newslineexpres

Home Fitness ???? ਪਟਿਆਲਾ ਦੇ ਵਿਹਾਨ ਮਲਹੋਤਰਾ ਦੀ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਦੇ ਉਪ ਕਪਤਾਨ ਵਜੋਂ ਹੋਈ ਚੋਣ

???? ਪਟਿਆਲਾ ਦੇ ਵਿਹਾਨ ਮਲਹੋਤਰਾ ਦੀ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਦੇ ਉਪ ਕਪਤਾਨ ਵਜੋਂ ਹੋਈ ਚੋਣ

by Newslineexpres@1

???? ਪਟਿਆਲਾ ਦੇ ਵਿਹਾਨ ਮਲਹੋਤਰਾ ਦੀ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਦੇ ਉਪ ਕਪਤਾਨ ਵਜੋਂ ਹੋਈ ਚੋਣ

ਪਟਿਆਲਾ, 7 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ – 27 ਸਤੰਬਰ ਤੋਂ ਆਸਟ੍ਰੇਲੀਆ ਖਿਲਾਫ ਹੋ ਰਹੇ ਮੈਚ ਵਿਚ ਆਉਣ ਵਾਲੇ 4 ਦਿਨਾਂ ਲਈ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਦੇ ਉਪ ਕਪਤਾਨ ਵਜੋਂ ਪਟਿਆਲਾ ਦੇ 17 ਸਾਲਾ ਲੜਕੇ ਵਿਹਾਨ ਮਲਹੋਤਰਾ ਦੀ ਚੋਣ ਕੀਤੀ ਗਈ ਹੈ। ਵਿਹਾਨ ਮਲਹੋਤਰਾ ਜਿਸ ਦੇ ਪਿਤਾ ਪੰਜਾਬ ਸਰਕਾਰ ਵਿੱਚ ਸੁਪਰਡੈਂਟ ਇੰਜੀਨੀਅਰ ਹਨ ਅਤੇ ਮਾਂ ਪੇਸ਼ੇ ਤੋਂ ਡਾਕਟਰ ਹਨ, ਨੇ ਆਪਣੀ ਮਿਹਨਤ ਨਾਲ ਇਸ ਮੁਕਾਮ ਤੇ ਆਪਣੀ ਥਾਂ ਬਣਾ ਲਈ ਹੈ। ਖੱਬੇ ਹੱਥ ਦੇ ਓਪਨਿੰਗ ਬੱਲੇਬਾਜ਼ ਵਿਹਾਨ ਉਦੋਂ ਲਾਈਮਲਾਈਟ ‘ਚ ਆਏ ਜਦੋਂ ਉਹ ਵਿਜੇ ਮਰਚੈਂਟ ਟਰਾਫੀ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਬਣੇ ਅਤੇ ਉਸ ਨੂੰ ਬੀ.ਸੀ.ਸੀ.ਆਈ. ਦੁਆਰਾ ਹੈਦਰਾਬਾਦ ਵਿਚ ਨਮਨ ਐਵਾਰਡ ਵਿੱਚ ਜਗਮੋਹਨ ਡਾਲਮੀਆ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ। ਉਹ ਵਿਰਾਟ ਕੋਹਲੀ ਨੂੰ ਆਪਣਾ ਆਦਰਸ਼ ਮੰਨਦਾ ਹੈ ਅਤੇ ਉਹ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਉਸਦੇ ਕੋਚਾਂ ਅਤੇ ਮਾਤਾ-ਪਿਤਾ ਨੂੰ ਦਿੰਦਾ ਹੈ। ਵਿਹਾਨ ਦੇ ਪਿਤਾ ਜੋ ਨੇ ਦੱਸਿਆ ਕਿ ਉਸ ਨੇ ਕ੍ਰਿਕਟ ਖੇਡਣਾ ਓਦੋਂ ਸ਼ੁਰੂ ਕਰ ਦਿੱਤਾ ਸੀ, ਜਦੋਂ ਉਹ ਛੇ ਸਾਲ ਦਾ ਸੀ।

Related Articles

Leave a Comment