newslineexpres

Home Police ???? ਤਿੰਨ ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀ ਕਾਬੂ

???? ਤਿੰਨ ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀ ਕਾਬੂ

by Newslineexpres@1

Newsline Express

???? ਤਿੰਨ ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀ ਕਾਬੂ

???? ਇੰਸਪੈਕਟਰ ਜੀ ਐਸ ਸਿਕੰਦ ਦੀ ਨਸ਼ਾਖੋਰੀ ਵਿਰੁੱਧ ਮੁਹਿੰਮ ਜਾਰੀ

???? ਪਟਿਆਲਾ, 18 ਦਸੰਬਰ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਸੀਨੀਅਰ ਕਪਤਾਨ ਪੁਲਿਸ ਪਟਿਆਲਾ ਸ੍ਰੀ ਵਰੁਣ ਸ਼ਰਮਾ ਅਤੇ ਐਸ ਪੀ ਇਨਵੈਸਟੀਗੇਸ਼ਨ ਸ. ਹਰਵੀਰ ਸਿੰਘ ਅਟਵਾਲ ਸਮੇਤ ਸ. ਸੁਖਅਮਰਿਤ ਸਿੰਘ ਡੀ ਐਸ ਪੀ ਇਨਵੈਸਟੀਗੇਸ਼ਨ ਪਟਿਆਲਾ, ਦੀ ਯੋਗ ਅਗਵਾਈ ਹੇਠ ਇਸਪੈਕਟਰ ਜੀ. ਐਸ. ਸਿਕੰਦ ਇੰਚਾਰਜ ਸਪੈਸਲ ਸੈੱਲ ਪਟਿਆਲਾ ਦੀ ਨਿਗਰਾਨੀ ਹੇਠ ਭੈੜੇ ਅਨਸਰਾਂ ਅਤੇ ਨਸ਼ੇ ਖ਼ਿਲਾਫ਼ ਵਿੱਢੀ ਮੁਹਿੰਮ ਲਗਾਤਰ ਜਾਰੀ ਹੈ। ਇਸੇ ਲੜੀ ਦੇ ਤਹਿਤ ਕੱਲ੍ਹ 27 ਦਸੰਬਰ ਨੂੰ ਸਪੈਸਲ ਸੈੱਲ ਪਟਿਆਲਾ ਅਤੇ ਥਾਣਾ ਘਨੋਰ ਦੀ ਪੁਲਿਸ ਪਾਰਟੀ ਵੱਲੋਂ ਪਿੰਡ ਸ਼ਮਸਪੁਰ ਨੇੜੇ ਮੋਟਰਸਾਈਕਲ ਨੰਬਰ ਪੀ ਬੀ -11-5839 ਉਤੇ ਸਵਾਰ ਜਗਵਿੰਦਰ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਪਿੰਡ ਲਟੋਰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਅਤੇ ਗੁਰਤੇਜ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਪਿੰਡ ਨਰਾਇਣਗੜ੍ਹ ਛੰਨਾ ਜ਼ਿਲ੍ਹਾ ਫਤਿਹਗੜ ਸਾਹਿਬ ਨੂੰ ਕਾਬੂ ਕਰਕੇ ਦੋਸ਼ੀਆਂ ਕੋਲੋਂ ਤਿੰਨ ਹਜ਼ਾਰ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਜੀ ਐਸ ਸਿਕੰਦ ਨੇ ਦੱਸਿਆ ਕਿ 3360 ਨਸ਼ੀਲੀਆਂ ਗੋਲੀਆਂ ਲੋਮੋਟਿਲ ਲੈਕੇ ਮੋਟਰਸਾਈਕਲ ਉਤੇ ਜਾ ਰਹੇ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਨੰਬਰ 167 ਮਿਤੀ 17-12-2022 ਅਧੀਨ ਧਾਰਾ 22 ਐਨਡੀਪੀਸੀ ਐਕਟ ਥਾਣਾ ਘਨੋਰ ਵਿਖੇ ਦਰਜ ਕਰਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕੇ ਰਹੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ।
Newsline Express

Related Articles

Leave a Comment