???? ਐਨਸੀਸੀ ਏਅਰ ਵਿੰਗ ਦੇ ਕੈਂਪ ਦਾ ਪੰਜਵਾਂ ਦਿਨ….
???? ਐਨਸੀਸੀ ਕੈਡਿਟਾਂ ਨੇ ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ਦਾ ਕੀਤਾ ਦੌਰਾ
???? ਕਮਾਂਡਿੰਗ ਅਫਸਰ ਅਜੈ ਭਾਰਦਵਾਜ ਦੀ ਅਗਵਾਈ ਵਿੱਚ ਐਨਸੀਸੀ ਕੈਡੇਟਾਂ ਨੇ ਲਈ ਹਵਾਈ ਜਹਾਜ਼ਾਂ ਦੀ ਜਾਣਕਾਰੀ
ਪਟਿਆਲਾ/ਚੰਡੀਗੜ੍ਹ – ਨਿਊਜ਼ਲਾਈਨ ਐਕਸਪ੍ਰੈਸ – ਡੀ.ਜੀ.ਐਨ.ਸੀ..ਸੀ. ਅਤੇ ਏ.ਡੀ.ਜੀ. ਐਨ.ਸੀ.ਸੀ. ਦੀ ਹਦਾਇਤਾਂ ਅਨੁਸਾਰ ਐਨ.ਸੀ.ਸੀ. ਏਅਰ ਵਿੰਗ ਦਾ 10 ਰੋਜਾ ਕੈਂਪ (ਸਾਲਾਨਾ ਕੈਂਪ –CATC 98) ਗਰੁੱਪ ਕੈਪਟਨ ਅਜੇ ਭਾਰਦਵਾਜ ਦੀ ਅਗਵਾਈ ਹੇਠ ਕੀਤਾ ਜਾ ਰਿਹਾ ਹੈ।

ਇਹ ਕੈਂਪ 13 ਦਸੰਬਰ ਤੋਂ 22 ਦਸੰਬਰ 2024 ਤੱਕ ਚਲ ਰਿਹਾ ਹੈ। ਕੈਂਪ ਦੇ ਪੰਜਵੇਂ ਦਿਨ ਕੈਡਿਟਾਂ ਨੂੰ ਚੰਡੀਗੜ੍ਹ ਏਅਰ ਫੋਰਸ ਸਟੇਸ਼ਨ ਚੰਡੀਗੜ੍ਹ ਲਿਜਾਇਆ ਗਿਆ। ਇਥੇ ਕੈਂਡਿਟਾਂ ਨੇ ਵੱਖ-ਵੱਖ ਕਿਸਮਾਂ ਦੇ ਜਹਾਜ਼ ਜਿਵੇਂ ਕਿ ਏ.ਐਨ.32. ਆਈ.ਐਲ. 76. ਸੀ-17 ਅਤੇ ਚਿਨੌਕ ਹੈਲੀਕਾਪਟਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਕੈਡਿਟਾਂ ਵਿੱਚ ਇਨ੍ਹਾਂ ਜਹਾਜਾਂ ਬਾਰੇ ਜਾਣਕਾਰੀ ਪ੍ਰਾਪਤ ਹੋਣ ਤੇ ਭਾਰੀ ਉਤਸ਼ਾਹ ਪਾਇਆ ਗਿਆ।
ਇਸ ਤੋਂ ਇਲਾਵਾ ਕੈਂਪ ਵਿੱਚ ਅੰਬਾਲੇ ਤੋਂ ਆਈ ਹੋਈ ਟੀਮ ਸਾਰਜੈਂਟ ਰਾਜੀਵ ਰੰਜਨ ਸਿੰਘ SNCO IC 3 PUNJAB AIR NCC PATIALA ਨੇ ਕੈਡਿਟਾਂ ਨੂੰ ਅਗਨੀਵੀਰ ਬਾਰੇ ਅਤੇ ਜਹਾਜ਼ ਦਾ ਦੇ ਅੰਦਰੂਨੀ ਹਿੱਸਿਆਂ ਬਾਰੇ ਵੀ ਭਰਪੂਰ ਜਾਣਕਾਰੀ ਦਿੱਤੀ। ਉਨ੍ਹਾਂ ਵੱਲੋਂ ਕੈਡਿਟਾਂ ਨੂੰ ਫੋਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਗੁਰਸ਼ਮਿੰਦਰ ਸਿੰਘ ਨੇ ਕੈਡਿਟਾਂ ਨੂੰ ਨਸ਼ਿਆਂ ਉੱਤੇ ਭਾਸ਼ਣ ਦਿੱਤਾ ਅਤੇ ਨਸ਼ਿਆਂ ਤੋਂ ਦੂਰ ਲੈਣ ਲਈ ਜਾਗਰੂਕ ਕੀਤਾ।
ਇਸ ਤੋਂ ਇਲਾਵਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਗਰੁੱਪ ਕੈਪਟਨ ਅਜੇ ਭਾਰਦਵਾਜ਼ ਦੀ ਅਗਵਾਈ ਹੇਠ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਦੀ ਜਾਣਕਾਰੀ ਦਿੱਤੀ ਗਈ।
