newslineexpres

Breaking News
🚩 ਪਰਾਲੀ ਪ੍ਰਬੰਧਨ ਲਈ ਲਗਾਏ ਕਲੱਸਟਰ ਅਧਿਕਾਰੀਆਂ ਨਾਲ ਮੀਟਿੰਗ;  ਕਲੱਸਟਰ ਅਫ਼ਸਰ, ਵਿਲੇਜ਼ ਲੈਵਲ ਅਫ਼ਸਰ ਨੂੰ ਖੁਦ ਫ਼ੋਨ ਕਰਕੇ ਪਰਾਲੀ ਪ੍ਰਬੰਧਨ ਸਬੰਧੀ ਕੀਤੇ ਜਾ ਰਹੇ ਕੰਮਾਂ ਦੀ ਲਈ ਜਾਵੇਗੀ ਜਾਣਕਾਰੀ : ਡਾ. ਪ੍ਰੀਤੀ ਯਾਦਵ 🚩 50,000 ਰੁਪਏ ਰਿਸ਼ਵਤ ! 🚩 ਸਹਾਇਕ ਟਾਊਨ ਪਲਾਨਰ ਵਿਜੀਲੈਂਸ ਵੱਲੋਂ ਕਾਬੂ 🚩 ਅੰਮ੍ਰਿਤਸਰ ‘ਚ ਨਸ਼ਾ ਵੇਚਣ ਤੋਂ ਰੋਕਦੇ ਨੌਜਵਾਨ ਦਾ ਨਿਹੰਗ ਸਿੰਘ ਨੇ ਗੁੱਟ ਵੱਢਿਆ 🚩 ਈਡੀ ਵਲੋਂ ਸਾਬਕਾ ਆਈ ਏ ਐੱਸ ਦੇ ਘਰ ਛਾਪੇਮਾਰੀ ; ਕਰੋੜਾਂ ਰੁਪਏ ਦੇ ਹੀਰੇ, ਸੋਨਾ ਦੇ ਗਹਿਣੇ ਤੇ ਨਕਦੀ ਬਰਾਮਦ 🚩 ਤਿਰੂਪਤੀ ਮੰਦਰ ਦੇ ਪ੍ਰਸ਼ਾਦ ‘ਚ ਜਾਨਵਰਾਂ ਦੀ ਚਰਬੀ !; ਲੈਬ ਦੀ ਰਿਪੋਰਟ ‘ਚ ਹੋਇਆ ਖ਼ੁਲਾਸਾ; ਮੱਛੀ ਦਾ ਤੇਲ ਮਿਲਣ ਦੀ ਪੁਸ਼ਟੀ 🚩 ਪੰਜਾਬ ਪੁਲਿਸ ਵਲੋਂ ਡੀ.ਐਸ.ਪੀ. ਵਵਿੰਦਰ ਮਹਾਜਨ ’ਤੇ ਪਰਚਾ ਦਰਜ ; ਦੋਸ਼ੀ ਡੀਐਸਪੀ ਨੇ ਫਾਰਮਾ ਕੰਪਨੀ ਨੂੰ ਕਾਨੂੰਨੀ ਨਤੀਜਿਆਂ ਤੋਂ ਬਚਾਉਣ ਲਈ ਵਸੂਲੀ 45 ਲੱਖ ਰੁਪਏ ਦੀ ਰਿਸ਼ਵਤ : ਡੀ.ਜੀ.ਪੀ. ਪੰਜਾਬ
Home ਪੰਜਾਬ ???? ਲੋਕ ਅਤੇ ਸਰਕਾਰਾਂ ਜਾਗਰੂਕ ਨਾ ਹੋਈਆਂ ਤਾਂ ਨਿਕਲਣਗੇ ਗੰਭੀਰ ਸਿੱਟੇ : ਐਡਵੋਕੇਟ ਪ੍ਰਭਜੀਤਪਾਲ ਸਿੰਘ

???? ਲੋਕ ਅਤੇ ਸਰਕਾਰਾਂ ਜਾਗਰੂਕ ਨਾ ਹੋਈਆਂ ਤਾਂ ਨਿਕਲਣਗੇ ਗੰਭੀਰ ਸਿੱਟੇ : ਐਡਵੋਕੇਟ ਪ੍ਰਭਜੀਤਪਾਲ ਸਿੰਘ

by Newslineexpres@1

????ਨਗਰ ਨਿਗਮ ਦੀ ਲਾਪ੍ਰਵਾਹੀ !

???? ਕੂੱੜਾ ਪ੍ਰਬੰਧਨ ਭਵਿੱਖ ਲਈ ਵੱਡਾ ਚੈਲੇਂਜ!

???? ਲੋਕ ਅਤੇ ਸਰਕਾਰਾਂ ਜਾਗਰੂਕ ਨਾ ਹੋਈਆਂ ਤਾਂ ਨਿਕਲਣਗੇ ਗੰਭੀਰ ਸਿੱਟੇ : ਐਡਵੋਕੇਟ ਪ੍ਰਭਜੀਤਪਾਲ ਸਿੰਘ

???? ਲਾਪਰਵਾਹ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ

ਪਟਿਆਲਾ, 5 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ- ਨਿਗਮ ਕਰਮਚਾਰੀਆਂ / ਠੇਕੇਦਾਰਾਂ ਵਲੋਂ ਸ਼ਹਿਰ ਵਿਚ ਜਨਤਕ ਥਾਂਵਾਂ ਉਪਰ ਖੁੱਲ੍ਹੇ ਵਿਚ ਜਗ੍ਹਾ-ਜਗ੍ਹਾ ਕੁੱੜ੍ਹਾ ਸੂੱਟਣ ਨੂੰ ਲੈ ਕੇ ਸਮਾਜ ਸੇਵੀ ਤੇ ਕਿਸਾਨ ਆਗੂ ਐਡਵੋਕੇਟ ਪ੍ਰਭਜੀਤਪਾਲ ਸਿੰਘ ਨੇ ਇਸ ਲਾਪਰਵਾਹੀ ਉਤੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਅੱਜ ਦੇ ਆਧੁਨਿਕ ਯੁੱਗ ਵਿਚ ਅਸੀਂ ਭਾਵੇਂ ਕਿੰਨੀ ਵੀ ਤਰੱਕੀ ਕਰ ਲਈ ਹੈ ਪਰ ਕਈ ਜ਼ਰੂਰੀ ਖੇਤਰਾਂ ਵਿੱਚ ਅਸੀਂ ਅੱਜ ਵੀ ਪਛੜੇ ਹੋਏ ਹਾਂ। ਆਧੁਨਿਕ ਯੁੱਗ ਵਿੱਚ ਹੋਣ ਦੇ ਬਾਵਜੂਦ ਵੀ ਅਸੀਂ ਕੂੜੇ ਤੋਂ ਹੋਣ ਵਾਲੇ ਮਾੜੇ ਨਤੀਜਿਆਂ ਤੋਂ ਅਣਜਾਣ ਹਾਂ, ਜਿਸ ਕਾਰਨ ਬਿਮਾਰੀਆਂ ਦੇ ਰੂਪ ਵਿਚ ਸਾਨੂੰ ਭਿਆਨਕ ਸਿੱਟੇ ਮਿਲ ਰਹੇ ਹਨ। ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਨਗਰ ਨਿਗਮ ਵੱਲੋਂ ਘਰਾਂ ਵਿੱਚੋਂ ਕੂੜਾ ਇਕੱਠਾ ਕਰਕੇ ਸੜਕਾਂ ਉੱਪਰ, ਜਨਤਕ ਥਾਵਾਂ ਉੱਪਰ, ਪਾਰਕਾਂ ਕੋਲ ਖੁੱਲ੍ਹੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਜਿਸ ਤਰ੍ਹਾਂ ਲੋਕਾਂ ਵੱਲੋਂ ਸਰਕਾਰ ਦੇ ਨਿਯਮਾਂ ਅਨੁਸਾਰ ਵੱਖ ਵੱਖ ਤਰ੍ਹਾਂ ਦੇ ਕੂੜੇ ਨੂੰ ਵੱਖ ਵੱਖ ਕੂੜੇਦਾਨ ਵਿਚ ਰੱਖਿਆ ਹੁੰਦਾ ਹੈ ਉਸੇ ਤਰ੍ਹਾਂ ਸਰਕਾਰ ਦੇ ਨਿਯਮਾਂ ਦੇ ਉਲਟ ਨਗਰ ਨਿਗਮ ਕਰਮਚਾਰੀ ਘਰਾਂ ਵਿੱਚੋਂ ਕੂੜਾ ਇਕੱਠਾ ਕਰਕੇ ਸਭ ਇਕ ਥਾਂ ਸੁੱਟ ਦਿੰਦੇ ਹਨ ਤਾਂ ਇਸ ਲਾਪ੍ਰਵਾਹੀ ਲਈ ਜ਼ਿੰਮੇਵਾਰ ਕੌਣ ਹੈ ? ਕੀ ਸਬੰਧਤ ਅਧਿਕਾਰੀ/ ਕਾਊਂਸਲਰ ਸ਼ਿਰਫ ਤਨਖਾਹਾਂ ਲੈਣ ਤੱਕ ਦੀ ਹੀ ਸੀਮਿਤ ਸੋਚ ਕੇ ਮਾਲਕ ਹਨ, ਕਿਉੰ ? ਸਵੱਛ ਭਾਰਤ, ਅੰਮ੍ਰਿਤ ਸਰੋਵਰ, ਥਾਪਰ ਮਾਡਲ, ਸੀਵਰ ਸਿਸਟਮ ਵਰਗੀਆਂ ਅਨੇਕਾਂ ਯੋਜਨਾਵਾਂ ਤੇ ਜਨਤਾ ਦੇ ਕਰੋੜਾਂ ਰੁਪਏ ਬਰਬਾਦ ਕੀਤੇ ਜਾ ਰਹੇ ਹਨ। ਜਦੋਂ ਤੱਕ ਕੂੜੇ ਸਬੰਧੀ ਸਬੰਧਤ ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਕੂੜੇ ਤੋਂ ਭਵਿੱਖ ਵਿੱਚ ਹੋਣ ਵਾਲੇ ਵੱਡੇ ਖਤਰੇ, ਕੂੜੇ ਤੋਂ ਪੈਦਾ ਹੋਣ ਵਾਲੇ ਬੈਕਟੀਰੀਆ, ਪਲਾਸਟਿਕ ਕੁੜੇ ਤੋਂ ਪੈਦਾ ਹੋਣ ਵਾਲੀਆਂ ਖ਼ਤਰਨਾਕ ਗੈਸਾਂ ਆਦਿ ਦਾ ਇਨਸਾਨੀ ਜੀਵਨ ਉਤੇ ਪੈਣ ਵਾਲੇ ਮਾੜੇ ਅਸਰ ਬਾਰੇ ਜਾਣਕਾਰੀ ਨਹੀਂ ਹੋਵੇਗੀ ਤਾਂ ਇਨ੍ਹਾਂ ਯੋਜਨਾਵਾਂ ‘ਤੇ ਜਨਤਾ ਦੇ ਪੈਸੇ ਤੋਂ ਚਿੱਟੇ ਹਾਥੀਆਂ ਨੂੰ ਚਾਰਾ ਪਾਉਣ ਵਾਲੀ ਗੱਲ ਹੋਵੇਗੀ। ਸਿਸਟਮ ਤਾਂ ਅਸੀਂ ਪੰਜਾਹ ਸਾਲ ਅੱਗੇ ਦਾ ਭਾਲਦੇ ਹਾਂ ਪਰ ਅਕਲ ਸਾਨੂੰ ਮੌਜੂਦਾ ਸਮੇਂ ਦੀ ਵੀ ਨਹੀ। ਉਨਾਂ ਕਿਹਾ ਕਿ ਜੇਕਰ ਲੋਕ ਅਤੇ ਸਰਕਾਰਾਂ ਕੂੜੇ ਪ੍ਰਤੀ ਜਾਗਰੂਕ ਨਾ ਹੋਏ ਤਾਂ ਇਸ ਦੇ ਭਵਿੱਖ ਵਿੱਚ ਭਿਆਨਕ ਸਿੱਟੇ ਮਿਲਣਗੇ। ਉਨਾਂ ਪ੍ਰਸ਼ਾਸਣ ਤੋਂ ਸਬੰਧਤ ਅਧਿਕਾਰੀਆਂ / ਕਰਮਚਾਰੀਆਂ ਉਪਰ ਕੁੜੇ ਨੂੰ ਲੈ ਕੇ ਵਰਤੀ ਜਾ ਰਹੀ ਲਾਪਰਵਾਹੀ ਲਈ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ ਹੈ। Newsline Express

Related Articles

Leave a Comment