newslineexpres

Joe Rogan Podcasts You Must Listen
Home ਪੰਜਾਬ ????ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਹੁਣ ਬਖਸ਼ੇ ਨਹੀਂ ਜਾਣਗੇ: ਡਾ. ਜਗਵੀਰ ਸਿੰਘ

????ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਹੁਣ ਬਖਸ਼ੇ ਨਹੀਂ ਜਾਣਗੇ: ਡਾ. ਜਗਵੀਰ ਸਿੰਘ

by Newslineexpres@1

????ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਕਰਨ ਵਾਲੇ ਵਿਅਕਤੀ ਹੁਣ ਬਖਸ਼ੇ ਨਹੀਂ ਜਾਣਗੇ: ਡਾ. ਜਗਵੀਰ ਸਿੰਘ

ਪਟਿਆਲਾ, 21 ਸਤੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਜ਼ਿਲ੍ਹਾ ਪਟਿਆਲਾ ਪੁਲਿਸ ਮੁਖੀ ਦੀਪਕ ਪਾਰਿਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਵੇਂ ਲਗਾਏ ਜ਼ਿਲਾ ਪਟਿਆਲਾ ਦੇ ਮਾਈਨਿੰਗ ਇੰਚਾਰਜ ਡਾ. ਜਗਵੀਰ ਸਿੰਘ ਨੇ ਜਿਲਾ ਮਾਈਨਿੰਗ ਵਿਭਾਗ ਇੰਸਪੈਕਟਰ ਰਾਵਿੰਦਰ ਸਿੰਘ ਦੇ ਨਾਲ ਆਪਣੀ ਪੁਲਿਸ ਟੀਮ ਨਾਲ ਅੱਜ ਸਮਾਣਾ ਦੇ ਪਿੰਡ ਖ਼ਾਨਪੁਰ ਵਿਖੇ ਛਾਪਾ ਮਾਰਿਆ ਤੇ ਉਥੇ ਚਲ ਰਹੀ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੀ ਇਕ ਜੇ.ਸੀ.ਬੀ ਮਸ਼ੀਨ ਅਤੇ ਦੋ ਟਰੈਕਟਰ ਟਰਾਲੀ ਸਮੇਤ ਇਕ ਵਿਅਕਤੀ ਗੁਰਧਿਆਨ ਸਿੰਘ ਨੂੰ ਨਜਾਇਜ਼ ਮਾਈਨਿੰਗ ਕਰਦੇ ਹੋਏ ਪਿੰਡ ਕਾਨਪੁਰ ਤੋ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਸਦਰ ਵਿਚ ਮਾਮਲਾ ਦਰਜ ਕੀਤਾ ਗਿਆ ਹੈ।     ਜ਼ਿਲ੍ਹਾ ਇੰਚਾਰਜ ਡਾ. ਜਗਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਇਹ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਤੇ ਪਟਿਆਲਾ ਜ਼ਿਲ੍ਹੇ ਵਿੱਚ ਨਜਾਇਜ਼ ਮਾਈਨਿੰਗ ਦਾ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਉਤੇ ਪਟਿਆਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਦੀਪਕ ਪਾਰਿਕ ਵੱਲੋਂ ਸਪੈਸ਼ਲ ਮਾਈਨਿੰਗ ਸੈਲ ਬਣਿਆ ਹੋਇਆ ਹੈ। Newsline Express

Related Articles

Leave a Comment