newslineexpres

Home Latest News ???? ਪਟਿਆਲਾ ਵਿੱਚ ਸ਼ਰਾਬੀਆਂ ਨੂੰ ਨਹੀਂ ਹੈ ਪੁਲਿਸ ਦਾ ਡਰ; ਸੜਕਾਂ ਉਤੇ ਖੜ੍ਹ ਕੇ ਸ਼ਰੇਆਮ ਟਕਰਾਏ ਜਾਂਦੇ ਹਨ ਸ਼ਰਾਬ ਦੇ ਜਾਮ

???? ਪਟਿਆਲਾ ਵਿੱਚ ਸ਼ਰਾਬੀਆਂ ਨੂੰ ਨਹੀਂ ਹੈ ਪੁਲਿਸ ਦਾ ਡਰ; ਸੜਕਾਂ ਉਤੇ ਖੜ੍ਹ ਕੇ ਸ਼ਰੇਆਮ ਟਕਰਾਏ ਜਾਂਦੇ ਹਨ ਸ਼ਰਾਬ ਦੇ ਜਾਮ

by Newslineexpres@1
ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਨੇੜੇ ਅੱਜ (ਸ਼ਨੀਵਾਰ – ਐਤਵਾਰ) ਰਾਤ ਨੂੰ 12 ਵਜੇ ਸੜਕ ਉਤੇ ਖੜ੍ਹ ਕੇ ਸ਼ਰੇਆਮ ਸ਼ਰਾਬ ਪੀਂਦੇ ਲੋਕਾਂ ਦੀ ਵੀਡਿਓ

???? ਪਟਿਆਲਾ ਵਿੱਚ ਸ਼ਰਾਬੀਆਂ ਨੂੰ ਨਹੀਂ ਹੈ ਪੁਲਿਸ ਦਾ ਡਰ ; ਅੱਧੀ ਰਾਤ ਤੋਂ ਬਾਅਦ ਵੀ ਸੜਕਾਂ ਉਤੇ ਖੜ੍ਹ ਕੇ ਟਕਰਾਏ ਜਾਂਦੇ ਹਨ ਜਾਮ

ਪਟਿਆਲਾ, 15 ਜਨਵਰੀ – ਨਿਊਜ਼ਲਾਈਨ ਐਕਸਪ੍ਰੈਸ – ਉਂਝ ਤਾਂ ਪੰਜਾਬ ਪੁਲਿਸ ਦੇ ਸਖ਼ਤ ਆਦੇਸ਼ ਹਨ ਕਿ ਕੋਈ ਵੀ ਆਦਮੀ ਸ਼ਰਾਬ ਪੀ ਕੇ ਵਾਹਨ ਨਹੀਂ ਚਲਾਏਗਾ ਅਤੇ ਜੇਕਰ ਕੋਈ ਅਜਿਹਾ ਕਰੇਗਾ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ, ਪਰੰਤੂ ਸ਼ਾਇਦ ਪਟਿਆਲਾ ਵਿੱਚ ਸ਼ਰਾਬੀਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਹੈ। ਇਸ ਦੀ ਮਿਸਾਲ ਵੈਸੇ ਤਾਂ ਕਈ ਥਾਂਵਾਂ ਉਤੇ ਦੇਖਣ ਨੂੰ ਮਿਲ ਜਾਂਦੀ ਹੈ, ਲੇਕਿਨ ਅੱਜ ਦੀ ਤਾਜ਼ਾ ਮਿਸਾਲ ਪਟਿਆਲਾ ਦੇ ਪ੍ਰਸਿੱਧ ਗੁਰੂਦਵਾਰਾ ਸ੍ਰੀ ਦੁਖਨਿਵਾਰਨ ਸਾਹਿਬ ਨੇੜੇ ਦੇਖਣ ਨੂੰ ਮਿਲੀ ਜਿੱਥੇ ਕੁਝ ਲੋਕ ਅੱਧੀ ਰਾਤ ਤੋਂ ਬਾਅਦ ਵੀ ਸੜਕਾਂ ਉਤੇ ਖੜ੍ਹ ਕੇ ਸ਼ਰੇਆਮ ਜਾਮ ਟਕਰਾਉਂਦੇ ਦੇਖੇ ਗਏ। ਇਨ੍ਹਾਂ ਤੋਂ ਕੁਝ ਦੂਰੀ ਉਤੇ ਹੀ ਪਟਿਆਲਾ ਪੁਲਿਸ ਦੀ ਇੱਕ ਗੱਡੀ ਵੀ ਦਿਖਾਈ ਦੇ ਰਹੀ ਹੈ। ਇਸਤੋਂ ਲਗਦਾ ਹੈ ਕਿ ਜਾਂ ਤਾਂ ਲੋਕਾਂ ਨੂੰ ਪੁਲਿਸ ਤੇ ਕਾਨੂੰਨ ਦਾ ਕੋਈ ਡਰ ਨਹੀਂ ਹੈ ਅਤੇ ਜਾਂ ਫੇਰ ਉਹ ਪੁਲਿਸ ਵਾਲਿਆਂ ਦੇ ਨਾਲ ਖੜ੍ਹ ਕੇ ਹੀ ਸ਼ਰਾਬ ਪੀ ਰਹੇ ਸਨ। ਪਟਿਆਲਾ ਪੁਲਿਸ ਦੇ ਐਸਐਸਪੀ ਸਾਹਿਬ ਇਸ ਵੱਲ ਧਿਆਨ ਦੇਣ ਤਾਂਕਿ ਲੋਕਾਂ ਦੇ ਮਨਾਂ ਵਿੱਚ ਪੁਲਿਸ ਦਾ ਵਿਸ਼ਵਾਸ ਕਾਇਮ ਰਹੇ ਅਤੇ ਉਹ ਬਿਨਾਂ ਡਰ ਰਾਤ ਦੇ ਸਮੇਂ ਵੀ ਜ਼ਰੂਰੀ ਕੰਮ ਲਈ ਆ ਜਾ ਸਕਣ ਅਤੇ ਪੁਲਿਸ ਉਤੇ ਪੂਰਾ ਭਰੋਸਾ ਬਣਿਆ ਰਹੇ। Newsline Express

Related Articles

Leave a Comment