ਪਟਿਆਲਾ – ਸਥਾਨਕ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸਕੈਡਰੀ ਸਕੂਲ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਦੀ ਯਾਦ ਵਿਚ ਕਵਿਤਾ ਗਾਇਨ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਸਕੂਲ ਸਭਾ ਦੇ ਮੈਂਬਰ ਸ੍ਰੀ ਕੇ ਕੇ ਮੋਦਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕਵਿਤਾ ਗਾਇਣ ਮੁਕਾਬਲੇ ਵਿੱਚ ਛੇਵੀਂ ਕਲਾਸ ਤੋਂ ਬਾਰਵੀਂ ਜਮਾਤ ਦੇ 25 ਵਿਦਿਆਰਥੀਆਂ ਨੇ ਭਾਗ ਲਿਆ।
ਵਿਦਿਆਰਥੀਆਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨਾਲ ਸਬੰਧਤ ਕਵਿਤਾਵਾਂ ਗਾ ਕੇ ਉਨ੍ਹਾਂ ਪ੍ਰਤੀ ਆਪਣੀ ਸ਼ਰਧਾ ਪ੍ਰਗਟ ਕੀਤੀ। ਇਸ ਮੁਕਾਬਲੇ ਵਿਚ ਪਹਿਲਾ ਸਥਾਨ ਅੱਠਵੀਂ ਜਮਾਤ ਦੇ ਪ੍ਰਭਸ਼ਰਨ ਸਿੰਘ, ਦੂਜਾ ਸਥਾਨ ਸੱਤਵੀਂ ਦੀ ਇੰਦੂ ਅਤੇ ਤੀਜਾ ਸਥਾਨ ਅੱਠਵੀਂ ਦੇ ਹਿਮਾਂਸ਼ੂ ਨੇ ਪ੍ਰਾਪਤ ਕੀਤਾ।
ਸ੍ਰੀ ਕੇ ਕੇ ਮੋਦਗਿੱਲ ਨੇ ਵਿਦਿਆਰਥੀਆਂ ਨੂੰ ਸ੍ਰੀ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ ਸਬੰਧਿਤ ਭਾਵੁਕ ਸ਼ਬਦਾਂ ਭਰਪੂਰ ਜਾਣਕਾਰੀ ਦਿੱਤੀ। ਸਕੂਲ ਪ੍ਰਿੰਸੀਪਲ ਸ੍ਰੀਮਤੀ ਸਰਲਾ ਭਟਨਾਗਰ ਨੇ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨਾਂ 22 ਦਸੰਬਰ ਤੋਂ 27 ਦਸੰਬਰ ਤੱਕ ਗੀਤ-ਸੰਗੀਤ ਦੇ ਮੌਜ ਮਸਤੀ ਵਿਚ ਆਪਣਾ ਸਮਾਂ ਨਾ ਬਿਤਾ ਕੇ ਪੂਜਾ-ਪਾਠ ਦੇ ਨਾਮ ਸਿਮਰਨ ਵਿੱਚ ਲਗਾ ਕੇ ਛੁੱਟੀਆਂ ਵਿਚ ਘੁੰਮਣ ਫਿਰਨ ਦੇ ਪ੍ਰੋਗਰਾਮ ਛੱਡ ਕੇ ਘਰ ਬੈਠੇ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ।