ਪਟਿਆਲਾ, 15 ਜਨਵਰੀ : ਨਿਊਜ਼ਲਾਈਨ ਐਕਸਪ੍ਰੈਸ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਟਿਆਲਾ ਵਿਚ ਰੈਲੀ ਕਰਨ ਜਾ ਰਹੇ ਹਨ। ਇਹ ਰੈਲੀ 29 ਜਨਵਰੀ ਨੂੰ ਹੋਵੇਗੀ ਜਿਸ ਲਈ ਥਾਂ ਹਾਲੇ ਤੈਅ ਨਹੀਂ ਕੀਤੀ ਗਈ, ਪਰ ਇਹ ਰੈਲੀ ਵੀਰ ਹਕੀਕਤ ਰਾਏ ਗਰਾਉਂਡ ਵਿਚ ਹੋਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਰੈਲੀ ਨਾਲ ਭਾਜਪਾ ਆਪਣੇ ਲਈ ਮਜ਼ਬੂਤ ਮੰਨੀ ਜਾ ਰਹੀ ਪਟਿਆਲਾ ਲੋਕ ਸਭਾ ਸੀਟ ਤੋਂ ਆਪਣੀ ਪ੍ਰਚਾਰ ਮੁਹਿੰਮ ਦੀ ਸ਼ੁਰੂਆਤ ਕਰੇਗੀ।
previous post