾ ਕਿ ਨੌਜਵਾਨਾਂ ਨੂੰ ਸਾਹਿਤ ਪੜ੍ਹਨ ਨਾਲ ਉਸਾਰੂ ਸੇਧ ਮਿਲਦੀ ਹੈ ਜਿਸ ਨਾਲ ਨੌਜਵਾਨ ਵਰਗ ਸਮਾਜ ਦੀਆਂ ਬੁਰਾਈਆਂ ਤੋਂ ਬਚਿਆ ਰਹਿੰਦਾ ਹੈ। ਇਸ ਤਰ੍ਹਾਂ ਦੇ ਸਾਹਿਤਕ ਸਮਾਗਮ/ਕਵੀ ਦਰਬਾਰ ਵੱਧ ਤੋਂ ਵੱਧ ਹੋਣੇ ਚਾਹੀਦੇ ਹਨ। ਇਸ ਦੌਰਾਨ ਧਰਮਪਾਲ ਗੁਪਤਾ ਨੇ ਕਿਹਾ ਕਿ ਪੁਰਾਣੇ ਪੰਜਾਬ ਨੂੰ ਸੁਰਜੀਤ ਕਰਨਾ ਤਾਂ ਮੁਸ਼ਕਿਲ ਹੈ ਪਰੰਤੂ ਮੌਜੂਦਾ ਪੰਜਾਬ ਨੂੰ ਸਾਹਿਤਕ ਤੇ ਸਭਿਆਚਾਰਕ ਗਤੀਵਿਧੀਆਂ ਨਾਲ ਬਚਾਉਣ ਦੀ ਲੋੜ ਹੈ।

ਇਸ ਕਵੀ ਦਰਬਾਰ ਵਿੱਚ ਹਰਮੀਤ ਵਿਦਿਆਰਥੀ, ਡਾ. ਅਮਰਜੀਤ ਕੌਂਕੇ, ਸਤਪਾਲ ਭੀਖੀ, ਦੀਪਕ ਧਲੇਵਾਂ, ਡਾ. ਸੁਖਵਿੰਦਰ ਸੁੱਖੀ, ਮਹਿੰਦਰ ਸਿੰਘ ਜੱਗੀ, ਡਾ. ਸੰਤੋਖ ਸੁੱਖੀ, ਬਲਬੀਰ ਜਲਾਲਾਬਾਦੀ, ਗੁਰਮੁਖ ਸਿੰਘ ਜਾਗੀ, ਬਲਵਿੰਦਰ ਭੱਟੀ, ਡਾ. ਕ੍ਰਿਸ਼ਨ ਚੰਦ ਕੌਮੀ, ਨਰਿੰਦਰਪਾਲ ਕੌਰ, ਰਮਨਦੀਪ ਕੌਰ, ਇਨਾਇਤ ਅਲੀ, ਡਾ. ਲਕਸ਼ਮੀ ਨਾਰਾਇਣ ਭੀਖੀ ਤੇ ਪ੍ਰੀਤਮਹਿੰਦਰ ਸਿੰਘ ਨੇ ਆਪਣੀਆਂ ਨਜ਼ਮਾਂ ਪੜ੍ਹੀਆਂ।

ਇਨ੍ਹਾਂ ਤੋਂ ਇਲਾਵਾ ਅਵਤਾਰਜੀਤ, ਡਾ. ਗੁਰਮੀਤ ਕੱਲਰ ਮਾਜਰੀ, ਸਤਨਾਮ ਸਿੰਘ ਮੱਟੂ, ਕੁਲਵੰਤ ਸਿੰਘ ਸੈਦੋਕੇ, ਦਰਸ਼ਨ ਪਸਿਆਣਾ ਤੇ ਗੁਰਪ੍ਰੀਤ ਢਿੱਲੋਂ ਨੇ ਆਪੋ ਆਪਣੇ ਗੀਤ ਪੇਸ਼ ਕੀਤੇ। ਇਸ ਸਮਾਗਮ ਵਿੱਚ ਭਾਸ਼ਾ ਵਿਭਾਗ ਤੋਂ ਸੱਤਪਾਲ ਸਿੰਘ, ਜੀਵਨਜੋਤ ਕੌਰ, ਡਾ. ਦਰਸ਼ਨ ਕੌਰ ਭੀਖੀ ਆਦਿ ਨੇ ਸ਼ਮੂਲੀਅਤ ਕੀਤੀ। ਅਦਾਰਾ ਪ੍ਰੈਸ ਪਬਲਿਕ ਵੱਲੋਂ ਕੁਲਦੀਪ ਸਿੰਘ ਨੇ ਆਏ ਹੋਏ ਕਵੀਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਡਾ. ਲਕਸ਼ਮੀ ਨਾਰਾਇਣ ਭੀਖੀ ਨੇ ਬਾਖੂਬੀ ਨਿਭਾਇਆ। 

Related Articles

Leave a Comment