???? ਐਰੋ ਮਾਡਲਿੰਗ ਸ਼ੋਅ ‘ਚ ਹਵਾਈ ਜਹਾਜਾਂ ਦੇ ਮਾਡਲਾਂ ਦੇ ਕਰਤੱਬ ਬਣੇ ਖਿੱਚ ਦਾ ਕੇਂਦਰ
???? ਬਲਤੇਜ ਪੰਨੂ, ਆਈ.ਜੀ. ਔਲਖ, ਐਸ.ਐਸ.ਪੀ., ਏ.ਡੀ.ਸੀਜ ਸਮੇਤ ਹੋਰ ਸ਼ਖ਼ਸੀਅਤਾਂ ਤੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਕੀਤੀ ਸ਼ਿਰਕਤ
???? ਏਵੀਏਸ਼ਨ ਕਲੱਬ ਪਟਿਆਲਾ ਦੇ ਚੀਫ਼ ਫ਼ਲਾਇੰਗ ਇੰਸਟ੍ਰਕਟਰ ਕੈਪਟਨ ਹਰਪ੍ਰੀਤ ਸਿੰਘ ਤੇ ਕੈਪਟਨ ਸਿਮਰ ਟਿਵਾਣਾ ਅਤੇ ਐਨ.ਸੀ.ਸੀ. ਦੇ ਪਾਇਲਟ ਗਰੁੱਪ ਕੈਪਟਨ ਰਜੇਸ਼ ਸ਼ਰਮਾ ਤੇ ਐਸ.ਕੇ. ਸ਼ਰਮਾ ਨੇ ਵਿਸ਼ੇਸ਼ ਤੌਰ ‘ਤੇ ਦਿਖਾਏ ਹਵਾਈ ਕਰਤੱਬ
ਪਟਿਆਲਾ, 4 ਫਰਵਰੀ – ਸੁਨੀਤਾ ਵਰਮਾ, ਸੁਰਜੀਤ ਗਰੋਵਰ, ਰਜਨੀਸ਼, ਰਾਕੇਸ਼ – ਨਿਊਜ਼ਲਾਈਨ ਐਕਸਪ੍ਰੈਸ ਬਿਊਰੋ –
ਪਟਿਆਲਾ ਹੈਰੀਟੇਜ ਫੈਸਟੀਵਲ-2023 ਦੇ ਸਮਾਰੋਹਾਂ ਦੀ ਲੜੀ ਤਹਿਤ ਇਥੇ ਸੰਗਰੂਰ ਰੋਡ ‘ਤੇ ਸਿਵਲ ਏਵੀਏਸ਼ਨ ਕਲੱਬ ਵਿਖੇ ਵੱਖ-ਵੱਖ ਹਵਾਈ ਜਹਾਜਾਂ ਦੇ ਮਾਡਲਾਂ ਦੇ ਲੂਪ, ਰੋਲ, ਲੋਅ ਪਾਸ, ਨਾਇਫ਼ ਐਜ਼ ਅਤੇ ਕਈ ਹੋਰ ਕਰਤੱਬ ਦਿਖਾਏ ਗਏ, ਜਿਨ੍ਹਾਂ ਨੇ ਦਰਸ਼ਕਾਂ ਦੀਆਂ ਖੂਬ ਤਾੜੀਆਂ ਬਟੋਰੀਆਂ। ਇਸ ਤੋਂ ਇਲਾਵਾ ਸੈਸਨਾ ਤੇ ਹੋਰ ਜਹਾਜਾਂ ਅਤੇ ਪੈਰਾ ਗਲਾਇੰਡਿੰਗ ਸਮੇਤ ਐਨ ਸੀ ਸੀ ਦੇ ਕੈਡਿਟਸ ਵਲੋਂ ਦਿਖਾਏ ਗਏ ਏਅਰੋ ਮਾਡਲਿੰਗ ਕਰਤੱਬ ਖਿੱਚ ਦਾ ਕੇਂਦਰ ਬਣੇ।
ਇਸ ਸਮੇਂ ਮੁੱਖ ਮਹਿਮਾਨ ਵਜੋਂ ਪਟਿਆਲਾ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਸ਼ਾਮਲ ਹੋਏ, ਜਦਕਿ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ, ਆਈ.ਜੀ. ਮੁਖਵਿੰਦਰ ਸਿੰਘ ਛੀਨਾ, ਐਸ.ਐਸ.ਪੀ. ਵਰੁਣ ਸ਼ਰਮਾ ਤੇ ਏ.ਡੀ.ਸੀ. (ਸ਼ਹਿਰੀ ਵਿਕਾਸ) ਗੌਤਮ ਜੈਨ, ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਸਾਬਕਾ ਆਈ.ਏ.ਐਸ. ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ, ਐਸ.ਡੀ.ਐਮ. ਤੇ ਨੋਡਲ ਅਫ਼ਸਰ ਚਰਨਜੀਤ ਸਿੰਘ ਅਤੇ ਤਹਿਸੀਲਦਾਰ ਸਮਾਣਾ ਲਾਰਸਨ ਗੁਪਤਾ ਵੀ ਮੌਜੂਦ ਸਨ।
ਅਜੀਤਪ ਪਾਲ ਸਿੰਘ ਕੋਹਲੀ ਨੇ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਧਾਈ ਦਾ ਪਾਤਰ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਸੇਵਾ ਲਈ ਭਾਰਤੀ ਫ਼ੌਜ ‘ਚ ਸੇਵਾਵਾਂ ਦੇਣ ਲਈ ਅੱਗੇ ਆਉਣ, ਜਿਸ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੌਜਵਾਨਾਂ ਨੂੰ ਰਾਹ ਦਿਖਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ।
ਇਸ ਮੌਕੇ ਮੀਡੀਆ ਡਾਇਰੈਕਟਰ ਬਲਤੇਜ ਪੰਨੂ ਨੇ ਕਿਹਾ ਕਿ ਅਜਿਹੇ ਉਤਸਵਾਂ ਨਾਲ ਜਿੱਥੇ ਸੈਰ ਸਪਾਟੇ ਨੂੰ ਬੜ੍ਹਾਵਾ ਮਿਲਦਾ ਹੈ, ਉਥੇ ਹੀ ਹੈਰੀਟੇਜ ਫੈਸਟੀਵਲ ਸਾਡੀ ਅਨਮੋਲ ਵਿਰਾਸਤ ਨੂੰ ਵੀ ਦਰਸਾਉਂਦੇ ਹਨ। ਇਸੇ ਦੌਰਾਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਸਮਾਰੋਹ ਦੀ ਸਫ਼ਲਤਾ ਲਈ ਪਟਿਆਲਾ ਏਵੀਏਸ਼ਨ ਕਲੱਬ, ਭਾਰਤੀ ਫ਼ੌਜ, ਐਨ.ਸੀ.ਸੀ. ਤੇ ਪਟਿਆਲਾ ਐਰੋ ਮਾਡਲਿੰਗ ਸੁਸਾਇਟੀ ਵਲੋਂ ਦਿਤੇ ਸਹਿਯੋਗ ਲਈ ਧੰਨਵਾਦ ਕੀਤਾ।
ਐਰੋ ਮਾਡਲਿੰਗ ਸ਼ੋਅ ਮੌਕੇ ਏਵੀਏਸ਼ਨ ਕਲੱਬ ਪਟਿਆਲਾ ਦੇ ਚੀਫ਼ ਫ਼ਲਾਇੰਗ ਇੰਸਟ੍ਰਕਟਰ ਕੈਪਟਨ ਹਰਪ੍ਰੀਤ ਸਿੰਘ ਤੇ ਕੈਪਟਨ ਸਿਮਰ ਟਿਵਾਣਾ ਨੇ ਸੈਸਨਾ 172 ਵੀਟੀ ਪੀਬੀਸੀ ਜਹਾਜ ਦੇ ਕਰਤੱਬ ਅਤੇ ਐਨ.ਸੀ.ਸੀ. ਦੇ ਪਪਿਸਟਰਲ ਵਾਇਰਸ ਜਹਾਜ ਦੇ ਪਾਇਲਟ ਗਰੁੱਪ ਕੈਪਟਨ ਰਜੇਸ਼ ਸ਼ਰਮਾ ਤੇ ਐਸ.ਕੇ. ਸ਼ਰਮਾ ਨੇ ਵੱਖਰੇ ਤੌਰ ‘ਤੇ ਕਰਤੱਬ ਦਿਖਾਏ। ਇਸ ਤੋਂ ਬਿਨ੍ਹਾਂ ਪੰਜਾਬ ਪੈਰਾ ਗਲਾਇਡਿੰਗ ਐਸੋਸੀਏਸ਼ਨ ਦੇ ਸੁਖਚਰਨ ਸਿੰਘ ਨਿੱਕਾ ਬਰਾੜ ਤੇ ਅਕਾਸ਼ਦੀਪ ਸਿੰਘ ਨੇ ਪਾਵਰ ਪੈਰਾ ਗਲਾਇਡਰ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕੀਤਾ ਜਦੋਂਕਿ ਏਅਰੋ ਮਾਡਲਿੰਗ ਕਲੱਬ ਪਟਿਆਲਾ ਦੇ ਪ੍ਰਧਾਨ ਸ਼ਿਵਰਾਜ ਸਿੰਘ ਡਿੰਪੀ ਘੁੰਮਣ ਨੇ ਐਕਸਟਰਾ 260 ਦਾ ਮਾਡਲ ਅਤੇ ਉਨ੍ਹਾਂ ਦੇ ਪੋਤਰੇ ਵਾਈ.ਪੀ.ਐਸ. ਸਕੂਲ ‘ਚ 9ਵੀਂ ਜਮਾਤ ਦੇ ਵਿਦਿਆਰਥੀ ਮਨਕਰਨ ਸਿੰਘ ਨੇ ਹਾਰਬਰ ਪਲੇਨ ਉਡਾਇਆ ਤੇ ਜਹਾਜ ਦਾ ਲੂਪ, ਵਿੰਗਓਵਰ ਤੇ ਰੋਲ ਕਰਕੇ ਜਹਾਜ ਦੇ ਮਾਡਲ ਦੇ ਕਰਤੱਬ ਦਿਖਾਏ।
ਲੁਧਿਆਣਾ ਤੋਂ ਪੁੱਜੇ ਸੰਤ ਸਿੰਘ ਮਠਾੜੂ ਨੇ ਐਕਸਟਰਾ-300, ਆਦੇਸ਼ ਯੁਨੀਵਰਸਿਟੀ ਬਠਿੰਡਾ ਤੋਂ ਵਿਜੇ ਵੀਰ ਸਿੰਘ ਖੋਖਰ ਨੇ ਐਂਗਲ, ਸਕੋਰਪੀਅਨ ਜੈਟ ਤੇ ਐਸ ਮਿਡ ਵਿੰਗ ਐਰੋਬੋਟਿਕ ਮਾਡਲ ਉਡਾਇਆ। ਇਸੇ ਤਰ੍ਹਾਂ ਯਾਦਵਿੰਦਰ ਸਿੰਘ ਨੇ ਯੂਕਰੇਨ ਵੱਲੋਂ ਸੁੱਟੇ ਗਏ ਰੂਸ ਦੇ ਜਹਾਜ ਐਂਟੋਨੋਵ 225 ਦੇ ਕਰਤੱਬ ਦਿਖਾਏ। ਇਸ ਤੋਂ ਬਿਨ੍ਹਾਂ ਅਰਪਿਤ ਭੋਗਲ, ਨਮਿੰਦਰ ਭੋਗਲ ਨੇ ਟੁਕੈਨੋ 50 ਸੀ.ਸੀ., ਸੈਲਫ਼ ਮੇਡ ਜਹਾਜਾਂ ਦੇ ਮਾਡਲ ਦਿਖਾਏ। ਸਹਿਜਬੀਰ ਖਰੜ ਨੇ ਹੈਲੀਕਾਪਟਰ ਦਾ ਮਾਡਲ ਦਿਖਾਇਆ। ਇਸ ਮੌਕੇ ਰੈਡ ਬੁਲ ਰੇਸ ਵਾਲੇ ਜਹਾਜ ਦੇ ਮਾਡਲ, ਬੋਇੰਗ, ਸਪੇਸ ਵਾਕਰ ਆਦਿ ਦੇ ਮਾਡਲ ਵੀ ਦਿਲਚਸਪੀ ਦਾ ਕੇਂਦਰ ਰਹੇ।
ਜਹਾਜਾਂ ਦੇ ਮਾਡਲਾਂ ਦੇ ਇਨ੍ਹਾਂ ਕਰਤੱਬਾਂ ਬਾਬਤ ਪੰਜਾਬ ਸਟੇਟ ਸਿਵਲ ਏਵੀਏਸ਼ਨ ਕੌਂਸਿਲ ਦੇ ਸਾਬਕਾ ਸੀ.ਈ.ਓ. ਏ.ਪੀ.ਐਸ. ਵਿਰਕ ਨੇ ਵਿਸਥਾਰ ‘ਚ ਜਾਣਕਾਰੀ ਦਿੱਤੀ ਉਨ੍ਹਾਂ ਦੇ ਨਾਲ ਮਾਡਲ ਏਵਿਉਨਿਕਸ ਕਲੱਬ ਲੁਧਿਆਣਾ ਦੇ ਮਨਜੀਵ ਭੋਗਲ ਨੇ ਨੌਜਵਾਨਾਂ ਨੂੰ ਹਵਾਈ ਫ਼ੌਜ ‘ਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਨ ਸੁਮਨ ਬੱਤਰਾ ਨੇ ਕੀਤਾ।
ਵਿਦਿਆਰਥੀਆਂ ਨੂੰ ਭਾਰਤੀ ਫ਼ੌਜ ‘ਚ ਭਰਤੀ ਹੋਣ ਲਈ ਪ੍ਰੇਰਤ ਕਰਨ ਵਾਸਤੇ ਕਰਵਾਏ ਇਸ ਸਮਾਰੋਹ ‘ਚ ਐਨ.ਸੀ.ਸੀ. ਦੇ ਕੈਡੇਟਾਂ ਨੇ ਮਾਰਚ ਪਾਸਟ ਕੀਤਾ ਅਤੇ ਸਕੂਲਾਂ ਦੇ ਵਿਦਿਆਰਥੀਆਂ ਅਤੇ ਸਥਾਨਕ ਵਸਨੀਕਾਂ ਨੇ ਵੱਡੀ ਗਿਣਤੀ ‘ਚ ਸ਼ਿਰਕਤ ਕਰਕੇ ਜਹਾਜਾਂ ਦੇ ਕਰਤੱਬਾਂ ਦਾ ਆਨੰਦ ਮਾਣਿਆਂ। ਇਸ ਮੌਕੇ ਆਪ ਆਗੂ ਮੇਜਰ ਆਰ.ਪੀ.ਐਸ. ਮਲਹੋਤਰਾ, ਕਰਨਲ ਸ਼ਰੀ ਗਰੇਵਾਲ ਸਮੇਤ ਸਿਵਲ ਤੇ ਫੌਜ ਦੇ ਅਧਿਕਾਰੀ ਵੀ ਮੌਜੂਦ ਸਨ। ਜਦੋਂਕਿ ਵਿਦਿਆਰਥੀਆਂ ਲਈਐਨ.ਸੀ.ਸੀ., ਪੰਜਾਬ ਸਟੇਟ ਐਰੋਨਾਟੀਕਲ ਇੰਜੀਨੀਅਰਿੰਗ ਕਾਲਜ, ਪੰਜਾਬ ਏਅਰ ਕਰਾਫ਼ਟ ਮੇਨਟੇਨੈਂਸ ਇੰਜੀਨੀਅਰਿੰਗ ਕਾਲਜ ਅਤੇ ਡੀ.ਬੀ.ਈ.ਈ. ਵੱਲੋਂ ਕੈਰੀਅਰ ਕਾਊਂਸਲਿੰਗ ਵੀ ਕੀਤੀ ਗਈ। Newsline Express