ੳਪਰੇਸਨ ਲੌਟਸ ਖਿਲਾਫ ਸੈਸਨ ‘ਚ ਗਰਜੇ ਵਿਧਾਇਕ ਕੋਹਲੀ
-ਲੋਕਤੰਤਰ ਦੀ ਰਾਖੀ ਭਾਜਪਾ ਲੋਕਤੰਤਰ ਦੀ ਕਾਤਲ ਬਣੀ- ਅਜੀਤਪਾਲ ਕੋਹਲੀ
ਪਟਿਆਲਾ, 4 ਅਕਤੂਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਵਿਧਾਨ ਸਭਾ ਪੰਜਾਬ ਦੇੇ ਸੈਸਨ ਅੰਦਰ ਪਟਿਆਲਾ ਸਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਖੂਬ ਗਰਜੇ। ਉਨਾ ਨੇ ਇਸ ਸੈਸਨ ਦੋਰਨ ਕੇਂਦਰ ਦੀ ਹਕੂਮਤ ਵਾਲੀ ਭਾਰਤੀ ਜਨਤਾ ਪਾਰਟੀ ਵਿਰੁੱਧ ਖੂਬ ਭੜਾਸ ਕੱਢੀ। ਵਿਧਾਇਕ ਕੋਹਲੀ ਨੈ ਕਿਹਾ ਕਿ ਲੋਕਤੰਤਰ ਦੀ ਰਾਖੀ ਭਾਜਪਾ ਹੁਣ ਲੋਕਤੰਤਰ ਦੀ ਕਾਤਲ ਬਣ ਗਈ ਹੈ। ਇਸ ਭਾਜਪਾ ਨੇ ੳਪਰੇਸਨ ਲੌਟਸ ਰਾਹੀਂ ਲੋਕਾਂ ਵਿਚ ਨਿਰਾਸਾ ਅਤੇ ਅਰਾਜਕਤਾ ਫੈਲਾ ਕੇ ਡਰ ਦਾ ਮਾਹੋਲ ਬਣਾ ਦਿੱਤਾ ਹੈ। ਵਿਧਾਇਕ ਕੋਹਲੀ ਨੇ ਬੋਲਦਿਆਂ ਕਿਹਾ ਕਿਾ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੀਆਂ ਆਸਾ ਅਤੇ ਉਮੀਦਾਂ ਤੇ ਪਹਿਰਾ ਦਿੰਦੇ ਹੋਏ ਕੋਨਫੀਡੈਂਸ ਮੋਸ਼ਨ ਲਿਆਦਾਂ ਗਿਆ। ਉਨਾ ਕਿਹਾ ਕਿ ਭਾਜਪਾ ਨੇ ਦੇਸ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਹਰ ਭਾਰਤੀ ਦੇ ਖਾਤੇ ਵਿਚ 15-15 ਲੱਖ ਰੁਪਏ ਪਾਏ ਜਾਣਗੇ, ਮਹਿੰਗਾਈ ਖਤਮ ਕੀਤੀ ਜਾਵੇਗੀ, ਨੌਜਵਾਨਾ ਨੂੰ ਰੁਜਗਾਰ ਮਿਲੇਗਾ ਇਸ ਸਭ ਦੇ ਬਾਵਜੂਦ ਇਹ ਵਾਅਦੇ ਪੂਰੇ ਨਾ ਕਰਕੇ ਉਲਟਾ ਦੇਸ ਲੋਕਾਂ ਤੇ ਵਾਧੂ ਭਾਰ ਪਾਊਣਾ ਸੁਰੂ ਕਰ ਦਿੱਤਾ।
ਸੈਸਨ ਵਿਚ ਬੋਲਦਿਆਂ ਵਿਧਾਇਕ ਅਜੀਤਪਾਲ ਕੋਹਲੀ ਨੇ ਕਿਹਾ ਕਿ ਕੇਂਦਰ ਦੀ ਹਕੂਮਤ ਭਾਜਪਾ ਨੇ ਪੈਸੇ, ਸੀਬੀਆਈ ਅਤੇ ਈਡੀ ਦੇ ਬਲ ਤੇ ਪਹਿਲਾਂ ਅਰਣਾਚਲ ਪ੍ਰਦੇਸ, ਮਹਾਰਾਸਟਰਾ, ਮੱਧ ਪ੍ਰਦੇਸ ਫਿਰ ਦਿੱਲੀ ਅਤੇ ਫਿਰ ਪੰਜਾਬ ਵਿਚ ਸਰਕਾਰਾਂ ਦੇ ਵਿਧਾਇਕਾਂ ਨੂੰ ਖਰੀਦ ਕੇ ਆਪਣੀ ਸਰਕਾਰ ਬਣਾਊਣ ਦੀ ਕੋਸਿਸ ਕੀਤੀ। ਇਨਾ ਵਿਚੋਂ ਕਈ ਥਾਵਾ ਕਾਮਯਾਬ ਹੋਏ, ਪਰ ਪੰਜਾਬ ਦੇ ਵਿਧਾਇਕਾਂ ਤੇ ਭਾਜਪਾ ਦਾ ਕੋਈ ਜੋਰ ਨਾ ਚੱਲਿਆ। ਉਨਾ ਕਿਹਾ ਕਿ ਕੇਂਦਰ ਭਾਜਪਾ ਸਰਕਾਰ ਨੇ ਡੈਮੋਕ੍ਰੇਸੀ ਦੀ ਭਰਿਭਾਸਾ ਬਦਲ ਦਿੱਤੀ ਹੈ। ਇਸ ਸਰਕਾਰ ਨੇ ਲੋਕ ਮੁਦਿਆਂ ਤੋਂ ਆਪਣਾ ਧਿਆਨ ਹਟਾ ਕੇ ਵਿਧਾਇਕ ਖਰੀਦੋ ਆਪਣੀ ਸਰਕਾਰ ਬਣਾੳ ਤੇ ਹੀ ਫੋਕਸ ਸੁਰੂ ਕਰ ਦਿੱਤਾ ਹੈ।
previous post