???? ਪਟਿਆਲਾ ਦੇ ਹੋਣਹਾਰ ਕ੍ਰਿਕੇਟ ਖਿਡਾਰੀ ਵਿਹਾਨ ਮਲਹੋਤਰਾ ਨੇ ਲਗਾਇਆ ਦੋਹਰਾ ਸੈਂਕੜਾ
???? ਵਿਜੇ ਮਰਚੈਂਟ ਟਰਾਫੀ ‘ਚ ਬਣਾਈਆਂ 230 ਦੌੜਾਂ
ਪਟਿਆਲਾ, 12 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ – ਚੇਨਈ ‘ਚ ਚੱਲ ਰਹੀ ਵਿਜੇ ਮਰਚੈਂਟ ਟਰਾਫੀ ਦੇ ਸੈਮੀਫਾਈਨਲ ਮੈਚ ‘ਚ ਪੰਜਾਬ ਦੀ ਅੰਡਰ-16 ਟੀਮ ਨੇ ਮੁੰਬਈ ਖਿਲਾਫ ਪਹਿਲੀ ਪਾਰੀ ‘ਚ 456 ਦੌੜਾਂ ਬਣਾ ਕੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। ਇਸ ਵੱਡੇ ਸਕੋਰ ਬੋਰਡ ਵਿੱਚ ਪੰਜਾਬ ਦੇ ਵਿਹਾਨ ਮਲਹੋਤਰਾ ਦਾ ਸ਼ਾਨਦਾਰ ਦੋਹਰਾ ਸੈਂਕੜਾ ਸ਼ਾਮਲ ਹੈ। ਪਟਿਆਲਾ ਦੇ ਵਿਹਾਨ ਮਲਹੋਤਰਾ ਨੇ 230 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ, ਜਿਸ ਵਿਚ 30 ਚੌਕੇ ਅਤੇ ਇਕ ਛੱਕਾ ਸ਼ਾਮਲ ਹਨ। ਇਸ ਤੋਂ ਪਹਿਲਾਂ ਖੇਡਦੇ ਹੋਏ ਮੁੰਬਈ ਨੇ ਆਪਣੀ ਪਹਿਲੀ ਪਾਰੀ ‘ਚ 273 ਦੌੜਾਂ ਬਣਾਈਆਂ ਸਨ। ਮਲਹੋਤਰਾ ਦੀ ਇਸ ਪਾਰੀ ਨਾਲ ਹੁਣ ਫਾਈਨਲ ਵਿੱਚ ਥਾਂ ਬਣਾਉਣ ਲਈ ਪੰਜਾਬ ਦੀ ਸਥਿਤੀ ਮਜ਼ਬੂਤ ਹੋ ਗਈ ਹੈ।
ਇੱਕ ਪਾਰੀ ਵਿੱਚ ਵਿਹਾਨ ਮਲਹੋਤਰਾ ਨੇ ਸ਼ਾਨਦਾਰ ਬੱਲੇਬਾਜ਼ੀ ਦਾ ਨਮੂਨਾ ਪੇਸ਼ ਕਰਦੇ ਹੋਏ 230 ਦੌੜਾਂ ਬਣਾਈਆਂ। ਵਿਹਾਨ ਮਲਹੋਤਰਾ ਪਟਿਆਲਾ ਦਾ ਰਹਿਣ ਵਾਲਾ ਹੈ ਅਤੇ ਪੰਜਾਬ ਅੰਡਰ-16 ਟੀਮ ਦਾ ਅਹਿਮ ਹਿੱਸਾ ਹੈ। ਇਸ ਪਾਰੀ ਨੂੰ ਲੈ ਕੇ ਪਟਿਆਲਾ ਵਿੱਚ ਉਸਦੇ ਪਰਿਵਾਰ ਅਤੇ ਦੋਸਤਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
Newsline Express