newslineexpres

Home Latest News ???? ਪਟਿਆਲਾ ਦੀ ਥਾਣਾ ਬਲਬੇੜਾ ਪੁਲੀਸ we ਵੱਲੋਂ ਡਰੱਗ ਮਨੀ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਗ੍ਰਿਫ਼ਤਾਰ  

???? ਪਟਿਆਲਾ ਦੀ ਥਾਣਾ ਬਲਬੇੜਾ ਪੁਲੀਸ we ਵੱਲੋਂ ਡਰੱਗ ਮਨੀ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਗ੍ਰਿਫ਼ਤਾਰ  

by Newslineexpres@1

???? ਪਟਿਆਲਾ ਦੀ ਥਾਣਾ ਬਲਬੇੜਾ ਪੁਲੀਸ we ਵੱਲੋਂ ਡਰੱਗ ਮਨੀ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਵਿਅਕਤੀਆਂ ਗ੍ਰਿਫ਼ਤਾਰ  

???? ਦਬੰਗ ਪੁਲਿਸ ਅਧਿਕਾਰੀ ਇੰਸਪੈਕਟਰ ਜੀ.ਐਸ ਸਿਕੰਦ ਨੇ ਫੇਰ ਦਬੋਚੇ ਨਸ਼ੇ ਦੇ ਕਾਰੋਬਾਰੀ

ਪਟਿਆਲਾ, 2 ਨਵੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਪਟਿਆਲਾ ਸਪੈਸ਼ਲ ਸੈੱਲ ਪੁਲਸ ਦੇ ਇੰਚਾਰਜ ਜੀ ਐਸ ਸਿਕੰਦ ਅਤੇ ਮੁੱਖ ਅਫਸਰ ਜਸਪ੍ਰੀਤ ਖਰੌੜ ਦੀ ਪੁਲਸ ਪਾਰਟੀ ਵੱਲੋਂ ਸ਼ੱਕੀ ਅਤੇ ਭੈੜੇ ਪੁਰਸ਼ਾਂ ਦੇ ਸਬੰਧ ਵਿਚ ਵਿਸ਼ੇਸ਼ ਤੌਰ ‘ਤੇ ਨਾਕਾਬੰਦੀ ਕਰਕੇ ਹਰਿਆਣਾ ਦੇ ਪਾਣੀਪਤ ਦੇ ਰਹਿਣ ਵਾਲੇ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਨਾਕਾਬੰਦੀ ਦੌਰਾਨ ਸਪੈਸ਼ਲ ਸੈੱਲ ਪੁਲਸ ਅਤੇ ਚੌਕੀ ਬਲਬੇੜਾ ਚੌਂਕੀ ਦੀ ਮੁੱਖ ਅਫਸਰ  ਜਸਪ੍ਰੀਤ ਖਰੌੜ ਵੱਲੋਂ ਪਾਣੀਪਤ ਦੇ ਰਹਿਣ ਵਾਲੇ ਰਾਹੁਲ ਗੋਸਵਾਮੀ ਨੂੰ ਰੋਕ ਕੇ ਜਦੋਂ ਤਲਾਸ਼ੀ ਕੀਤੀ ਤਾਂ ਉਸ ਕੋਲੋਂ ਦਸ ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।  ਗ੍ਰਿਫ਼ਤਾਰ ਕੀਤੇ ਗਏ ਇਸ ਵਿਅਕਤੀ ਦੇ ਖਿਲਾਫ ਥਾਣਾ ਬਲਬੇਡ਼ਾ ਵਿਖੇ ਐਨਡੀਪੀਐਸ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ਕੋਲੋਂ ਦੋਸ਼ੀ ਦਾ ਦੋ ਦਿਨਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਸੀ ਅਤੇ ਪੁਲਸ ਰਿਮਾਂਡ ਦੌਰਾਨ ਇਨ੍ਹਾਂ ਵਿਅਕਤੀਆਂ ਨੇ ਕਈ ਹੋਰ ਅਹਿਮ ਖੁਲਾਸੇ ਵੀ ਕੀਤੇ। ਉਧਰ ਥਾਣਾ ਬਲਵੇੜਾ ਦੀ ਇੰਚਾਰਜ ਜਸਪ੍ਰੀਤ ਕੌਰ ਖਰੌਡ ਵੱਲੋਂ ਇਨ੍ਹਾਂ ਦੋਵੇਂ ਵਿਅਕਤੀਆਂ ਦੀ ਨਿਸ਼ਾਨਦੇਹੀ ‘ਤੇ ਪੁਲੀਸ ਨੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਜਤਿਨ ਨਾਮੀ ਦੋਸ਼ੀ ਕੋਲੋਂ ਜਿੱਥੇ ਇੱਕ ਲੱਖ ਚਾਲੀ ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਹੈ, ਉਥੇ ਹੀ ਗੌਰਵ ਨਾਮੀ ਦੋਸ਼ੀ ਤੋਂ 500 ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। 

   ਹੁਣ ਪੁਲਸ ਵੱਲੋਂ ਇਨ੍ਹਾਂ ਦੋਸ਼ੀਆਂ ਦਾ ਵੀ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਪੁਲਸ ਹੁਣ ਇਨ੍ਹਾਂ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਨੂੰ ਲੈ ਕੇ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਪਤਾ ਲਗਾਏਗੀ ਕਿ ਡਰੱਗ ਮਨੀ ਅਤੇ ਨਸ਼ੀਲੀਆਂ ਗੋਲੀਆਂ ਦੇ ਤਾਰ ਕਿਥੇ ਕਿਥੇ ਜੁੜੇ ਹੋਏ ਹਨ। 

  ਪਟਿਆਲਾ ਦੀ ਸ਼ਪੈਸ਼ਲ ਸੈੱਲ ਪੁਲਿਸ ਅਤੇ ਬਲਬੇੜਾ ਚੌਕੀ ਇੰਚਾਰਜ ਜਸਪ੍ਰੀਤ ਕੋਰ ਖਰੌੜ ਵੱਲੋਂ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਵਾਰੀ ਫੇਰ ਨਸ਼ੇ ਦੇ ਕਾਰੋਬਾਰ ‘ਤੇ ਕੁਝ ਹੱਦ ਤੱਕ ਠੱਲ੍ਹ ਪਾਉਣ ਦੀ ਸਫ਼ਲ ਕੋਸ਼ਿਸ਼ ਕੀਤੀ ਗਈ ਹੈ।  

  ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚੋਂ ਨਸ਼ੇ ਦੀਆਂ ਜੜ੍ਹਾਂ ਨੂੰ ਪੁੱਟਣ ਲਈ ਪੰਜਾਬ ਪੁਲਿਸ ਨੂੰ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਦੇ ਚੱਲਦਿਆਂ ਪੰਜਾਬ ਦੇ ਡੀਜੀਪੀ ਵੱਲੋਂ ਪੰਜਾਬ ਪੁਲਿਸ ਨੂੰ ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲੇ ਮਾਡ਼ੇ ਅਨਸਰਾਂ ਉਤੇ ਨਕੇਲ ਕੱਸ ਕੇ ਉਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਣ ਦੇ ਹੁਕਮ ਜਾਰੀ ਕੀਤੇ ਗਏ ਸਨ ਅਤੇ ਇਸੇ ਦੇ ਚੱਲਦਿਆਂ ਹੀ ਪਟਿਆਲਾ ਦੇ ਐੱਸਐੱਸਪੀ ਦੀਪਕ ਪਾਰੀਕ ਦੇ ਦਿਸ਼ਾ ਨਿਰਦੇਸ਼ਾਂ ਤੋਂ ਬਾਅਦ ਐਸਪੀ ਇਨਵੈਸਟੀਗੇਸ਼ਨ ਹਰਬੀਰ ਸਿੰਘ ਅਟਵਾਲ ਦੀ ਅਗਵਾਈ ਵਿੱਚ ਸਪੈਸ਼ਲ ਸੈੱਲ ਦੇ ਇੰਚਾਰਜ ਜੀ ਐਸ ਸਿਕੰਦ ਅਤੇ ਬਲਬੇੜਾ ਚੌਕੀ ਇੰਚਾਰਜ ਜਸਪ੍ਰੀਤ ਕੌਰ ਖਰੌਡ ਵੱਲੋਂ ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲੇ ਮਾਡ਼ੇ ਅਨਸਰਾਂ ਨੂੰ ਦਬੋਚ ਕੇ ਉਨ੍ਹਾਂ ਨੂੰ ਹੁਣ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾ ਰਿਹਾ ਹੈ। Newsline Express

Related Articles

Leave a Comment