????ਦੇਸ਼ ਵਿੱਚ ਪੇਪਰ ਲੀਕ ਕਾਨੂੰਨ ਲਾਗੂ ਹੋਣਾ ਸਾਰਥਿਕ ਕਦਮ:-ਐਡਵੋਕੇਟ ਪ੍ਰਭਜੀਤ ਪਾਲ ਸਿੰਘ
ਪਟਿਆਲਾ – ਨਿਊਜ਼ਲਾਈਨ ਐਕਸਪ੍ਰੈਸ – 5 ਮਈ 2024 ਨੂੰ ਬਿਹਾਰ ਵਿੱਚ (NEET) ਨੀਟ ਦਾ ਪੇਪਰ ਹੋਇਆ। ਪੇਪਰ ਤੋ ਬਾਅਦ ਉਸ ਤੇ ਬਵਾਲ ਹੋ ਗਿਆ ਕਿ ਪੇਪਰ ਵਿੱਚ ਧਾਂਦਲੀ ਹੋਈ ਹੈ। ਇੱਸ ਵਿੱਚ ਜੋ ਗ੍ਰੇਸ ਮਾਰਕਿੰਗ ਹੋਈ ਕਿਸ ਹਿਸਾਬ ਨਾਲ ਹੋਈ।ਮਾਮਲਾ ਭੱਖ ਗਿਆ ਤੇ ਮਸਲਾ ਸੁਪਰੀਮ ਕੋਰਟ ਤੱਕ ਪੋਹਚ ਗਿਆ। ਉਸ ਤੋ ਬਾਅਦ 18 ਮਈ ਨੂੰ ਯੂ ਜੀ ਸੀ ਵੱਲੋ ਨੈਟ ਦੀ ਪਰੀਖਿਆ ਦਾ ਮਸਲਾ ਵੀ ਸੀ ਬੀ ਆਈ ਕੋਲ ਚਲਾ ਗਿਆ।ਇੱਸ ਤਰਾਂ ਦੇ ਦੋਸ਼ ਲੱਗਨ ਦਾ ਕੋਈ ਪਹਿਲਾ ਮਾਮਲਾ ਨਹੀਂ ਸੀ ਪਹਿਲਾਂ ਵੀ ਬਹੁਤ ਵਾਰ ਵੱਖ-ਵੱਖ ਰਾਜਾਂ ਵਿੱਚ ਯੂਪੀ.ਪੀ.ਐੱਸ. ਸੀ,ਐੱਸ.ਐੱਸ.ਸੀ,ਐਨ.ਟੀ.ਏ,ਬੈਂਕਿੰਗ ਖੇਤਰ ਨਾਲ,ਰੇਲਵੇ ਖੇਤਰ ਨਾਲ,ਕੰਪਿਊਟਰ ਤੇ ਅਧਾਰਿਤ ਪੇਪਰਾ ਵਿੱਚ ਗੜਬੜੀ ਦੇ ਇਲਜ਼ਾਮ ਲਗਦੇ ਰਹੇ ਹਨ।2019 ਤੋ 2024 ਤੱਕ ਦੇ ਪੇਪਰ ਲੀਕ ਦੇ ਅੰਕੜਿਆਂ ਤੇ ਦੋਸ਼ਾਂ ਦੇ ਮੁਲਾਂਕਣ ਤੇ ਕਈ ਦੇਸ਼ ਭਾਰਤ ਦੇ ਪੇਪਰ ਲੀਕ ਮਾਮਲੇ ਤੇ ਆਰਟੀਕਲ ਲਿਖਦੇ ਰਹੇ ਹਨ ਉਨਾਂ ਦਾ ਕਹਿਣਾ ਸੀ ਕਿ “ਇੰਡੀਆ ਇਜ਼ ਏ ਹੱਬ ਆਫ਼ ਦਾ ਪੇਪਰ ਲੀਕ” ਇੱਸ ਸਬੰਧ ਵਿੱਚ ਕੇਦਰ ਸਰਕਾਰ ਦੀ ਸ਼ਲਾਘਾ ਕਰਦਿਆਂ ਸਮਾਜ ਸੇਵੀ ਅਤੇ ਸੀਨੀਅਰ ਵਕੀਲ ਨੇ ਕਿਹਾ ਕਿ ਬਿਹਾਰ ਦੇ ਵਿੱਚ ਨੀਟ ਦੇ ਪੇਪਰ ਤੇ ਉਠੇ ਬਵਾਲ ਤੇ ਭਾਰਤ ਸਰਕਾਰ ਵੱਲੋ ਕੱਲ ਰਾਤ ਜੋ ਫਰਵਰੀ 2024 ਦਾ ਐਂਟੀ ਚਿਟਿੰਗ ਬਿੱਲ ਜੋ ਰਾਜ ਸਭਾ ਤੇ ਲੋਕ ਸਭਾ ਵਿੱਚੋ ਪਾਸ ਹੋ ਰਾਸਟਰਪਤੀ ਦੇ ਦਸਖਤ ਹੋ ਪੈਂਡਿੰਗ ਪਿਆ ਸੀ”ਪਬਲਿਕ ਐਕਜ਼ਾਮੀਨੇਸ਼ਨ ਪ੍ਰੀਵੈਂਸ਼ਨ ਆਫ਼ ਅਨਫੇਅਰ ਮੀਨਜ਼ ਐਕਟ 2024 “ਬਣਾ ਸਖ਼ਤ ਕਦਮ ਚੁਕਦਿਆਂ ਪੇਪਰ ਲੀਕ ਦੇ ਦੋਸ਼ੀਆਂ ਖਿਲਾਫ਼ ਕਾਨੂੰਨ ਬਣਾ ਵੱਖ-ਵੱਖ ਦੋਸ਼ਾਂ ਅਧੀਨ ਤੀਨ ਤੋ ਦੱਸ ਸਾਲ ਤੱਕ ਦੀ ਸਜ਼ਾ ਅਤੇ ਦੱਸ ਲੱਖ ਤੋ ਇੱਕ ਕਰੋੜ ਤੱਕ ਦਾ ਜ਼ੁਰਮਾਨਾ ਲਗਾਉਂਦੇ ਹੋਏ ਦੋਸ਼ੀਂਆਂ ਦੀ ਪ੍ਰਾਪਰਟੀ ਜ਼ਬਤ ਕਰਨ ਦਾ ਕਾਨੂੰਨ ਲਾਗੂ ਕਰ ਦਿੱਤਾ ਇਹ ਸਰਕਾਰ ਦਾ ਸਾਰਥਿਕ ਕਦਮ ਹੈ ਜਿੱਸ ਨਾਲ ਚੰਦ ਪੈਸਿਆਂ ਦੀ ਖਾਤਰ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਹੋਵੇਗੀ
