newslineexpres

Home Chandigarh ਪਟਿਆਲਾ ਜ਼ਿਲ੍ਹੇ ਦੀ ਵਿਰਾਸਤ, ਸੱਭਿਆਚਾਰ ਤੇ ਸੈਰ ਸਪਾਟਾ ਸਥਾਨਾਂ ਨੂੰ ਪ੍ਰਫੁਲਤ ਕਰਨ ਲਈ ਸਟੀਅਰਿੰਗ ਕਮੇਟੀ ਗਠਿਤ ਹੋਵੇਗੀ-ਸਾਕਸ਼ੀ ਸਾਹਨੀ

ਪਟਿਆਲਾ ਜ਼ਿਲ੍ਹੇ ਦੀ ਵਿਰਾਸਤ, ਸੱਭਿਆਚਾਰ ਤੇ ਸੈਰ ਸਪਾਟਾ ਸਥਾਨਾਂ ਨੂੰ ਪ੍ਰਫੁਲਤ ਕਰਨ ਲਈ ਸਟੀਅਰਿੰਗ ਕਮੇਟੀ ਗਠਿਤ ਹੋਵੇਗੀ-ਸਾਕਸ਼ੀ ਸਾਹਨੀ

by Newslineexpres@1

ਪਟਿਆਲਾ ਜ਼ਿਲ੍ਹੇ ਦੀ ਵਿਰਾਸਤ, ਸੱਭਿਆਚਾਰ ਤੇ ਸੈਰ ਸਪਾਟਾ ਸਥਾਨਾਂ ਨੂੰ ਪ੍ਰਫੁਲਤ ਕਰਨ ਲਈ ਸਟੀਅਰਿੰਗ ਕਮੇਟੀ ਗਠਿਤ ਹੋਵੇਗੀ-ਸਾਕਸ਼ੀ ਸਾਹਨੀ
-ਪਟਿਆਲਾ ਸਮੇਤ ਬਹਾਦਰਗੜ੍ਹ, ਘੜ੍ਹਾਮ, ਸਮਾਣਾ, ਨਾਭਾ ਤੇ ਰਾਜਪੁਰਾ ਦੀ ਵਿਰਾਸਤੀ ਤੇ ਇਤਿਹਾਸਕ ਮਹੱਤਤਾ ਵੀ ਉਭਾਰੀ ਜਾਵੇਗੀ-ਸਾਕਸ਼ੀ ਸਾਹਨੀ
-ਪਟਿਆਲਾ ਨੂੰ ਵਿਸ਼ਵ ਦੇ ਸੈਰ ਸਪਾਟਾ, ਸੱਭਿਆਚਾਰਕ ਤੇ ਵਿਰਾਸਤੀ ਅਸਥਾਨਾਂ ਦੇ ਨਕਸ਼ੇ ‘ਤੇ ਉਭਾਰਨ ਲਈ ਵਿਚਾਰਾਂ ਲਈ ਡੀ.ਸੀ. ਵੱਲੋਂ ਬੈਠਕ

ਪਟਿਆਲਾ, 29 ਨਵੰਬਰ : ਸੁਨੀਤਾ/ਨਿਊਜ਼ਲਾਈਨ ਐਕਸਪ੍ਰੈਸ – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਪਟਿਆਲਾ ਜ਼ਿਲ੍ਹੇ ਦੀ ਸਮੁੱਚੀ ਵਿਰਾਸਤ, ਸੱਭਿਆਚਾਰ ਅਤੇ ਸੈਰ ਸਪਾਟਾ ਅਸਥਾਨਾਂ ਨੂੰ ਪ੍ਰਫੁਲਤ ਕਰਨ ਲਈ ਇੱਕ ਸਟੀਅਰਿੰਗ ਕਮੇਟੀ ਗਠਿਤ ਕੀਤੀ ਜਾਵੇਗੀ ਤਾਂ ਕਿ ਸਾਡੀ ਨਵੀਂ ਪੀੜ੍ਹੀ ਨੂੰ ਇਸ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪਟਿਆਲਾ ਸਮੇਤ ਬਹਾਦਰਗੜ੍ਹ, ਘੜ੍ਹਾਮ, ਸਮਾਣਾ, ਨਾਭਾ ਤੇ ਰਾਜਪੁਰਾ ਦੀ ਵਿਰਾਸਤੀ ਤੇ ਇਤਿਹਾਸਕ ਮਹੱਤਤਾ ਵੀ ਉਭਾਰੀ ਜਾਵੇਗੀ।
ਡਿਪਟੀ ਕਮਿਸ਼ਨਰ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਟਿਆਲਾ ਨੂੰ ਵਿਸ਼ਵ ਦੇ ਸੈਰ ਸਪਾਟਾ, ਸੱਭਆਚਾਰਕ ਅਤੇ ਵਿਰਾਸਤੀ ਅਸਥਾਨਾਂ ਦੇ ਨਕਸ਼ੇ ‘ਤੇ ਉਭਾਰਨ ਲਈ ਇੱਕ ਉੱਚ ਪੱਧਰੀ ਬੈਠਕ ਕਰ ਰਹੇ ਸਨ, ਜਿਸ ‘ਚ ਨਗਰ ਨਿਗਮ ਦੇ ਕਮਿਸ਼ਨਰ ਅਦਿੱਤਿਆ ਉਪਲ, ਪਟਿਆਲਾ ਫਾਊਂਡੇਸ਼ਨ ਦੇ ਚੀਫ਼ ਫੰਕਸ਼ਨਰੀ ਰਵੀ ਆਹਲੂਵਾਲੀਆ, ਜ਼ਿਲ੍ਹਾ ਟੂਰਿਸਟ ਅਫ਼ਸਰ ਹਰਦੀਪ ਸਿੰਘ ਆਦਿ ਵੀ ਮੌਜੂਦ ਸਨ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਪਟਿਆਲਾ ਜ਼ਿਲ੍ਹੇ ਦੀ ਸੱਭਿਆਚਾਰ, ਸੈਰ ਸਪਾਟਾ ਅਤੇ ਵਿਰਾਸਤੀ ਮਹੱਤਤਾ ਨੂੰ ਪਟਿਆਲਵੀਆਂ ਸਮੇਤ ਬਾਹਰਲੇ ਲੋਕਾਂ ਤੱਕ ਵੀ ਪੁੱਜਦਾ ਕਰਨ ਲਈ ਗੰਭੀਰ ਹੈ ਤਾਂ ਕਿ ਪਟਿਆਲਾ ਨੂੰ ਵਿਸ਼ਵ ਦੇ ਸੈਰ ਸਪਾਟਾ ਨਕਸ਼ੇ ਉਪਰ ਉਭਾਰਿਆ ਜਾ ਸਕੇ।
ਡੀ.ਸੀ. ਨੇ ਦੱਸਿਆ ਕਿ ਇਸ ਲਈ ਸਮੁੱਚੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਇੱਕ ਸਟੀਅਰਿੰਗ ਕਮੇਟੀ ਗਠਿਤ ਕੀਤੀ ਜਾ ਰਹੀ ਹੈ, ਜਿਸ ‘ਚ ਨਗਰ ਨਿਗਮ ਕਮਿਸ਼ਨਰ ਕਮਿਸ਼ਨਰ, ਏ.ਡੀ.ਸੀ. ਸ਼ਹਿਰੀ ਵਿਕਾਸ, ਐਸ.ਡੀ.ਐਮ ਪਟਿਆਲਾ, ਪੁਲਿਸ ਦਾ ਨੁਮਾਇੰਦਾ, ਐਨ.ਜੀ.ਓ. ਪਟਿਆਲਾ ਫਾਊਡੇਂਸ਼ਨ, ਟੂਰਿਸਟ ਇਨਫਰਮੇਸ਼ਨ ਸੈਂਟਰ ਤੋਂ ਨੁਮਾਇੰਦਾ ਆਦਿ ਸ਼ਾਮਲ ਹੋਣਗੇ।
ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਸ ਪੂਰੇ ਪ੍ਰਾਜੈਕਟ ਦੇ ਇੱਕ ਹਿੱਸੇ ਵਜੋਂ ਪਟਿਆਲਾ ਸ਼ਹਿਰ ਸਮੇਤ ਸਮਾਣਾ, ਬਹਾਦਰਗੜ੍ਹ, ਘੜ੍ਹਾਮ, ਨਾਭਾ, ਰਾਜਪੁਰਾ ਆਦਿ ਦੀਆਂ ਵਿਰਾਸਤੀ ਤੇ ਇਤਿਹਾਸਕ ਇਮਾਰਤਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਸਕੂਲਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਦੀ ਹੈਰੀਟੇਜ ਵਾਕ ਵੀ ਕਰਵਾਈ ਜਾਵੇਗੀ।
ਇਸ ਤੋਂ ਇਲਾਵਾ ਜ਼ਿਲ੍ਹੇ ਦੀਆਂ ਮਹੱਤਵਪੂਰਨ ਹੈਰੀਟੇਜ਼ ਥਾਵਾਂ ਅਤੇ ਸਰਕਟ ਹਾਊਸ, ਫੁਹਾਰਾ ਚੌਂਕ ਸਮੇਤ ਹੋਰਨਾਂ ਅਹਿਮ ਥਾਵਾਂ ਨੇੜੇ ਇਨ੍ਹਾਂ ਦੀ ਮਹੱਤਤਾ ਤੇ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ ਵਿਸ਼ੇਸ਼ ਬੋਰਡ ਵੀ ਲਗਾਏ ਜਾਣਗੇ। ਜਦਕਿ ਬਾਰਾਂਦਰੀ ਦੇ ਬਾਹਰ ਮਾਲ ਰੋਡ ‘ਤੇ ਹੈਸ਼ਟੈਗ ਬੀਂਗਪਟਿਆਲਾਵੀ ਦੇ ਸੈਲਫ਼ੀ ਪੁਆਇੰਟ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀ ਵਿਰਾਸਤ ਨੂੰ ਸੰਸਾਰ ਦੇ ਸੈਰ ਸਪਾਟਾ ਨਕਸ਼ੇ ਉਪਰ ਉਭਾਰਨ ਸਬੰਧੀ ਪਟਿਆਲਾਵੀਆਂ ਨੂੰ ਬਹੁਤ ਜਲਦ ਹੀ ਖੁਸ਼ਖ਼ਬਰੀ ਦਿੱਤੀ ਜਾਵੇਗੀ।

Related Articles

Leave a Comment