newslineexpres

Home Chandigarh ਮਾਮਲਾ ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਦਾ …
????ਪਟਿਆਲਾ ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ

ਮਾਮਲਾ ਨਾਇਬ ਤਹਿਸੀਲਦਾਰ ਭਰਤੀ ਘੁਟਾਲੇ ਦਾ …
????ਪਟਿਆਲਾ ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ਼ ਚਾਰਜਸ਼ੀਟ ਦਾਇਰ

by Newslineexpres@1

ਪਟਿਆਲਾ, 12 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਲਏ ਗਏ ਨਾਇਬ-ਤਹਿਸੀਲਦਾਰਾਂ ਦੀ ਭਰਤੀ ਦੇ ਪੇਪਰ ਵਿੱਚ ਧਾਂਦਲੀਆਂ ਕਾਰਨ ਦੇ ਘਪਲੇ ‘ਚ ਗ੍ਰਿਫ਼ਤਾਰ ਕੀਤੇ ਗਏ ਦਰਜਨ ਭਰ ਨਾਇਬ ਤਹਿਸੀਲਦਾਰਾਂ ਤੇ ਨਕਲ ਕਰਵਾਉਣ ਵਾਲੇ ਗਰੋਹ ਦੇ ਮੈਂਬਰਾਂ ਖ਼ਿਲਾਫ਼ ਥਾਣਾ ਕੋਤਵਾਲੀ ਪਟਿਆਲਾ ਦੀ ਪੁਲਿਸ ਨੇ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ‘ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਲਗਭਗ 20 ਤੋਂ 22 ਲੱਖ ਰੁਪਏ ‘ਚ ਕੀਤੇ ਕਥਿਤ ਸੌਦੇ ਤਹਿਤ ਨਕਲ ਕਰਨ ਤੇ ਕਰਵਾਉਣ ਵਾਲੇ ਇਨ੍ਹਾਂ ਕਥਿਤ ਦੋਸ਼ੀਆਂ ਵਿੱਚ ਨਵਰਾਜ ਚੌਧਰੀ, ਜਤਿੰਦਰ ਸਿੰਘ, ਗੁਰਪ੍ਰੀਤ ਸਿੰਘ, ਵਰਿੰਦਰ ਕੁਮਾਰ, ਸੋਨੂ ਕੁਮਾਰ, ਲਵਪ੍ਰੀਤ ਸਿੰਘ, ਬਰਿੰਦਰਪਾਲ ਸਿੰਘ, ਬਲਦੀਪ ਸਿੰਘ, ਮਨਮੋਹਨ ਸਿੰਘ, ਸੁਰਿੰਦਰ ਸਿੰਘ ਤੇ ਓਂਕਾਰ ਗੁਪਤਾ ਸਣੇ ਇੱਕ ਮਹਿਲਾ ਦਾ ਨਾਮ ਵੀ ਸ਼ਾਮਲ ਹੈ। ਦੱਸ ਦੇਈਏ ਕਿ ਨਾਇਬ ਤਹਿਸੀਲਦਾਰਾਂ ਦੀਆਂ 78 ਅਸਾਮੀਆਂ ਲਈ 22 ਮਈ 2022 ਨੂੰ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਰਾਹੀਂ ਲਿਖਤੀ ਪ੍ਰੀਖਿਆ ਲਈ ਗਈ ਸੀ ਜਿਸਦਾ ਨਤੀਜਾ 8 ਸਤੰਬਰ 2022 ਨੂੰ ਐਲਾਨਿਆ ਗਿਆ ਸੀ, ਪ੍ਰੰਤੂ ਨਤੀਜਾ ਆਉਂਦਿਆਂ ਹੀ ਇਸ ਵਿਚ ਗੜਬੜੀਆਂ ਦਾ ਰੌਲ਼ਾ ਪੈ ਗਿਆ। ਉਮੀਦਵਾਰਾਂ ਤੋਂ ਇਲਾਵਾ ਵਿਰੋਧੀ ਪਾਰਟੀਆਂ ਨੇ ਵੀ ਇਸਨੂੰ ਲੈ ਕੇ ਸਵਾਲ ਚੁੱਕੇ ਸਨ। ਇਸ ਮਗਰੋਂ ਪਟਿਆਲਾ ਦੇ ਆਈਜੀ ਮੁਖਵਿੰਦਰ ਛੀਨਾ ਦੀ ਅਗਵਾਈ ਹੇਠ ਮੁੱਢਲੀ ਪੜਤਾਲ ਦੌਰਾਨ ਪਤਾ ਲੱਗਾ ਕਿ ਇੱਕ ਗਰੋਹ ਵੱਲੋਂ ਪ੍ਰਤੀ ਉਮੀਦਵਾਰ 20 ਤੋਂ 22 ਲੱਖ ਰੁਪਏ ਲੈ ਕੇ ਨਕਲ ਕਰਵਾਈ ਗਈ ਹੈ। ਇਸ ਘਪਲੇ ਵਿੱਚ ਦੋਸ਼ੀਆਂ ਵਲੋਂ ਨਕਲ ਕਰਨ ਤੇ ਕਰਵਾਉਣ ਲਈ ਬਲੂਟੁੱਥ ਵਰਗੇ ਤਕਨੀਕੀ ਉਪਕਰਣਾਂ ਦੀ ਵਰਤੋਂ ਕੀਤੀ ਗਈ ਸੀ।
Newsline Express

Related Articles

Leave a Comment