newslineexpres

Home Latest News ???? ਵਿਜੀਲੈਂਸ ਵਿਭਾਗ ਨੇ ਕੀਤੀ ਫਿਰੋਜ਼ਪੁਰ ਦੇ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਦਫਤਰ ਵਿਖੇ ਛਾਪੇਮਾਰੀ, ਜ਼ਬਤ ਕੀਤਾ ਰਿਕਾਰਡ

???? ਵਿਜੀਲੈਂਸ ਵਿਭਾਗ ਨੇ ਕੀਤੀ ਫਿਰੋਜ਼ਪੁਰ ਦੇ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਦਫਤਰ ਵਿਖੇ ਛਾਪੇਮਾਰੀ, ਜ਼ਬਤ ਕੀਤਾ ਰਿਕਾਰਡ

by Newslineexpres@1

???? ਵਿਜੀਲੈਂਸ ਵਿਭਾਗ ਨੇ ਕੀਤੀ ਫਿਰੋਜ਼ਪੁਰ ਦੇ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਦਫਤਰ ਵਿਖੇ ਛਾਪੇਮਾਰੀ, ਜ਼ਬਤ ਕੀਤਾ ਰਿਕਾਰਡ

ਚੰਡੀਗੜ੍ਹ/ ਪਟਿਆਲਾ, 23 ਅਗਸਤ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਭ੍ਰਿਸ਼ਟਾਚਾਰ ਉਤੇ ਕਾਬੂ ਪਾਉਣ ਲਈ ਵਿਜੀਲੈਂਸ ਵਿਭਾਗ ਨੇ ਪੰਜਾਬ ਦੇ ਟਰਾਂਸਪੋਰਟ ਵਿਭਾਗ ਅਧੀਨ ਆਉਂਦੇ ਰੀਜ਼ਨਲ ਟਰਾਂਸਪੋਰਟ ਅਥਾਰਟੀ ਦੇ ਦਫਤਰਾਂ ਉਤੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਕੁਝ ਦਿਨ ਪਹਿਲਾਂ ਹੀ ਸੰਗਰੂਰ ਦੇ ਰੀਜ਼ਨਲ ਟਰਾਂਸਪੋਰਟ ਅਥਾਰਟੀ ਦਫਤਰ ਵਿਖੇ ਛਾਪੇਮਾਰੀ ਕੀਤੀ ਸੀ ਅਤੇ ਕੁਝ ਵਿਅਕਤੀਆਂ ਨੂੰ ਗਿਰਫ਼ਤਾਰ ਵੀ ਕੀਤਾ ਸੀ।
ਇਸਤੋਂ ਬਾਅਦ ਅੱਜ ਫਿਰੋਜ਼ਪੁਰ ਆਰਟੀਏ ਦਫ਼ਤਰ ਵਿਖੇ ਛਾਪੇਮਾਰੀ ਕਰਕੇ ਰਿਕਾਰਡ ਨੂੰ ਜ਼ਬਤ ਕਰ ਲਿਆ ਗਿਆ ਹੈ। ਸੂਤਰਾਂ ਮੁਤਾਬਿਕ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੁਰਾਣੇ ਵਾਹਨਾਂ ਦੀ ਪਾਸਿੰਗ ਨੂੰ ਲੈ ਕੇ ਅਜਿਹੀ ਕਾਰਵਾਈ ਕੀਤੀ ਗਈ ਹੈ।
ਮੀਡੀਆ ਨੂੰ ਦਿੱਤੀ ਜਾਣਕਾਰੀ ਵਿੱਚ ਵਿਜੀਲੈਂਸ ਅਫ਼ਸਰ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸਦੇ ਅਧਾਰ ਉਤੇ ਅੱਜ ਆਰਟੀਏ ਦਫ਼ਤਰ ਵਿੱਚ ਛਾਪੇਮਾਰੀ ਕੀਤੀ ਗਈ ਹੈ।
ਪਤਾ ਲੱਗਾ ਹੈ ਕਿ ਮੋਟਰ ਵੀਹਕਲ ਇੰਸਪੈਕਟਰ ਵਲੋਂ ਕਥਿਤ ਤੌਰ ‘ਤੇ ਪੁਰਾਣੇ ਵਾਹਨਾਂ ਦੀ ਪਾਸਿੰਗ ਕੀਤੀ ਜਾ ਰਹੀ ਸੀ ਅਤੇ ਇਹ ਪਾਸਿੰਗ ਆਰਟੀਏ ਦਫ਼ਤਰ ਦੇ ਮੁਲਾਜ਼ਮਾਂ ਵੱਲੋਂ ਏਜੰਟਾਂ ਨਾਲ ਮਿਲ ਕੇ ਵੈਰੀਫਿਕੇਸ਼ਨ ਕੀਤੇ ਬਿਨ੍ਹਾਂ ਹੀ ਕੀਤੀ ਜਾ ਰਹੀ ਸੀ। ਇਸਦੀ ਸ਼ਿਕਾਇਤ ਮਿਲਣ ਉਤੇ ਵਿਜੀਲੈਂਸ ਨੇ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰਦਿਆਂ ਦਫਤਰ ਦੇ ਰਿਕਾਰਡ ਨੂੰ ਕਬਜ਼ੇ ਵਿੱਚ ਲੈ ਲਿਆ ਹੈ।
ਹੁਣ ਦੇਖਣਾ ਹੈ ਕਿ ਅਗਲਾ ਕਿਹੜਾ ਸ਼ਹਿਰ ਜਾਂ ਜ਼ਿਲ੍ਹਾ ਵਿਜੀਲੈਂਸ ਦੇ ਨਿਸ਼ਾਨੇ ਉੱਤੇ ਹੋਵੇਗਾ। ਇੱਧਰ, ਵਿਜੀਲੈਂਸ ਵਿਭਾਗ ਵੱਲੋਂ ਵੱਖ ਵੱਖ ਸ਼ਹਿਰਾਂ ਵਿੱਚ ਕੀਤੀ ਕਾਰਵਾਈ ਦੀ ਖ਼ਬਰ ਫੈਲਣ ਤੋਂ ਬਾਅਦ ਪਟਿਆਲਾ ਦਫਤਰ ਵਿਖੇ ਵੀ ਹਲਚਲ ਸ਼ੁਰੂ ਹੋ ਗਈ ਹੈ।

Newsline Express

Related Articles

Leave a Comment